ਪੜਚੋਲ ਕਰੋ
ਜਿਸ ਫਲਾਈਟ ‘ਚ ਕੰਗਨਾ ਚੰਡੀਗੜ੍ਹ ਤੋਂ ਮੁੰਬਈ ਆਈ ਉਸ ‘ਚ ਕੀ ਹੋਇਆ, ਜਾਣਨ ਲਈ DGCA ਨੇ IndiGo ਤੋਂ ਮੰਗੀ ਰਿਪੋਰਟ?
ਡੀਸੀਜੀਏ ਦੇ ਅਧਿਕਾਰੀ ਨੇ ਕਿਹਾ ਕਿ ਫਲਾਈਟ ‘ਚ ਮੀਡੀਆਕਰਮੀ ਇੱਕ ਦੂਜੇ ਨਾਲ ਜੁੜਕੇ ਬੈਠੇ ਸੀ, ਜਿਸ ਕਰਕੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਉਲੰਘਣਾ ਹੋਈ ਹੈ।

ਮੁੰਬਈ: ਕੰਗਨਾ ਰਨੌਤ ਨਾਲ ਜੁੜਿਆ ਕੋਈ ਵੀ ਵਿਵਾਦ ਅੱਜ-ਕੱਲ੍ਹ ਸੁਰਖੀਆਂ ਬਣਦਾ ਜਾ ਰਿਹਾ ਹੈ। ਹੁਣ ਕੰਗਨਾ ਨੇ ਚੰਡੀਗੜ੍ਹ ਤੋਂ ਮੁੰਬਈ ਲਈ ਜਿਸ ਇੰਡੀਗੋ ਫਲਾਈਟ ‘ਚ ਉੜਾਣ ਭਰੀ ਸੀ ਉਸ ਤੋਂ ਡੀਜੀਸੀਐਮ ਨੇ ਰਿਪੋਰਟ ਮੰਗੀ ਹੈ। ਜਿਸ ਦਾ ਕਾਰਨ ਹੈ ਕਿ ਫਲਾਈਟ ‘ਚ ਖੂਬ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਹੋਈ ਸੀ ਤੇ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਉਲੰਘਣਾ ਹੋਈ।
ਡੀਜੀਸੀਏਦੇ ਇੱਕ ਅਧਿਕਾਰੀ ਨੇ ਦੱਸਿਆ, “ਅਸੀਂ ਅਜਿਹੀਆਂ ਕੁਝ ਵੀਡੀਓ ਵੇਖਿਆਂ ਜਿਨ੍ਹਾਂ ‘ਚ ਮੀਡੀਆਕਰਮੀ ਬੁੱਧਵਾਰ ਨੂੰ 6E264 ਉਡਾਨ ‘ਚ ਇੱਕ ਦੂਜੇ ਨਾਲ ਜੁੜਕੇ ਬੈਠੇ ਸੀ। ਇਹ ਸੁਰੱਖਿਆ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਉਲੰਘਣ ਹੈ। ਅਸੀਂ ਵਿਮਾਨ ਕੰਪਨੀ ਇੰਡੀਗੋ ਨੂੰ ਇਸ ਬਾਰੇ ਇੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।”

ਦੱਸ ਦਈਏ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਮਾਜਿਕ ਦੂਰੀ ਬਣਾਈ ਰੱਖਣ ਲਈ 25 ਮਈ ਨੂੰ ਇੱਕ ਨਿਯਮ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਹੈ, "ਮੰਜ਼ਿਲ 'ਤੇ ਪਹੁੰਚਣ ਤੋਂ ਬਾਅਦ ਯਾਤਰੀ ਨੂੰ ਕ੍ਰਮ ਵਿਚ (ਜਹਾਜ਼ ਰਾਹੀਂ) ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਵਧੇਰੇ ਲੋਕ ਇਕੱਠੇ ਨਾ ਹੋਣ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Directorate General of Civil Aviation seeks a report from IndiGo airlines on photography and videography during Kangana Ranaut's flight from Chandigarh to Mumbai on September 9 pic.twitter.com/pMRAvV9GUC
— ANI (@ANI) September 11, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਲੁਧਿਆਣਾ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
