Esmayeel Shroff : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ Esmayeel Shroff ਦਾ ਹੋਇਆ ਦੇਹਾਂਤ , 'ਬੁਲੰਦੀ' ਵਰਗੀਆਂ ਫਿਲਮਾਂ ਦਾ ਕੀਤਾ ਸੀ ਨਿਰਦੇਸ਼ਨ
Esmayeel Shroff passed away : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ( Esmayeel Shroff ) ਦਾ ਬੁੱਧਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 70 ਸਾਲ ਸੀ। ਬ੍ਰੇਨ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ।
Esmayeel Shroff passed away : ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ( Esmayeel Shroff ) ਦਾ ਬੁੱਧਵਾਰ ਨੂੰ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 70 ਸਾਲ ਸੀ। ਬ੍ਰੇਨ ਸਟ੍ਰੋਕ ਕਾਰਨ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਇਸਮਾਈਲ ਸ਼ਰਾਫ ਨੇ ਹੌਲੀ-ਹੌਲੀ, ਅਗਰ, ਥੋੜੀ ਜਿਹੀ ਬੇਵਫਾਈ, ਬੁਲੰਦੀ, ਸੂਰਿਆ, ਪੁਲਿਸ ਪਬਲਿਕ, ਨਿਸ਼ਚੇ, ਦਿਲ... ਆਖ਼ਿਰ ਦਿਲ ਹੈ, ਝੂਠਾ ਸੱਚ, ਪਿਆਰ 86, ਜ਼ਿਦ, ਥੋੜਾ ਤੁਮ ਬਦਲੋ ਥੋੜਾ ਹਮ ਜੈਸੀ ਕਈ ਹਿੱਟ ਅਤੇ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।
ਇਨ੍ਹਾਂ ਮਸ਼ਹੂਰ ਸਿਤਾਰਿਆਂ ਦੀਆਂ ਫਿਲਮਾਂ ਦਾ ਨਿਰਦੇਸ਼ਨ
ਇਸਮਾਈਲ ਸ਼ਰਾਫ ਨੇ ਵੱਖ-ਵੱਖ ਫਿਲਮਾਂ ਰਾਹੀਂ ਆਪਣੇ ਦੌਰ ਦੇ ਮਸ਼ਹੂਰ ਅਦਾਕਾਰਾਂ - ਰਾਜਕੁਮਾਰ, ਰਾਜੇਸ਼ ਖੰਨਾ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਜੈਕੀ ਸ਼ਰਾਫ ਤੋਂ ਲੈ ਕੇ ਸਲਮਾਨ ਖਾਨ ਤੱਕ ਕਈ ਵੱਡੇ ਸਿਤਾਰਿਆਂ ਦਾ ਨਿਰਦੇਸ਼ਨ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਸਮਾਈਲ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਤਿਰੂਚਿਰਾਪੱਲੀ ਤੋਂ ਸਾਊਂਡ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੈ। ਉਹ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕਰ ਚੁੱਕੇ ਹਨ।
29 ਅਗਸਤ ਨੂੰ ਆਇਆ ਸੀ ਬ੍ਰੇਨ ਸਟ੍ਰੋਕ
ਇਸਮਾਈਲ ਦੇ ਬੇਟੇ ਫਹਾਦ ਖਾਨ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ 29 ਅਗਸਤ ਨੂੰ ਉਨ੍ਹਾਂ ਦੇ ਪਿਤਾ ਇਸਮਾਈਲ ਸ਼ਰਾਫ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦਾ ਸੱਜਾ ਪਾਸਾ ਪੂਰੀ ਤਰ੍ਹਾਂ ਅਧਰੰਗ ਹੋ ਗਿਆ ਸੀ ਅਤੇ ਉਹ ਚੱਲਣ-ਫਿਰਨ ਤੋਂ ਅਸਮਰੱਥ ਸਨ। ਅਜਿਹੇ 'ਚ ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਘਰ ਭੇਜ ਦਿੱਤਾ ਗਿਆ ਸੀ।
ਬੁੱਧਵਾਰ ਸਵੇਰੇ 6.40 ਵਜੇ ਇਸਮਾਈਲ ਸ਼ਰਾਫ ਆਪਣੇ ਅੰਧੇਰੀ ਸਥਿਤ ਘਰ 'ਚ ਡਿੱਗ ਗਏ ਸੀ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਅੰਧੇਰੀ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ ਆਖ਼ਰਕਾਰ ਮਲਟੀਪਲ ਆਰਗਨ ਫੇਲ ਹੋਣ ਕਾਰਨ ਉਸ ਦੀ ਮੌਤ ਹੋ ਗਈ।