'Emergency' ਨੂੰ ਸੈਂਸਰ ਬੋਰਡ ਤੋਂ ਮਿਲੀ ਰਾਹਤ, ਇਨ੍ਹਾਂ ਬਦਲਾਵਾਂ ਨਾਲ ਰਿਲੀਜ਼ ਹੋਵੇਗੀ ਕੰਗਨਾ ਰਣੌਤ ਦੀ ਫਿਲਮ
Emergency Gets UA Certification: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਯੂਏ ਸਰਟੀਫਿਕੇਸ਼ਨ ਦਿੱਤਾ ਹੈ। ਹੁਣ ਫਿਲਮ ਕੁਝ ਕਟਸ ਅਤੇ ਬਦਲਾਵਾਂ ਨਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
Emergency Gets UA Certification: ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਤੋਂ ਵੱਡੀ ਰਾਹਤ ਮਿਲੀ ਹੈ। ਵੱਡੇ ਵਿਵਾਦ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਨੂੰ ਯੂ.ਏ. ਸਰਟੀਫਿਕੇਸ਼ਨ ਦੇ ਦਿੱਤਾ ਹੈ। ਹੁਣ 'ਐਮਰਜੈਂਸੀ' ਜਲਦੀ ਹੀ ਸਿਨੇਮਾਘਰਾਂ 'ਚ ਆ ਸਕਦੀ ਹੈ ਪਰ ਇਸ ਦੇ ਲਈ ਮੇਕਰਸ ਨੂੰ ਪਹਿਲਾਂ ਫਿਲਮ 'ਚ ਸੀਬੀਐਫਸੀ ਦੁਆਰਾ ਦੱਸੇ ਗਏ ਕਟਸ ਅਤੇ ਬਦਲਾਅ ਕਰਨੇ ਹੋਣਗੇ।
ਦ ਸੰਡੇ ਐਕਸਪ੍ਰੈਸ ਮੁਤਾਬਕ ਸੈਂਸਰ ਬੋਰਡ ਨੇ 'ਐਮਰਜੈਂਸੀ' ਨੂੰ ਲੈ ਕੇ ਤਿੰਨ Cuts ਕਰਨ ਦਾ ਸੁਝਾਅ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਕਰਸ ਨੇ 8 ਜੁਲਾਈ ਨੂੰ ਹੀ ਫਿਲਮ ਨੂੰ ਸੈਂਸਰ ਬੋਰਡ ਨੂੰ ਸਰਟੀਫਿਕੇਸ਼ਨ ਲਈ ਸੌਂਪਿਆ ਸੀ। ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਕਈ ਸਿੱਖ ਜਥੇਬੰਦੀਆਂ ਨੇ ਫ਼ਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਜਿਹੀ ਸਥਿਤੀ ਵਿੱਚ, ਸੀਬੀਐਫਸੀ ਨੇ ਇੱਕ ਪੱਤਰ ਰਾਹੀਂ ਫਿਲਮ ਦੇ ਪ੍ਰੋਡਕਸ਼ਨ ਹਾਊਸ ਨੂੰ 10 ਕਟਸ ਲਾਉਣ ਅਤੇ ਕੁਝ ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।
'Emergency' ਦੇ ਪ੍ਰੋਡਕਸ਼ਨ ਹਾਊਸ, ਮਣੀਕਰਨਿਕਾ ਫਿਲਮਜ਼ ਪ੍ਰਾਈਵੇਟ ਲਿਮਟਿਡ ਨੇ ਸੀਬੀਐਫਸੀ ਦੁਆਰਾ ਦੱਸੇ ਗਏ 10 ਵਿੱਚੋਂ 9 ਸੁਝਾਵਾਂ 'ਤੇ ਸਹਿਮਤੀ ਜਤਾਈ ਸੀ। ਸੈਂਸਰ ਬੋਰਡ ਨੇ ਫਿਲਮ ਦੇ ਇੱਕ ਸੀਨ ਵਿੱਚ ਕੁਝ ਵਿਜ਼ੁਅਲਸ ਨੂੰ ਹਟਾਉਣ ਜਾਂ ਬਦਲਣ ਦੀ ਵੀ ਸਲਾਹ ਦਿੱਤੀ ਹੈ। ਇਸ ਸੀਨ 'ਚ ਪਾਕਿਸਤਾਨੀ ਫੌਜੀਆਂ ਨੂੰ ਬੰਗਲਾਦੇਸ਼ੀ ਸ਼ਰਨਾਰਥੀਆਂ 'ਤੇ ਹਮਲਾ ਕਰਦਿਆਂ ਦਿਖਾਇਆ ਗਿਆ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸਿਪਾਹੀ ਇੱਕ ਬੱਚੇ ਦਾ ਸਿਰ ਕੱਟ ਰਿਹਾ ਹੈ ਅਤੇ ਦੂਜਾ ਤਿੰਨ ਔਰਤਾਂ ਦਾ ਸਿਰ ਕੱਟ ਰਿਹਾ ਹੈ।
ਸੀਬੀਐਫਸੀ ਨੇ 'ਐਮਰਜੈਂਸੀ' ਦੇ ਮੇਕਰਸ ਨੂੰ ਫਿਲਮ ਵਿੱਚ ਇੱਕ ਆਗੂ ਦੀ ਮੌਤ ਦੇ ਜਵਾਬ ਵਿੱਚ ਭੀੜ ਵਿਚੋਂ ਕਿਸੇ ਦੇ ਅਪਸ਼ਬਦ ਬੋਲਣ ਨੂੰ ਬਦਲਣ ਦੇ ਲਈ ਵੀ ਕਿਹਾ ਸੀ। ਬੋਰਡ ਨੇ ਫਿਲਮ ਵਿੱਚ ਇੱਕ ਡਾਇਲਾਗ ਵਿੱਚ ਵਰਤੇ ਗਏ ਸਰਨੇਮ ਨੂੰ ਬਦਲਣ ਦਾ ਵੀ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਸੀਬੀਐਫਸੀ ਨੇ ਫਿਲਮ ਵਿੱਚ ਦਿਖਾਏ ਗਏ ਰਿਸਰਚ ਰਿਫਰੈਂਸ ਅਤੇ ਡਾਟਾ ਦੇ ਲਈ ਫੈਕਚੂਅਲ ਸੋਰਸ ਬਾਰੇ ਦੱਸਣ ਦੀ ਸਲਾਹ ਦਿੱਤੀ ਹੈ। ਇਸ ਵਿੱਚ ਬੰਗਲਾਦੇਸ਼ੀ ਸ਼ਰਨਾਰਥੀਆਂ ਦੀ ਜਾਣਕਾਰੀ, ਅਦਾਲਤੀ ਫੈਸਲਿਆਂ ਦੀ ਡਿਟੇਲ ਅਤੇ 'ਆਪ੍ਰੇਸ਼ਨ ਬਲੂਸਟਾਰ' ਦੇ ਆਰਕਾਈਵਲ ਫੁਟੇਜ ਦੀ ਵਰਤੋਂ ਕਰਨ ਦੀ ਇਜਾਜ਼ਤ ਸ਼ਾਮਲ ਹੈ।
ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਦੀ 'ਐਮਰਜੈਂਸੀ' ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਪਰ ਫਿਲਮ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਇਸ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਿਆ ਅਤੇ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਹੁਣ ਸੈਂਸਰ ਬੋਰਡ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਨਿਰਮਾਤਾ ਜਲਦ ਹੀ 'ਐਮਰਜੈਂਸੀ' ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰਨਗੇ।