ਪੜਚੋਲ ਕਰੋ
(Source: ECI/ABP News)
coolie no 1 trailer release: ਰਿਲੀਜ਼ ਹੋਇਆ ਵਰੁਣ ਧਵਨ ਤੇ ਸਾਰਾ ਅਲੀ ਦੀ ਕੁਲੀ ਦਾ ਟ੍ਰੈਲਰ, ਕਾਮੇਡੀ ਨਾਲ ਲਾਇਆ ਰੇਮਾਂਸ ਦਾ ਤੜਕਾ
coolie no 1 trailer: ਬਾਲੀਵੁੱਡ ਐਕਟਰ ਵਰੁਣ ਧਵਨ ਅਤੇ ਐਕਟਰਸ ਸਾਰਾ ਅਲੀ ਖ਼ਾਨ ਸਟਾਰਰ ਫਿਲਮ 'ਕੁਲੀ ਨੰ. 1' ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਟ੍ਰੇਲਰ ਵਿਚ ਦੋਵਾਂ ਵਿਚਾਲੇ ਵਧੀਆ ਕੈਮਿਸਟਰੀ ਨਜ਼ਰ ਆ ਰਹੀ ਹੈ। ਟ੍ਰੇਲਰ 'ਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ।
![coolie no 1 trailer release: ਰਿਲੀਜ਼ ਹੋਇਆ ਵਰੁਣ ਧਵਨ ਤੇ ਸਾਰਾ ਅਲੀ ਦੀ ਕੁਲੀ ਦਾ ਟ੍ਰੈਲਰ, ਕਾਮੇਡੀ ਨਾਲ ਲਾਇਆ ਰੇਮਾਂਸ ਦਾ ਤੜਕਾ Coolie No 1 trailer a series of hilarious mishappenings with ROFL twists and turns coolie no 1 trailer release: ਰਿਲੀਜ਼ ਹੋਇਆ ਵਰੁਣ ਧਵਨ ਤੇ ਸਾਰਾ ਅਲੀ ਦੀ ਕੁਲੀ ਦਾ ਟ੍ਰੈਲਰ, ਕਾਮੇਡੀ ਨਾਲ ਲਾਇਆ ਰੇਮਾਂਸ ਦਾ ਤੜਕਾ](https://static.abplive.com/wp-content/uploads/sites/5/2020/11/28213209/Coolie-no-1.jpg?impolicy=abp_cdn&imwidth=1200&height=675)
ਮੁੰਬਈ: ਫਿਲਮ 'ਕੁਲੀ ਨੰ. 1 'ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਕਾਮੇਡੀ ਅਤੇ ਰੋਮਾਂਸ ਨਾਲ ਭਰਪੂਰ ਹੈ। ਟ੍ਰੇਲਰ 'ਚ ਵਰੁਣ ਧਵਨ ਦੀ ਕਾਮਿਕ ਟਾਈਮਿੰਗ ਸ਼ਾਨਦਾਰ ਲੱਗ ਰਹੀ ਹੈ। ਇਸ ਦੇ ਨਾਲ ਹੀ ਸਾਰਾ ਅਲੀ ਖ਼ਾਨ ਵੀ ਕਾਮੇਡੀ ਕਰਨ 'ਚ ਕਾਫੀ ਕਿਊਟ ਲੱਗ ਰਹੀ ਹੈ। ਟ੍ਰੇਲਰ 'ਚ ਦੋਵਾਂ ਵਿਚਕਾਰ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਡੇਵਿਡ ਧਵਨ ਦੀ ਇਹ 45ਵੀਂ ਫਿਲਮ ਹੈ।
ਫਿਲਮ ਵਿੱਚ ਪਰੇਸ਼ ਰਾਵਲ ਨੇ ਸਾਰਾ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ। ਇਸ ਵਿੱਚ ਵਰੁਣ ਧਵਨ ਕਈ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆ ਰਹੇ ਹਨ। ਉਧਰ ਜੌਨੀ ਲੀਵਰ ਵੀ ਪੁਲਿਸ ਇੰਸਪੈਕਟਰ ਦੇ ਰੋਲ 'ਚ ਵਧੀਆ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ। ਉਹ ਰਾਜੂ ਕੁਲੀ ਦੀ ਸੱਚਾਈ ਦਾ ਖੁਲਾਸਾ ਕਰਦੇ ਹਨ।
ਇੱਥੇ ਵੇਖੋ ਫਿਲਮ ਦਾ ਟ੍ਰੇਲਰ:-
ਫਿਲਮ ਦੇ ਗਾਣੇ ਵੀ ਬਹੁਤ ਹੀ ਸ਼ਾਨਦਾਰ ਹਨ। ਗਾਣਿਆਂ ਦੀ ਪਿਕਟਰ-ਰਾਇਜੇਸ਼ਨ ਸ਼ਾਨਦਾਰ ਢੰਗ ਨਾਲ ਕੀਤੀ ਗਈ ਹੈ। ਫਿਲਮ ਦੀ ਕਹਾਣੀ ਗੋਵਿੰਦਾ ਅਤੇ ਕਰਿਸ਼ਮਾ ਸਟਾਰ ਕੁਲੀ ਨੰਬਰ 1 ਤੋਂ ਕੁਝ ਵਖਰੀ ਹੈ। ਦੱਸ ਦਈਏ ਕਿ ਜਿੱਥੇ ਗੋਵਿੰਦਾ ਨੇ ਬੱਸ ਸਟੈਂਡ ਦੇ ਕੁਲੀ ਦਾ ਰੋਲ ਕੀਤਾ ਸੀ ਉਥੇ ਹੀ ਵਰੁਨ ਨੇ ਰੇਲਵੇ ਸਟੇਸ਼ਨ ਦੇ ਕੁਲੀ ਦਾ ਕਿਰਦਾਰ ਨਿਭਾਇਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਫਿਲਮ ਇਸੇ ਸਾਲ 25 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਜੇ ਓਟੀਟੀ ਪਲੇਟਫਾਰਮ ਐਮਜ਼ੋਨ 'ਤੇ ਰਿਲੀਜ਼ ਹੋਏਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)