'ਆਦਿਪੁਰਸ਼' ਦੀ ਰਿਲੀਜ਼ 'ਤੇ ਛਾਏ ਵਿਵਾਦਾਂ ਦੇ ਕਾਲੇ ਬੱਦਲ, ਫ਼ਿਲਮ ਨੂੰ ਲੈ ਕੇ ਦਿੱਲੀ ਦੀ ਅਦਾਲਤ 'ਚ ਪਟੀਸ਼ਨ ਦਾਇਰ
ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਤਰਾਜ਼ਯੋਗ ਹਿੱਸੇ ਨੂੰ ਹਟਾਉਣ ਸਬੰਧੀ ਯੂ-ਟਿਊਬ ਸਮੇਤ ਇੰਟਰਨੈੱਟ ਮੀਡੀਆ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।
Petition Filed Against Adipurush In Delhi Court: ਬਾਲੀਵੁੱਡ ਅਦਾਕਾਰ ਪ੍ਰਭਾਸ ਅਤੇ ਸੈਫ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼' (Adipurush) ਇਸ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਫ਼ਿਲਮ 'ਚ ਸੈਫ ਅਲੀ ਖਾਨ ਦੇ ਲੁੱਕ ਨੂੰ ਲੈ ਕੇ ਚੱਲ ਰਿਹਾ ਵਿਵਾਦ ਸ਼ਾਂਤ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। 'ਆਦਿਪੁਰਸ਼' ਦੇ ਹਨੂੰਮਾਨ ਦੇ ਨਾਲ-ਨਾਲ ਸਾਰੇ ਕਿਰਦਾਰਾਂ ਦੀ ਵੀ ਭਾਰੀ ਆਲੋਚਨਾ ਹੋ ਰਹੀ ਹੈ। ਇਨ੍ਹਾਂ ਸਾਰੇ ਵਿਵਾਦਾਂ ਦੇ ਵਿਚਕਾਰ 'ਆਦਿਪੁਰਸ਼' ਦਾ ਇਹ ਮਾਮਲਾ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਤੱਕ ਪਹੁੰਚ ਗਿਆ ਹੈ।
ਦਰਅਸਲ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ 'ਚ ਪਟੀਸ਼ਨਕਰਤਾ ਨੇ ਫ਼ਿਲਮ ਦੀ ਰਿਲੀਜ਼ ਅਤੇ ਇਸ ਦੇ ਟੀਜ਼ਰ ਤੋਂ ਇਤਰਾਜ਼ਯੋਗ ਹਿੱਸੇ ਨੂੰ ਹਟਾਉਣ ਸਬੰਧੀ ਯੂ-ਟਿਊਬ ਸਮੇਤ ਇੰਟਰਨੈੱਟ ਮੀਡੀਆ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਪਟੀਸ਼ਨਰ ਰਾਜ ਗੌਰਵ ਨੇ ਦਲੀਲ ਦਿੱਤੀ ਹੈ ਕਿ ਫ਼ਿਲਮ 'ਆਦਿਪੁਰਸ਼' 'ਚ ਭਗਵਾਨ ਰਾਮ ਅਤੇ ਹਨੂੰਮਾਨ ਦੇ ਕਿਰਦਾਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਭਾਰਤੀ ਸਭਿੱਅਤਾ ਦਾ ਹਿੱਸਾ ਹੈ ਰਾਮਾਇਣ
ਇਸ ਦੇ ਨਾਲ ਹੀ ਫ਼ਿਲਮ 'ਤੇ ਸਥਾਈ ਪਾਬੰਦੀ ਲਗਾਉਣ ਲਈ ਨਿਰਦੇਸ਼ ਦੇਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਸੁਣਵਾਈ 10 ਅਕਤੂਬਰ ਨੂੰ ਸੋਮਵਾਰ ਸਵੇਰੇ ਹੋਵੇਗੀ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਅੱਗੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ 'ਚ ਰਾਮਾਇਣ ਵਰਗੇ ਮਹਾਂਕਾਵਿ ਦੇ ਮੂਲ ਰੂਪ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਰਾਮਾਇਣ ਇਹ ਭਾਰਤ ਦੀ ਸੰਸਕ੍ਰਿਤੀ, ਸਭਿਅਤਾ ਅਤੇ ਅਧਿਆਤਮਿਕ ਅਤੇ ਧਰਮ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਭਗਵਾਨ ਰਾਮ ਦੀ ਰਵਾਇਤੀ ਤਸਵੀਰ ਇਕ ਸ਼ਾਂਤ ਪਿਆਰੀ ਹੈ, ਜਦਕਿ ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ 'ਚ ਉਨ੍ਹਾਂ ਨੂੰ ਇਕ ਜ਼ਾਲਮ, ਬਦਲਾਖੋਰੀ ਅਤੇ ਗੁੱਸੇ ਵਾਲੇ ਵਿਅਕਤੀ ਵਜੋਂ ਦਿਖਾਇਆ ਗਿਆ ਹੈ।
ਦੱਸ ਦੇਈਏ ਕਿ ਪ੍ਰਭਾਸ ਅਤੇ ਸੈਫ ਅਲੀ ਖਾਨ ਦੀ ਫ਼ਿਲਮ 'ਆਦਿਪੁਰਸ਼' 12 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਵਿਵਾਦਾਂ ਦੇ ਕਾਲੇ ਬੱਦਲ ਛਾਏ ਹੋਏ ਹਨ। ਕਈ ਹਿੰਦੂ ਸੰਤਾਂ ਨੇ ਵੀ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।