Protest in Afghan: ਤਾਲਿਬਾਨ ਨੇ ਜਾਰੀ ਕੀਤਾ ਰੋਸ ਪ੍ਰਦਰਸ਼ਨ ਖ਼ਤਮ ਕਰਨ ਦਾ ਫਰਮਾਨ
Taliban Update: ਅਫਗਾਨਿਸਤਾਨ 'ਚ ਹਿਜਾਬ ਪਹਿਨਣ ਵਾਲੀਆਂ ਔਰਤਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ ਕਾਬੁਲ ਦੀਆਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਮੁਰਦਾਬਾਦ ਤੇ ਆਜ਼ਾਦੀ ਵਰਗੇ ਨਾਅਰੇ ਲਗਾਏ ਜਾ ਰਹੇ ਹਨ।
ਕਾਬੁਲ: ਅਫਗਾਨਿਸਤਾਨ ਵਿੱਚ ਨਵੀਂ ਤਾਲਿਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਕਈ ਦਿਨਾਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਦਾ ਫਰਮਾਨ ਜਾਰੀ ਕੀਤਾ ਹੈ। ਗ੍ਰਹਿ ਮੰਤਰੀ ਨੇ ਇਹ ਆਦੇਸ਼ ਦੇਸ਼ 'ਚ ਹਰ ਪ੍ਰਕਾਰ ਦੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਜਾਰੀ ਕੀਤਾ ਹੈ। ਇਸ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਲਈ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ। ਇਸ ਫਰਮਾਨ ਮੁਤਾਬਕ, ਉਨ੍ਹਾਂ ਨੂੰ ਪ੍ਰਦਰਸ਼ਨਾਂ ਵਿੱਚ ਵਰਤੇ ਜਾਣ ਵਾਲੇ ਨਾਅਰਿਆਂ ਤੇ ਬੈਨਰਾਂ ਲਈ ਪਹਿਲਾਂ ਤੋਂ ਪ੍ਰਵਾਨਗੀ ਲੈਣੀ ਪਏਗੀ।
ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਦੇਸ਼ ਦੇ ਕੱਟੜਪੰਥੀ ਇਸਲਾਮਿਕ ਸ਼ਾਸਕਾਂ ਤੋਂ ਆਪਣੇ ਅਧਿਕਾਰਾਂ ਦੀ ਮੰਗ ਕਰਨ ਵਾਲੇ ਲਗਪਗ ਰੋਜ਼ਾਨਾ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀਆਂ ਔਰਤਾਂ ਨੂੰ ਨਵੇਂ ਨਿਯਮਾਂ ਤਹਿਤ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ।
ਮੰਤਰਾਲੇ ਦੇ ਬਿਆਨ ਮੁਤਾਬਕ, ਸਾਰੇ ਨਾਗਰਿਕਾਂ ਲਈ ਇਹ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਮੌਜੂਦਾ ਸਮੇਂ 'ਚ ਕਿਸੇ ਵੀ ਨਾਂ ਦੇ ਅਧੀਨ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਦੇਸ਼ ਵਿੱਚ ਚੱਲ ਰਹੇ ਪ੍ਰਦਰਸ਼ਨਾਂ 'ਚ ਪ੍ਰਦਰਸ਼ਨਕਾਰੀਆਂ ਖਿਲਾਫ ਬੇਰਹਿਮੀ ਨਾਲ ਕਾਰਵਾਈ ਕੀਤੀ ਗਈ ਹੈ।
ਤਾਲਿਬਾਨ ਤੇ ਪਾਕਿਸਤਾਨ ਖਿਲਾਫ ਪ੍ਰਦਰਸ਼ਨ
ਦਰਅਸਲ, ਅਫਗਾਨਿਸਤਾਨ 'ਚ ਹਿਜਾਬ ਪਹਿਨਣ ਵਾਲੀਆਂ ਔਰਤਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰੇ ਲਗਾਉਂਦੇ ਹੋਏ ਕਾਬੁਲ ਦੀਆਂ ਸੜਕਾਂ 'ਤੇ ਉੱਤਰ ਆਏ। ਪਾਕਿਸਤਾਨ ਮੁਰਦਾਬਾਦ ਤੇ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨਕਾਰੀ ਕਾਬੁਲ ਸਥਿਤ ਪਾਕਿਸਤਾਨੀ ਦੂਤਘਰ ਦੇ ਬਾਹਰ ਇਕੱਠੇ ਹੋਏ ਤੇ ਉੱਥੇ ਦੇ ਸਟਾਫ ਨੂੰ ਅਫਗਾਨਿਸਤਾਨ ਛੱਡਣ ਲਈ ਕਿਹਾ। ਇੱਕ ਵੱਡੇ ਬੈਨਰ 'ਤੇ ਲਿਖਿਆ ਸੀ, "ਪਾਕਿਸਤਾਨ, ਪਾਕਿਸਤਾਨ, ਅਫਗਾਨਿਸਤਾਨ ਛੱਡੋ।"
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਕਠਪੁਤਲੀ ਸਰਕਾਰ ਨਹੀਂ ਚਾਹੁੰਦੇ। ਤਾਲਿਬਾਨ ਮੈਂਬਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਹਵਾਈ ਗੋਲੀਬਾਰੀ ਕੀਤੀ ਪਰ ਪ੍ਰਦਰਸ਼ਨ ਜਾਰੀ ਰਿਹਾ। ਅਫਗਾਨਿਸਤਾਨ ਦੇ ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਨੇ ਉਸ ਦੇ ਕੈਮਰਾਪਰਸਨ ਵਾਹਿਦ ਅਹਿਮਦੀ ਨੂੰ ਰੋਕਿਆ ਤੇ ਉਸ ਦਾ ਕੈਮਰਾ ਜ਼ਬਤ ਕਰ ਲਿਆ। ਤਾਲਿਬਾਨ ਨੇ ਕੁਝ ਪੱਤਰਕਾਰਾਂ ਨੂੰ ਪ੍ਰਦਰਸ਼ਨ ਦੀ ਵੀਡੀਓ ਬਣਾਉਣ ਤੋਂ ਵੀ ਰੋਕਿਆ।
ਇਹ ਵੀ ਪੜ੍ਹੋ: ਸੰਭੋਗ ਸਮੇਂ ਕੰਡੋਮ ਹਟਾਉਣ ਲਈ ਲੈਣੀ ਹੋਵੇਗੀ ਪਾਰਟਨਰ ਦੀ ਸਹਿਮਤੀ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904