Amitabh Bachchan ਨੂੰ ਮਿਲੇਗਾ FIAF ਐਵਾਰਡ, ਪਹਿਲੇ ਭਾਰਤੀ ਅਦਾਕਾਰ ਨੂੰ ਮਾਣ ਹਾਸਲ
ਐਫਆਈਏਐਫ ਦੇ ਪ੍ਰਧਾਨ ਫਰੈਡਰਿਕ ਮੇਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਫਆਈਏਐਫ ਦਾ 20ਵਾਂ ਸਾਲਾਨਾ ਪੁਰਸਕਾਰ ਸਮਾਰੋਹ ਇਸ ਸਾਲ ਕੀਤਾ ਜਾਵੇਗਾ। ਇਸ ਮਹੱਤਵਪੂਰਨ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਤੋਂ ਵਧੀਆ ਕੋਈ ਨਹੀਂ ਹੋ ਸਕਦਾ।
ਮੁੰਬਈ: ਅਮਿਤਾਭ ਬੱਚਨ ਨੂੰ FIAF ਐਵਾਰਡ ਮਿਲੇਗਾ। ਬਿੱਗ ਬੀ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਭਾਰਤੀ ਸਿਨੇਮਾ ਦੇ ਪਹਿਲੇ ਵਿਅਕਤੀ ਹੋਣਗੇ। ਮੈਗਾਸਟਾਰ ਅਮਿਤਾਭ ਬੱਚਨ ਨੂੰ 'ਇੰਟਰਨੈਸ਼ਨਲ ਫੈਡਰੇਸ਼ਨ ਆਫ ਫਿਲਮ ਆਰਕਾਈਵਜ਼' (ਐਫਆਈਏਐਫ) ਦੁਆਰਾ ਸਨਮਾਨਤ ਕੀਤਾ ਜਾਵੇਗਾ।
ਅਭਿਨੇਤਾ ਭਾਰਤੀ ਸਿਨੇਮਾ ਦਾ ਪਹਿਲਾ ਵਿਅਕਤੀ ਹੈ ਜਿਸ ਨੂੰ ਫਿਲਮ ਦੀ ਦੁਨੀਆ ਵਿੱਚ ਯੋਗਦਾਨ ਲਈ ਐਫਆਈਏਐਫ ਐਵਾਰਡ ਦਿੱਤਾ ਗਿਆ। ਅਭਿਨੇਤਾ ਮਾਰਟਿਨ ਸਕੋਰਸੀ ਤੇ ਕ੍ਰਿਸਟੋਫਰ ਨੋਲਨ 19 ਮਾਰਚ ਨੂੰ ਆਨਲਾਈਨ ਈਵੈਂਟ ਵਿੱਚ ਬਿੱਗ ਬੀ ਦਾ ਸਨਮਾਨ ਕਰਨਗੇ। ਸਕੋਰਸੀ ਤੇ ਨੋਲਨ ਨੂੰ ਐਫਆਈਏਐਫ ਐਵਾਰਡ ਵੀ ਦਿੱਤਾ ਗਿਆ ਹੈ।
ਐਫਆਈਏਐਫ ਦੇ ਪ੍ਰਧਾਨ ਫਰੈਡਰਿਕ ਮੇਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਫਆਈਏਐਫ ਦਾ 20ਵਾਂ ਸਾਲਾਨਾ ਪੁਰਸਕਾਰ ਸਮਾਰੋਹ ਇਸ ਸਾਲ ਕੀਤਾ ਜਾਵੇਗਾ। ਇਸ ਮਹੱਤਵਪੂਰਨ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਦੁਨੀਆ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਤੋਂ ਵਧੀਆ ਕੋਈ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਨੂੰ ਵੱਕਾਰੀ ਐਫਆਈਏਐਫ ਐਵਾਰਡ ਨਾਲ ਸਨਮਾਨਤ ਕਰਦਿਆਂ ਅਸੀਂ ਵਿਸ਼ਵ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਫਿਲਮ ਦੀ ਵਿਰਾਸਤ ਕਿੰਨੀ ਅਮੀਰ ਤੇ ਵਿਭਿੰਨ ਹੈ।
ਇਹ ਵੀ ਪੜ੍ਹੋ: Farmers Protest: ਕਿਸਾਨ ਮੁੱਦੇ 'ਤੇ ਰਾਜਸਭਾ 'ਚ ਜ਼ੋਰਦਾਰ ਹੰਗਾਮਾ, ਕਾਂਗਰਸ ਨੇ ਕੀਤੀ ਬਹਿਸ ਦੀ ਮੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904