Pakistani ਰੈਸਟੋਰੈਂਟ ਨੇ ਗਾਹਕਾਂ ਨੂੰ ਬੁਲਾਉਣ ਲਈ ਇਸਤੇਮਾਲ ਕੀਤੀ 'ਗੰਗੂਬਾਈ' ਆਲੀਆ ਭੱਟ ਦੇ ਇਸ ਸੀਨ ਦੀ ਵਰਤੋਂ , ਗੁੱਸੇ 'ਚ ਆਏ ਲੋਕ
Gangubai scene used by Pakistani Restaurant: ਸੰਜੇ ਲੀਲਾ ਭੰਸਾਲੀ (Sanjay Leela Bhansali) ਵੱਲੋਂ ਨਿਰਦੇਸ਼ਿਤ ਆਲੀਆ ਭੱਟ ਸਟਾਰਰ ਫਿਲਮ 'ਗੰਗੂਬਾਈ ਕਾਠੀਆਵਾੜੀ' ਅਭਿਨੇਤਰੀ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ
Gangubai scene used by Pakistani Restaurant: ਸੰਜੇ ਲੀਲਾ ਭੰਸਾਲੀ (Sanjay Leela Bhansali) ਵੱਲੋਂ ਨਿਰਦੇਸ਼ਿਤ ਆਲੀਆ ਭੱਟ ਸਟਾਰਰ ਫਿਲਮ 'ਗੰਗੂਬਾਈ ਕਾਠੀਆਵਾੜੀ' ਅਭਿਨੇਤਰੀ ਦੇ ਕਰੀਅਰ ਦੀ ਸਭ ਤੋਂ ਸਫਲ ਫਿਲਮਾਂ ਵਿੱਚੋਂ ਇੱਕ ਹੈ। ਇਸ ਦੇ ਲਈ ਆਲੀਆ ਨੂੰ ਨਾ ਸਿਰਫ ਪ੍ਰਸ਼ੰਸਾ ਮਿਲੀ, ਸਗੋਂ 'ਗੰਗੂਬਾਈ ਕਾਠੀਆਵਾੜੀ' ਨੇ ਵੀ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਸੀ।
ਫਿਲਮ ਵਿੱਚ ਗੰਗੂਬਾਈ ਨਾਮ ਦੀ ਇੱਕ ਵੇਸਵਾ ਦੇ ਜੀਵਨ ਦੇ ਸੰਘਰਸ਼ ਨੂੰ ਦਿਖਾਇਆ ਗਿਆ ਸੀ, ਜਿਸਨੂੰ ਪਰਦੇ ਉੱਤੇ ਆਲੀਆ ਭੱਟ ਨੇ ਨਿਭਾਇਆ ਸੀ। ਫਿਲਮ 'ਚ ਕਈ ਅਜਿਹੇ ਸੀਨ ਸਨ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਹੋ ਗਏ ਪਰ ਇਨ੍ਹਾਂ ਸਾਰੇ ਸੀਨਜ਼ ਵਿਚਾਲੇ ਇਸ ਫਿਲਮ ਦੀ ਸ਼ੁਰੂਆਤ 'ਚ ਇਕ ਸੀਨ ਸੀ ਜਿਸ 'ਚ ਆਲੀਆ ਕੋਠੇ ਦੇ ਬਾਹਰ ਖੜ੍ਹੀ ਹੋ ਕੇ ਗਾਹਕ ਨੂੰ ਇਸ਼ਾਰਿਆਂ ਨਾਲ ਬੁਲਾਉਂਦੀ ਹੈ। ਆਲੀਆ ਦਾ ਇਹ ਸੀਨ ਫਿਲਮ ਦੇ ਬਿਹਤਰੀਨ ਸੀਨਜ਼ 'ਚੋਂ ਇਕ ਹੈ। ਹੁਣ ਆਲੀਆ ਦੇ ਇਸ ਸੀਨ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨੀ ਰੈਸਟੋਰੈਂਟ ਨੇ ਅਜਿਹੀ ਮਾਰਕੀਟਿੰਗ ਰਣਨੀਤੀ ਅਪਣਾਈ ਹੈ, ਜਿਸ ਨੂੰ ਦੇਖ ਕੇ ਲੋਕ ਗੁੱਸੇ 'ਚ ਹਨ।
ਇਕ ਪਾਕਿਸਤਾਨੀ ਰੈਸਟੋਰੈਂਟ ਨੇ ਆਲੀਆ ਦਾ ਇਹ ਸੀਨ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਬਾਹਰੋਂ ਗਾਹਕਾਂ ਨੂੰ ਬੁਲਾ ਰਹੀ ਹੈ। swing.khi ਨਾਮ ਦੇ ਇੱਕ ਰੈਸਟੋਰੈਂਟ ਨੇ ਇਸ ਵੀਡੀਓ ਨੂੰ ਇੰਸਟਾ 'ਤੇ ਪ੍ਰਮੋਸ਼ਨ ਲਈ ਸ਼ੇਅਰ ਕੀਤਾ ਹੈ ਜਿਸ ਵਿੱਚ ਪੁਰਸ਼ਾਂ ਲਈ 25% ਦੀ ਛੋਟ ਦਾ ਆਫਰ ਨਜ਼ਰ ਆ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਰੈਸਟੋਰੈਂਟ ਨੇ ਲਿਖਿਆ, 'ਆਜਾ ਨਾ ਰਾਜਾ... ਤੁਸੀਂ ਕਿਸ ਦੀ ਉਡੀਕ ਕਰ ਰਹੇ ਹੋ। ਸਵਿੰਗ ਉਹਨਾਂ ਸਾਰੇ ਰਾਜਿਆਂ ਨੂੰ ਉਥੇ ਬੁਲਾ ਰਹੀ ਹੈ ਜੋ ਬਾਹਰ ਹਨ। ਆਓ ਅਤੇ 25% ਦੀ ਛੋਟ ਪਾਓ।'
ਟ੍ਰੋਲ ਹੋਣ 'ਤੇ ਕਹੀ ਇਹ ਗੱਲ...
ਆਲੀਆ ਭੱਟ ਦੇ ਇਸ ਵੀਡੀਓ ਨੂੰ ਸ਼ੇਅਰ ਕਰਨ ਲਈ ਪਾਕਿਸਤਾਨੀ ਰੈਸਟੋਰੈਂਟ ਦੀ ਕਾਫੀ ਆਲੋਚਨਾ ਹੋ ਰਹੀ ਹੈ। ਵੀਡੀਓ 'ਤੇ ਕਮੈਂਟ ਕਰਕੇ ਲੋਕ ਗੁੱਸੇ 'ਚ ਆ ਰਹੇ ਹਨ ਅਤੇ ਇਸ ਨੂੰ ਸਸਤੀ ਮਾਰਕੀਟਿੰਗ ਦੱਸ ਰਹੇ ਹਨ। ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਤੋਂ ਬਾਅਦ swing.khi ਨੇ ਸਪਸ਼ਟੀਕਰਨ ਦਿੱਤਾ ਹੈ। ਸਫਾਈ 'ਚ ਰੈਸਟੋਰੈਂਟ ਨੇ ਆਪਣੀ ਪੋਸਟ 'ਚ ਲਿਖਿਆ, 'ਇਹ ਸਿਰਫ ਇਕ ਕਾਨਸੈਪਟ ਹੈ। ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਪੋਸਟ 'ਚ ਇਕ ਕਾਗਜ਼ ਵਰਗੀ ਫੋਟੋ ਸ਼ੇਅਰ ਕੀਤੀ ਗਈ ਹੈ, ਜਿਸ 'ਤੇ ਲਿਖਿਆ ਹੈ, 'ਓਏ ਲੋਕੋ, ਤੁਸੀਂ ਇੰਨਾ ਦਿਲ 'ਤੇ ਕਿਉਂ ਲਾਇਆ, ਫਿਲਮ ਕਰੇ ਤਾਂ ਅੱਗ... ਰੈਸਟੋਰੈਂਟ ਕਰੇ ਤਾਂ ਪਾਪ?
View this post on Instagram