Chandramukhi 2 Trailer Out: ਤਿੱਖੇ ਤੇਵਰ...ਘੁੰਘਰਾਲੇ ਵਾਲ, 'ਚੰਦਰਮੁਖੀ 2' ‘ਚ ਕੰਗਨਾ ਰਨੌਤ ਦਾ ਲੁੱਕ ਦੇਖ ਕੇ ਇਮਪ੍ਰੈਸ ਹੋਏ ਫੈਂਸ
Chandramukhi 2 Trailer Out Now: ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ 'ਚੰਦਰਮੁਖੀ 2' ਨੂੰ ਲੈ ਕੇ ਸੁਰਖੀਆਂ 'ਚ ਹੈ।
Chandramukhi 2 Trailer Out Now: ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਕੰਗਨਾ ਰਣੌਤ ਇਨ੍ਹੀਂ ਦਿਨੀਂ ਫਿਲਮ 'ਚੰਦਰਮੁਖੀ 2' ਨੂੰ ਲੈ ਕੇ ਸੁਰਖੀਆਂ 'ਚ ਹੈ। ਫਿਲਮ ਦਾ ਟ੍ਰੇਲਰ ਅੱਜ ਯਾਨੀ 3 ਸਤੰਬਰ ਨੂੰ ਰਿਲੀਜ਼ ਹੋ ਗਿਆ ਹੈ। ਅਦਾਕਾਰਾ ਦੀ ਇਹ ਫਿਲਮ ਇੱਕ ਹੋਰਰ ਕਾਮੇਡੀ ਹੈ। ਜਿਸ ਵਿੱਚ ਉਹ ਚੰਦਰਮੁਖੀ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਦੇ ਟ੍ਰੇਲਰ ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।
ਕੰਗਨਾ ਦੀ ਫਿਲਮ 'ਚੰਦਰਮੁਖੀ 2' ਦਾ ਟ੍ਰੇਲਰ ਹੋਇਆ ਰਿਲੀਜ਼
ਦਰਅਸਲ 'ਚੰਦਰਮੁਖੀ 2' ਦੀ ਅਦਾਕਾਰਾ ਦਾ ਲੁੱਕ ਪਹਿਲਾਂ ਹੀ ਰਿਲੀਜ਼ ਹੋ ਗਿਆ ਸੀ ਪਰ ਟ੍ਰੇਲਰ 'ਚ ਅਦਾਕਾਰਾ ਦੀ ਅਦਾਕਾਰੀ ਵੀ ਦਰਸ਼ਕਾਂ ਦੇ ਦਿਲਾਂ ਨੂੰ ਖੁਸ਼ ਕਰ ਰਹੀ ਹੈ। ਟ੍ਰੇਲਰ ਵਿੱਚ ਕੰਗਨਾ ਦੇ ਨਾਲ ਰਾਘਵ ਲਾਰੇਂਸ ਵੀ ਇੱਕ ਦਮਦਾਰ ਰੋਲ ਵਿੱਚ ਨਜ਼ਰ ਆ ਰਹੇ ਹਨ। ਟ੍ਰੇਲਰ ਦੀ ਸ਼ੁਰੂਆਤ ਇੱਕ ਹੈਪੀ ਫੈਮਿਲੀ ਨਾਲ ਹੁੰਦੀ ਹੈ, ਜੋ ਮਹਿਲ ਵਿੱਚ ਰਹਿਣ ਲਈ ਆਉਂਦੇ ਹਨ। ਫਿਰ ਉੱਥੇ ਉਨ੍ਹਾਂ ਦਾ ਸਾਹਮਣਾ ਚੰਦਰਮੁਖੀ ਦੀ ਆਤਮਾ ਨਾਲ ਹੁੰਦਾ ਹੈ। ਫਿਲਮ ਦੀ ਪੂਰੀ ਕਹਾਣੀ ਫਿਰ ਚੰਦਰਮੁਖੀ ਦੇ ਆਲੇ-ਦੁਆਲੇ ਘੁੰਮਦੀ ਹੈ।
ਬੰਗਾਲੀ ਲੁੱਕ ‘ਚ ਨਜ਼ਰ ਆਈ ਅਦਾਕਾਰਾ
ਫਿਲਮ 'ਚ ਚੰਦਰਮੁਖੀ ਦਾ ਕਿਰਦਾਰ ਨਿਭਾਉਣ ਵਾਲੀ ਕੰਗਨਾ ਰਣੌਤ ਬੰਗਾਲੀ ਲੁੱਕ 'ਚ ਨਜ਼ਰ ਆਈ। ਜਿਸ ਦੇ ਵਾਲ ਘੁੰਗਰਾਲੇ ਹਨ ਅਤੇ ਉਸ ਨੇ ਮੱਥੇ 'ਤੇ ਟਿੱਕਾ ਅਤੇ ਗਲੇ 'ਚ ਰਾਣੀ ਹਾਰ ਪਾਇਆ ਹੋਇਆ ਹੈ। ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹੋਏ ਹਨ ਅਤੇ ਉਨ੍ਹਾਂ ਦੀ ਕਾਫੀ ਤਾਰੀਫ ਵੀ ਕਰ ਰਹੇ ਹਨ। ਅਦਾਕਾਰਾ ਦਾ ਇਹ ਲੁੱਕ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪਹਿਲੇ ਪਾਰਟ ‘ਚ ਨਜ਼ਰ ਆਇਆ ਸੀ ਇਹ ਸੁਪਰਸਟਾਰ
ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਅਤੇ ਰਾਘਵ ਲਾਰੇਂਸ ਦੀ ਫਿਲਮ 'ਚੰਦਰਮੁਖੀ 2' 15 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਹੋਰਰ-ਕਾਮੇਡੀ ਫਿਲਮ 'ਚੰਦਰਮੁਖੀ' ਦਾ ਦੂਜਾ ਭਾਗ ਹੈ। ਇਸ ਦੇ ਪਹਿਲੇ ਭਾਗ ਵਿੱਚ ਸਾਊਥ ਦੇ ਭਗਵਾਨ ਵਜੋਂ ਜਾਣੇ ਜਾਂਦੇ ਅਦਾਕਾਰ ਰਜਨੀਕਾਂਤ ਅਤੇ ਸ਼ਾਨਦਾਰ ਅਦਾਕਾਰਾ ਜੋਤਿਕਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਾਘਵ ਅਤੇ ਕੰਗਨਾ ਉਨ੍ਹਾਂ ਸੁਪਰਸਟਾਰਾਂ ਦਾ ਮੁਕਾਬਲਾ ਕਰ ਸਕਦੀ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Kartik Aaryan: ਕਾਰਤਿਕ ਆਰੀਅਨ ਨੇ ਭਰੀ ਮਹਿਫ਼ਲ 'ਚ ਸਾਰਾ ਅਲੀ ਖਾਨ ਨੂੰ ਲਗਾਇਆ ਗਲੇ, ਜੋੜੇ ਨੂੰ ਇਕੱਠੇ ਦੇਖ ਫੈਨਜ਼ ਨੇ ਕੀਤੇ ਅਜਿਹੇ ਕਮੈਂਟ