Dhanush-Aishwaryaa Divorce: ਧਨੁਸ਼- ਐਸ਼ਵਰਿਆ ਵਿਆਹ ਦੇ 18 ਸਾਲ ਬਾਅਦ ਹੋਏ ਵੱਖ, ਇੰਝ ਟੁੱਟਿਆ ਰਜਨੀਕਾਂਤ ਦੀ ਧੀ ਦਾ ਵਿਆਹੁਤਾ ਰਿਸ਼ਤਾ
Dhanush-Aishwaryaa Divorce: ਸਾਊਥ ਸਟਾਰ ਧਨੁਸ਼ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਹੁਣ ਹਮੇਸ਼ਾ ਲਈ ਵੱਖ ਹੋ ਗਏ ਹਨ। ਦੋਹਾਂ ਦਾ ਵਿਆਹੁਤਾ ਰਿਸ਼ਤਾ ਹੁਣ ਟੁੱਟ ਗਿਆ ਹੈ, ਵਿਆਹ ਦੇ 18 ਸਾਲ ਬਾਅਦ
Dhanush-Aishwaryaa Divorce: ਸਾਊਥ ਸਟਾਰ ਧਨੁਸ਼ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਜਨੀਕਾਂਤ ਹੁਣ ਹਮੇਸ਼ਾ ਲਈ ਵੱਖ ਹੋ ਗਏ ਹਨ। ਦੋਹਾਂ ਦਾ ਵਿਆਹੁਤਾ ਰਿਸ਼ਤਾ ਹੁਣ ਟੁੱਟ ਗਿਆ ਹੈ, ਵਿਆਹ ਦੇ 18 ਸਾਲ ਬਾਅਦ ਸਾਊਥ ਦੀ ਇਸ ਮਸ਼ਹੂਰ ਜੋੜੀ ਨੇ ਵੱਖ ਹੋਣ ਦਾ ਫੈਸਲਾ ਲਿਆ। ਹੁਣ ਦੋਹਾਂ ਨੇ ਅਦਾਲਤ 'ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ।
ਧਨੁਸ਼ ਅਤੇ ਐਸ਼ਵਰਿਆ ਦਾ 18 ਸਾਲ ਪੁਰਾਣਾ ਰਿਸ਼ਤਾ ਟੁੱਟਿਆ
ਦੱਸ ਦੇਈਏ ਕਿ ਇਸ ਜੋੜੇ ਨੇ ਸਾਲ 2022 ਵਿੱਚ ਹੀ ਇਸ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਸੀ। ਇਸ ਕਾਰਨ ਦੋਵੇਂ ਇੱਕ ਦੂਜੇ ਤੋਂ ਵੱਖ ਰਹਿ ਰਹੇ ਸਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਵੱਖ ਹੋਣ ਦਾ ਐਲਾਨ ਵੀ ਕੀਤਾ ਸੀ। ਪਰ ਫਿਰ ਖਬਰ ਆਈ ਕਿ ਦੋਵੇਂ ਇਕੱਠੇ ਹੋ ਗਏ ਹਨ। ਹੁਣ ਤਲਾਕ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਹੈਰਾਨ ਰਹਿ ਗਏ ਹਨ। ਜਾਣਕਾਰੀ ਮੁਤਾਬਕ ਇਹ ਫੈਸਲਾ ਦੋਵਾਂ ਸਿਤਾਰਿਆਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਇਸ ਪਟੀਸ਼ਨ 'ਤੇ ਜਲਦ ਹੀ ਸੁਣਵਾਈ ਹੋਵੇਗੀ।
ਅਦਾਕਾਰ ਧਨੁਸ਼ ਅਤੇ ਐਸ਼ਵਰਿਆ ਦਾ ਵਿਆਹ ਸਾਲ 2004 ਵਿੱਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਉਨ੍ਹਾਂ ਦੀ ਪਹਿਲੀ ਮੁਲਾਕਾਤ 2003 'ਚ ਫਿਲਮ ਦੇ ਸੈੱਟ 'ਤੇ ਹੋਈ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਵੀ ਹੋਏ, ਜਿਨ੍ਹਾਂ ਦੇ ਨਾਂ ਯਾਤਰਾ ਅਤੇ ਲਿੰਗ ਹੈ।
ਵੱਖ ਹੋਣ ਤੋਂ ਬਾਅਦ ਵੀ ਚੰਗੇ ਦੋਸਤ
ਵੱਖ ਹੋਣ ਤੋਂ ਬਾਅਦ ਵੀ ਦੋਵੇਂ ਚੰਗੇ ਦੋਸਤ ਹਨ। ਇਸ ਜੋੜੇ ਨੂੰ ਕਈ ਮੌਕਿਆਂ 'ਤੇ ਇਕ-ਦੂਜੇ ਨੂੰ ਸਪੋਰਟ ਕਰਦੇ ਦੇਖਿਆ ਗਿਆ ਹੈ। ਕੁਝ ਦਿਨ ਪਹਿਲਾਂ ਧਨੁਸ਼ ਨੇ ਆਪਣੀ ਪਤਨੀ ਐਸ਼ਵਰਿਆ ਦੀ ਫਿਲਮ ਲਾਲ ਸਲਾਮ ਨੂੰ ਸੋਸ਼ਲ ਮੀਡੀਆ 'ਤੇ ਚੀਅਰ ਕੀਤਾ ਸੀ। ਇਸ ਦੇ ਨਾਲ ਹੀ ਦੋਵਾਂ ਨੂੰ ਕਈ ਵਾਰ ਬੱਚਿਆਂ ਲਈ ਸਪਾਟ ਕਰਦੇ ਦੇਖਿਆ ਗਿਆ ਹੈ।
ਇਸ ਫਿਲਮ 'ਚ ਨਜ਼ਰ ਆਉਣਗੇ
ਧਨੁਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਸ਼ੁਰੂ 'ਚ ਰਿਲੀਜ਼ ਹੋਈ 'ਕੈਪਟਨ ਮਿਲਰ' ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ। ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀ। ਹੁਣ ਧਨੁਸ਼ ਆਪਣੀ ਅਗਲੀ ਫਿਲਮ 'ਰਾਇਨ' ਲੈ ਕੇ ਆਉਣ ਜਾ ਰਹੇ ਹਨ। ਦੱਸ ਦੇਈਏ ਕਿ ਇਹ ਧਨੁਸ਼ ਦੀ 50ਵੀਂ ਫਿਲਮ ਹੋਵੇਗੀ।