Kangana Ranaut: ਬੰਬੇ ਹਾਈਕੋਰਟ ਤੋਂ ਕੰਗਨਾ ਰਣੌਤ ਨੂੰ ਝਟਕਾ, ਜਾਰੀ ਰਹੇਗਾ ਮਾਣਹਾਨੀ ਕੇਸ- ਜਾਣੋ ਪੂਰਾ ਮਾਮਲਾ
Defamation Case: ਬੰਬੇ ਹਾਈ ਕੋਰਟ ਨੇ ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਕੰਗਨਾ ਨੇ ਅੰਧੇਰੀ ਅਦਾਲਤ 'ਚ ਆਪਣੇ ਖਿਲਾਫ ਹੋਏ ਮਾਣਹਾਨੀ ਦੇ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ।
ਮੁੰਬਈ: ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਕੰਗਨਾ ਨੇ ਅੰਧੇਰੀ ਅਦਾਲਤ 'ਚ ਆਪਣੇ ਖਿਲਾਫ ਮਾਣਹਾਨੀ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਨੇ ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਦੱਸ ਦਈਏ ਕਿ ਬੰਬੇ ਹਾਈ ਕੋਰਟ ਨੇ ਜਾਵੇਦ ਅਖ਼ਤਰ ਦੀ ਸ਼ਿਕਾਇਤ 'ਤੇ ਸ਼ਹਿਰ ਦੀ ਮੈਟਰੋਪੋਲੀਟਨ ਮੈਜਿਸਟ੍ਰੇਟ ਅਦਾਲਤ ਰਾਹੀਂ ਸ਼ੁਰੂ ਕੀਤੀ ਗਈ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਲਈ ਬੁੱਧਵਾਰ ਨੂੰ ਕੰਗਨਾ ਰਨੌਤ ਦੀ ਪਟੀਸ਼ਨ 'ਤੇ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਹੈ।
ਕੰਗਨਾ ਰਣੌਤ ਨੇ ਆਪਣੇ ਵਕੀਲ ਰਿਜ਼ਵਾਨ ਸਿੱਦੀਕੀ ਰਾਹੀਂ ਮਾਣਹਾਨੀ ਦੀ ਕਾਰਵਾਈ ਨੂੰ ਚੁਣੌਤੀ ਦਿੱਤੀ ਸੀ ਤੇ ਕਿਹਾ ਸੀ ਕਿ ਉਪਨਗਰ ਅੰਧੇਰੀ ਦੀ ਮੈਜਿਸਟ੍ਰੇਟ ਅਦਾਲਤ ਨੇ ਇਸ ਮਾਮਲੇ 'ਚ ਆਪਣੇ ਵਿਵੇਕ ਦੀ ਵਰਤੋਂ ਨਹੀਂ ਕੀਤੀ।
ਰਨੌਤ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਸ਼ਿਕਾਇਤਕਰਤਾ ਤੇ ਉਸ ਵਿਰੁੱਧ ਦਰਜ ਸ਼ਿਕਾਇਤ 'ਚ ਨਾਮਜ਼ਦ ਗਵਾਹਾਂ ਦੀ ਸੁਤੰਤਰ ਤੌਰ 'ਤੇ ਜਾਂਚ ਨਹੀਂ ਕੀਤੀ, ਬਲਕਿ ਸਿਰਫ ਜੁਹੂ ਪੁਲਿਸ ਦੇ ਵਿਵੇਕ 'ਤੇ ਭਰੋਸਾ ਕੀਤਾ ਤੇ ਉਨ੍ਹਾਂ ਵਿਰੁੱਧ ਕੇਸ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਕਾਰਗਿਲ ’ਚ ਜੈਵਿਕ ਖ਼ਰਬੂਜਿਆਂ ਦੀ ਬੰਪਰ ਫ਼ਸਲ, ਕਿਸਾਨਾਂ ਲਈ ਛੇਤੀ ਬਣ ਸਕਦੀ ਕੈਸ਼ ਕ੍ਰੌਪ
ਇਹ ਵੀ ਪੜ੍ਹੋ: ਬਠਿੰਡਾ ਪਹੁੰਚੀ ਹਰਸਿਮਰਤ ਬਾਦਲ ਕਿਸਾਨਾਂ ਦੇ ਮੁੱਦੇ 'ਤੇ ਘਿਰੀ, ਜਾਣੋ ਕੀ ਦਿੱਤੇ ਜਵਾਬ
Farmers Protest: ਕਰਨਾਲ 'ਚ ਕਿਸਾਨ ਅੰਦੋਲਨ 'ਤੇ ਆਇਆ ਅਨਿਲ ਵਿਜ ਦਾ ਬਿਆਨ, ਕਿਹਾ ਹੋਵੇਗੀ ਨਿਰਪੱਖ ਜਾਂਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904