ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ Diljit Dosanjh ਤੇ Arjun Rampal, ਇਸ ਮੁੱਦੇ 'ਤੇ ਬਣੇਗੀ ਫਿਲਮ
Diljit Dosanjh and Arjun Rampal in new film: ਪਹਿਲੀ ਵਾਰ ਤੁਹਾਨੂੰ ਅਰਜੁਨ ਰਾਮਪਾਲ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਵੱਡੇ ਪਰਦੇ 'ਤੇ ਇਕੱਠੇ ਦੇਖਣ ਨੂੰ ਮਿਲੇਗੀ। ਇਹ ਫਿਲਮ 1984 ਦੇ ਦੰਗਿਆਂ 'ਤੇ ਆਧਾਰਿਤ ਹੋਵੇਗੀ। ਜਿਸ ਵਿੱਚ ਦਿਲਜੀਤ ਇੱਕ ਐਕਟੀਵਿਸਟ ਦਾ ਰੋਲ ਪਲੇਅ ਕਰਨਗੇ।
Diljit Dosanjh and Arjun Rampal to star in Raat Akeli Hai director Honey Trehan's next
ਚੰਡੀਗੜ੍ਹ: Diljit Dosanjh ਅਤੇ Arjun Rampal ਪਹਿਲੀ ਵਾਰ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 1984 ਦੇ ਦੰਗਿਆਂ 'ਤੇ ਆਧਾਰਿਤ ਹੋਵੇਗੀ। ਦੋਵਾਂ ਸਿਤਾਰਿਆਂ ਨੇ ਅੰਮ੍ਰਿਤਸਰ 'ਚ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਖ਼ਬਰਾਂ ਮੁਤਾਬਕ, ਇਸ ਫਿਲਮ ਨੂੰ ਨਿਰਦੇਸ਼ਕ ਹਨੀ ਤ੍ਰੇਹਨ ਡਾਇਰੈਕਟ ਕਰ ਰਹੇ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਰਾਤ ਅਕੇਲੀ ਹੈ (2020) ਡਾਇਰੈਕਟ ਕੀਤੀ। ਇਸ ਫਿਲਮ 'ਚ ਨਵਾਜ਼ੂਦੀਨ ਸਿੱਦੀਕੀ ਅਤੇ ਰਾਧਿਕਾ ਆਪਟੇ ਨਜ਼ਰ ਆਏ ਸਨ।
ਇਸ ਦੇ ਨਾਲ ਹੀ ਇਸ ਅਨਟਾਈਟਲ ਫਿਲਮ ਨੂੰ ਰੋਨੀ ਸਕ੍ਰੂਵਾਲਾ ਆਪਣੇ ਆਰਐਸਵੀਪੀ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਕਰਨਗੇ। ਤ੍ਰੇਹਨ ਅਤੇ ਅਭਿਸ਼ੇਕ ਚੌਬੇ ਮਿਲ ਕੇ ਫਿਲਮ ਦਾ ਨਿਰਮਾਣ ਵੀ ਕਰਨਗੇ।
View this post on Instagram
ਕੀ ਹੋਵੇਗਾ ਦਿਲਜੀਤ ਤੇ ਅਰਜੁਨ ਰਾਮਪਾਲ ਦਾ ਕਿਰਦਾਰ?
ਫਿਲਮ 'ਚ ਦਿਲਜੀਤ ਦੋਸਾਂਝ ਇਕ ਐਕਟੀਵਿਸਟ ਦਾ ਕਿਰਦਾਰ ਨਿਭਾਉਣਗੇ। ਕਿਉਂਕਿ ਕਹਾਣੀ 1984 ਦੇ ਦੰਗਿਆਂ 'ਤੇ ਹੈ, ਇਸ ਲਈ ਦਿਲਜੀਤ ਦਾ ਕਿਰਦਾਰ ਪੀੜਤਾਂ ਨੂੰ ਇਨਸਾਫ਼ ਦਿੰਦਾ ਨਜ਼ਰ ਆਵੇਗਾ। ਦਿਲਜੀਤ ਅਸਲੀ ਕਾਰਕੁਨ ਦਾ ਕਿਰਦਾਰ ਨਿਭਾਉਣਗੇ, ਹਾਲਾਂਕਿ ਦਿਲਜੀਤ ਜਿਸ ਐਕਟੀਵਿਸਟ ਦਾ ਕਿਰਦਾਰ ਨਿਭਾ ਰਿਹਾ ਹੈ, ਉਸ ਦਾ ਨਾਂਅ ਜਸਵੰਤ ਸਿੰਘ ਖਾਲੜਾ ਦੱਸਿਆ ਜਾ ਰਿਹਾ ਹੈ। ਪਰ ਇਸ ਬਾਰੇ ਅਜੇ ਕੋਈ ਓਫੀਸ਼ਿਅਲ ਐਲਾਨ ਨਹੀਂ ਹੋਇਆ ਹੈ।
View this post on Instagram
ਦੱਸ ਦਈਏ ਕਿ ਇਨ੍ਹਾਂ ਦੰਗਿਆਂ ਵਿਚ ਸਿਰਫ਼ ਤਿੰਨ ਦਿਨਾਂ ਵਿਚ 3 ਹਜ਼ਾਰ ਸਿੱਖ ਮਾਰੇ ਗਏ ਸੀ। ਦਿਲਜੀਤ ਦੋਸਾਂਝ ਪਹਿਲਾਂ ਵੀ ਇਸ ਤਰ੍ਹਾਂ ਦੀ ਫ਼ਿਲਮ ਕਰ ਚੁੱਕੇ ਹਨ। ਦਿਲਜੀਤ ਨੇ ਇਸ ਤੋਂ ਪਹਿਲਾਂ ਅਨੁਰਾਗ ਸਿੰਘ ਦੀ ਪੰਜਾਬੀ ਫਿਲਮ ਪੰਜਾਬ 1984 ਵਿੱਚ ਕੰਮ ਕੀਤਾ ਸੀ ਅਤੇ ਇਹ ਫਿਲਮ ਸਾਲ 2014 ਵਿੱਚ ਰਿਲੀਜ਼ ਹੋਈ ਸੀ।
ਜੇਕਰ ਕਿਆਸਅਰਾਈਆਂ ਸੱਚ ਹੁੰਦੀਆਂ ਹਨ ਤਾਂ ਦਿਲਜੀਤ ਦੋਸਾਂਝ ਆਉਣ ਵਾਲੀ ਫਿਲਮ 'ਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਅ ਸਕਦੇ ਹਨ। ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਵਾਇਰਲ ਹੋ ਰਹੀਆਂ ਤਸਵੀਰਾਂ ਦਿਲਜੀਤ ਦੋਸਾਂਝ ਦੀ ਜਸਵੰਤ ਸਿੰਘ ਖਾਲੜਾ 'ਤੇ ਬਣੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਦੀਆਂ ਹਨ।
ਉਧਰ ਜੇਕਰ ਅਰਜੁਨ ਰਾਮਪਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਰੋਲ ਨੂੰ ਫਿਲਹਾਲ ਲੁਕਾ ਕੇ ਰੱਖਿਆ ਗਿਆ ਹੈ। ਉਨ੍ਹਾਂ ਦੀ ਭੂਮਿਕਾ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ। ਫਿਲਮ ਦੀ ਕਹਾਣੀ ਵੀ ਅਜੇ ਜ਼ਿਆਦਾ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: Ukraine Russia Conflict: ਯੂਕਰੇਨ ਦੀ ਰਾਜਧਾਨੀ ਕੀਵ 'ਚ ਭਾਰਤੀ ਦੂਤਾਵਾਸ ਬੰਦ