(Source: ECI/ABP News/ABP Majha)
Bell Bottom Box Office Collection: ਅਕਸ਼ੈ ਕੁਮਾਰ ਦੀ 'ਬੈਲ ਬੌਟਮ' ਦਾ ਬਾਕਸ ਆਫਿਸ 'ਤੇ ਧਮਾਕਾ, ਇੰਨੇ ਕਰੋੜ ਦੀ ਕੀਤੀ ਕਮਾਈ
Bell Bottom Box Office Collection: ਅਕਸ਼ੈ ਕੁਮਾਰ ਤੇ ਵਾਣੀ ਕਪੂਰ ਦੀ ਫਿਲਮ 'ਬੈਲ ਬੌਟਮ' ਨੇ ਤੀਜੇ ਦਿਨ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ।
Bell Bottom Box Office Collection: ਅਕਸ਼ੈ ਕੁਮਾਰ ਤੇ ਵਾਣੀ ਕਪੂਰ ਦੀ ਫਿਲਮ ਬੈਲ ਬੌਟਮ ਚੰਗੀ ਕਮਾਈ ਕਰ ਰਹੀ ਹੈ। ਬਾਕਸ ਆਫਿਸ ਇੰਡੀਆ ਦੇ ਅਨੁਮਾਨਾਂ ਮੁਤਾਬਕ ਅਕਸ਼ੈ ਦੀ ਫਿਲਮ ਨੇ ਲਗਪਗ 8.35 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਲਿਹਾਜ਼ ਨਾਲ ਫਿਲਮ ਨੇ ਚੰਗੀ ਕਮਾਈ ਕੀਤੀ ਹੈ। ਕੋਰੋਨਾ ਦੌਰਾਨ ਫਿਲਮ ਦੀ ਇੰਨੀ ਕਮਾਈ ਕਰਨਾ ਬਹੁਤ ਵਧੀਆ ਮੰਨੀ ਜਾ ਰਹੀ ਹੈ।
ਅਕਸ਼ੈ ਕੁਮਾਰ ਦੀ ਫਿਲਮ 'ਬੈਲ ਬੌਟਮ' ਨੇ 3 ਕਰੋੜ ਰੁਪਏ ਦੀ ਓਪਨਿੰਗ ਕੀਤੀ। ਹਫਤੇ ਦੇ ਅੰਤ ਭਾਵ ਸ਼ਨੀਵਾਰ ਨੂੰ ਫਿਲਮ ਦੀ ਕਮਾਈ ਵਿੱਚ ਵੀ ਅਹਿਮ ਵਾਧਾ ਹੋਇਆ ਹੈ। ਫਿਲਮ ਨੇ ਸ਼ਨੀਵਾਰ ਨੂੰ 3.25 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਫਿਲਮ ਦੀ ਕਮਾਈ ਹੋਰ ਵਧਣ ਦੀ ਉਮੀਦ ਹੈ। ਫਿਲਮ ਦੇ ਲਗਪਗ 12 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਲੰਬੇ ਸਮੇਂ ਬਾਅਦ ਵੱਡੀ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਰ ਵੀ ਵੱਡੇ ਫਿਲਮ ਨਿਰਮਾਤਾ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਤੋਂ ਕੰਨੀ ਕਤਰਾ ਰਹੇ ਹਨ। ਪਰ ਅਕਸ਼ੈ ਕੁਮਾਰ ਨੇ 'ਬੈਲ ਬੌਟਮ' ਦੀ ਰਿਲੀਜ਼ ਦੇ ਨਾਲ ਫਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਫਿਲਮ ਵਿੱਚ ਅਕਸ਼ੈ ਕੁਮਾਰ ਤੇ ਲਾਰਾ ਦੱਤ ਦੇ ਨਾਲ ਹੁਮਾ ਕੁਰੈਸ਼ੀ ਤੇ ਵਾਣੀ ਕਪੂਰ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ 'ਬੈਲ ਬੌਟਮ' ਦੀ ਕਹਾਣੀ ਰਾਅ ਏਜੰਟ ਅਕਸ਼ੈ ਕੁਮਾਰ ਦੀ ਹੈ। ਫਿਲਮ ਦੀ ਕਹਾਣੀ ਜਹਾਜ਼ ਹਾਈਜੈਕ ਬਾਰੇ ਹੈ। ਜਿਸ ਵਿੱਚ 210 ਲੋਕਾਂ ਦੀ ਜਾਨ ਬਚਾਈ ਜਾਣੀ ਹੈ। ਇਸ ਤਰ੍ਹਾਂ ਅਕਸ਼ੈ ਕੁਮਾਰ ਇਸ ਮਿਸ਼ਨ ਨੂੰ ਪੂਰਾ ਕਰਦੇ ਹਨ। ਇਹ ਫਿਲਮ 1980 ਦੇ ਦਹਾਕੇ ਦੀ ਹੈ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਫਿਲਮ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਫਿਲਮ ਵਿੱਚ ਬਹੁਤ ਸਾਰੇ ਕਿਰਦਾਰ ਹਨ ਤੇ ਕਹਾਣੀ ਅੱਗੇ ਵਧਦੀ ਹੈ ਪਰ ਸਾਰਾ ਧਿਆਨ ਅਕਸ਼ੈ ਕੁਮਾਰ 'ਤੇ ਰਹਿੰਦਾ ਹੈ।
ਇਹ ਵੀ ਪੜ੍ਹੋ: ਇੰਗਲੈਂਡ ’ਚ ਨਹੀਂ ਲੱਭ ਰਹੇ ਕਾਮੇ, ਜੇਲ੍ਹਾਂ 'ਚੋਂ ਕੈਦੀਆਂ ਨੂੰ ਰਿਹਾਅ ਕਰ ਦਿੱਤੀ ਜਾ ਰਹੀ ਨੌਕਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin