ਪੰਜਾਬੀ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ
ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਬੇਗੋਵਾਲ ਦੇ ਨੌਜਵਾਨ ਨੂੰ ਅਮਰੀਕਾ ਵਿੱਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। 37 ਸਾਲਾ ਕਰਨਜੀਤ ਸਿੰਘ ਜਾਰਜੀਆ ਰਾਜ ਦੇ ਇੱਕ ਵਿਭਾਗੀ ਸਟੋਰ 'ਚ ਕੰਮ ਕਰਦਾ ਸੀ।
ਜਲੰਧਰ: ਅਮਰੀਕਾ ਦੇ ਟੈਕਸਾਸ ਸ਼ਹਿਰ ਵਿੱਚ ਪੰਜਾਬ ਦੇ ਕਸਬਾ ਬੇਗੋਵਾਲ ਦੇ 23 ਸਾਲਾ ਗੁਰਜੀਤ ਸਿੰਘ ਦਾ ਅਮਰੀਕੀ ਮੂਲ ਦੇ ਇੱਕ ਕਾਲੇ ਅਮਰੀਕੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਝਗੜਾ ਟੈਕਸਾਸ ਦੇ ਇੱਕ ਕੈਸੀਨੋ 'ਚ ਗੇਮ ਖੇਡਦੇ ਸਮੇਂ ਹੋਇਆ ਜਦੋਂ ਅਮਰੀਕਨ ਨੌਜਵਾਨ ਨੂੰ ਗੁਰਜੀਤ ਨੇ ਗੇਮ ਬੰਦ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਹੁਣ ਸਟੋਰ ਬੰਦ ਕਰਨ ਦਾ ਸਮਾਂ ਹੈ, ਹੁਣ ਚਲੇ ਜਾਓ।
ਇਸ ਤੋਂ ਨਾਰਾਜ਼ ਹੋ ਕੇ ਅਮਰੀਕੀ ਕਾਲੇ ਨੇ ਗੁਰਜੀਤ ਨੂੰ ਗੋਲੀ ਮਾਰ ਦਿੱਤੀ। ਇਸ ਮਗਰੋਂ ਨੌਜਵਾਨ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਪਿੰਡ ਬੱਸੀ ਵਿੱਚ ਸੋਗ ਦੀ ਲਹਿਰ ਦੌੜ ਗਈ। ਗੁਰਜੀਤ ਸਿੰਘ ਦੀ ਮਾਂ ਦਾ ਬੁਰਾ ਹਾਲ ਹੈ। ਉਹ ਵਾਰ ਵਾਰ ਆਪਣੇ ਪੁੱਤਰ ਨੂੰ ਪੁਕਾਰ ਰਹੀ ਹੈ।
ਦੱਸ ਦਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਬੇਗੋਵਾਲ ਦੇ ਨੌਜਵਾਨ ਨੂੰ ਅਮਰੀਕਾ ਵਿੱਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। 37 ਸਾਲਾ ਕਰਨਜੀਤ ਸਿੰਘ ਜਾਰਜੀਆ ਰਾਜ ਦੇ ਇੱਕ ਵਿਭਾਗੀ ਸਟੋਰ 'ਚ ਕੰਮ ਕਰਦਾ ਸੀ। ਉਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਿਸ ਵਿੱਚੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਹਨ।
ਕਰਨਜੀਤ ਸਿੰਘ ਸਾਲ 2009 ਵਿੱਚ ਅਮਰੀਕਾ ਚਲਾ ਗਿਆ ਤੇ 4 ਸਾਲ ਪੱਕੇ ਹੋਣ ਤੋਂ ਬਾਅਦ ਪੰਜਾਬ ਪਰਤਿਆ ਤੇ ਸਾਲ 2014 ਵਿੱਚ ਉਸ ਦਾ ਵਿਆਹ ਹੋਇਆ। ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਤੇ ਦੋ ਛੋਟੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿ ਰਿਹਾ ਹੈ।
ਉਸ ਨੇ ਦੱਸਿਆ ਕਿ ਅਮਰੀਕੀ ਸਮੇਂ ਅਨੁਸਾਰ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਕੰਮ ਕਰ ਰਿਹਾ ਸੀ ਕਿ ਅਚਾਨਕ ਇੱਕ ਅਮਰੀਕੀ (ਗੋਰਾ) ਵਿਅਕਤੀ ਸਟੋਰ ਵਿੱਚ ਆ ਗਿਆ। ਉਸ ਦੇ ਹੱਥ ਵਿੱਚ ਪਿਸਤੌਲ ਸੀ, ਉਸ ਨੇ ਆਉਂਦੇ ਹੀ ਕਰਨਜੀਤ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਕਰਨਜੀਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਤੇ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: Protest in Afghan: ਤਾਲਿਬਾਨ ਨੇ ਜਾਰੀ ਕੀਤਾ ਰੋਸ ਪ੍ਰਦਰਸ਼ਨ ਖ਼ਤਮ ਕਰਨ ਦਾ ਫਰਮਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904