Salman Khan: ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਨੇ ਦਰਜ ਕਰਵਾਈ FIR, ਜਾਣੋ ਕਿਵੇਂ ਮਾਂ ਨੂੰ ਲੈ ਭੱਖਿਆ ਵਿਵਾਦ
Salman Khan Bodyguard: ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਕਾਰ ਦੇ ਬਾਡੀਗਾਰਡ ਦੀ ਮਾਂ ਪ੍ਰੀਮਤ ਕੌਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ
Salman Khan Bodyguard: ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਅਦਾਕਾਰ ਦੇ ਬਾਡੀਗਾਰਡ ਦੀ ਮਾਂ ਪ੍ਰੀਮਤ ਕੌਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ੇਰਾ ਨੇ ਸੁਸਾਇਟੀ ਮੈਂਬਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸੁਸਾਇਟੀ ਦਾ ਮੈਂਬਰ ਜੈਅੰਤੀਲਾਲ ਪਟੇਲ ਉਸ ਦੀ ਮਾਂ ਨੂੰ ਬਦਨਾਮ ਕਰ ਰਿਹਾ ਹੈ ਅਤੇ ਉਸ ਖ਼ਿਲਾਫ਼ ਅਪਸ਼ਬਦ ਵੀ ਵਰਤ ਰਿਹਾ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ...
ਸ਼ੇਰਾ ਨੇ ਦੱਸਿਆ ਕੀ ਹੈ ਸਾਰਾ ਮਾਮਲਾ
ਦਰਅਸਲ, ਸ਼ੇਰਾ ਅਤੇ ਉਸ ਦਾ ਪਰਿਵਾਰ ਮੁੰਬਈ ਦੇ ਮਨੀਸ਼ ਨਗਰ ਵਿੱਚ ਸਥਿਤ ਇੱਕ ਬਿਲਡਿੰਗ ਵਿੱਚ ਕਰੀਬ 50 ਸਾਲਾਂ ਤੋਂ ਰਹਿ ਰਿਹਾ ਹੈ। ਇਸ ਸੁਸਾਇਟੀ ਵਿੱਚ ਉਨ੍ਹਾਂ ਦੀ ਮਾਂ 2021 ਤੱਕ ਪ੍ਰਧਾਨ ਦੇ ਅਹੁਦੇ 'ਤੇ ਸੀ ਅਤੇ ਜੈਅੰਤੀਲਾਲ ਸਕੱਤਰ ਦੇ ਅਹੁਦੇ 'ਤੇ ਹਨ। ਦੋਵਾਂ ਵਿਚਾਲੇ ਕੁਝ ਝਗੜੇ ਤੋਂ ਬਾਅਦ ਇਹ ਮਾਮਲਾ ਸ਼ੁਰੂ ਹੋਇਆ। ਈਟਾਈਮਜ਼ ਨਾਲ ਗੱਲਬਾਤ ਕਰਦੇ ਹੋਏ ਸ਼ੇਰਾ ਨੇ ਕਿਹਾ- 'ਅਸੀਂ ਪਿਛਲੇ 50 ਸਾਲਾਂ ਤੋਂ ਆਸ਼ੀਸ਼ ਕੋ-ਆਪਰੇਟਿਵ ਹਾਊਸਿੰਗ ਸੁਸਾਇਟੀ 'ਚ ਰਹਿ ਰਹੇ ਹਾਂ। ਮੇਰੇ ਮਾਤਾ-ਪਿਤਾ ਇੱਥੇ ਮੇਰੇ ਬੇਟੇ ਦੇ ਨਾਲ ਰਹਿ ਰਹੇ ਹਨ ਅਤੇ ਮੈਂ ਕੁਝ ਸਮੇਂ ਤੋਂ ਓਸ਼ੀਵਾਰਾ ਵਿੱਚ ਰਹਿ ਰਿਹਾ ਹਾਂ।
ਸੁਸਾਇਟੀ ਮੈਂਬਰ ਨੇ ਸ਼ੇਰਾ ਦੀ ਮਾਂ ਨਾਲ ਦੁਰਵਿਵਹਾਰ ਕੀਤਾ
ਸ਼ੇਰਾ ਨੇ ਕਿਹਾ, 'ਮੇਰੀ ਮਾਂ ਇਸ ਸੋਸਾਇਟੀ ਦੀ ਪ੍ਰਧਾਨ ਸੀ ਅਤੇ ਜੈਅੰਤੀਲਾਲ ਸੋਸਾਇਟੀ ਦੇ ਸਕੱਤਰ ਹਨ। 2016 ਵਿੱਚ ਇਮਾਰਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਇਸ ਲਈ 60 ਲੱਖ ਰੁਪਏ ਦਾ ਬਜਟ ਸੀ ਪਰ ਇਹ ਘੱਟ ਪੈ ਗਿਆ। ਜਿਸ ਤੋਂ ਬਾਅਦ ਮੇਰੀ ਮਾਂ ਨੇ 2021 ਵਿੱਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਰ ਉਦੋਂ ਤੋਂ ਜੈਅੰਤੀਲਾਲ ਮੇਰੀ ਮਾਂ ਤੋਂ ਨਾਰਾਜ਼ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਕੋ-ਆਪ੍ਰੇਟਿਵ ਹਾਊਸਿੰਗ ਸੋਸਾਇਟੀ ਦੀ ਸਾਲਾਨਾ ਜਨਰਲ ਮੀਟਿੰਗ ਵਿੱਚ ਮੇਰੇ ਪਿਤਾ ਦੇ ਸਾਹਮਣੇ ਮੇਰੀ ਮਾਂ ਪ੍ਰਤੀ ਅਪਸ਼ਬਦ ਬੋਲੇ ਸਨ।
ਸ਼ੇਰਾ ਨੇ ਅੱਗੇ ਦੱਸਿਆ ਕਿ ਜੈਅੰਤੀਲਾਲ ਨੇ ਉਸ ਦੀ ਮਾਂ ਨਾਲ ਵੀ ਦੁਰਵਿਵਹਾਰ ਕੀਤਾ ਸੀ। ਜਿਸ ਤੋਂ ਬਾਅਦ ਉਸਨੇ ਡੀ.ਐਨ.ਨਗਰ ਥਾਣੇ ਵਿੱਚ ਧਾਰਾ 509 ਅਤੇ 500 ਤਹਿਤ ਸ਼ਿਕਾਇਤ ਦਰਜ ਕਰਵਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।