ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
‘Good Newwz' Trailer: ਅਕਸ਼ੈ ਕੁਮਾਰ ਤੇ ਕਰੀਨਾ ਦੀ ‘ਗੁੱਡ ਨਿਊਜ਼’, ਨਾਲ ਹੀ ਨਜ਼ਰ ਆਉਣਗੇ ਦਿਲਜੀਤ ਤੇ ਕਿਆਰਾ
ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਕਰੀਨਾ ਤੇ ਅਕਸ਼ੈ ਕੁਮਾਰ ਤੋਂ ਇਲਾਵਾ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ।
![‘Good Newwz' Trailer: ਅਕਸ਼ੈ ਕੁਮਾਰ ਤੇ ਕਰੀਨਾ ਦੀ ‘ਗੁੱਡ ਨਿਊਜ਼’, ਨਾਲ ਹੀ ਨਜ਼ਰ ਆਉਣਗੇ ਦਿਲਜੀਤ ਤੇ ਕਿਆਰਾ Good Newwz trailer: Akshay Kumar, Kareena Kapoor, Kiara Advani and Diljit Dosanjh steal the show ‘Good Newwz' Trailer: ਅਕਸ਼ੈ ਕੁਮਾਰ ਤੇ ਕਰੀਨਾ ਦੀ ‘ਗੁੱਡ ਨਿਊਜ਼’, ਨਾਲ ਹੀ ਨਜ਼ਰ ਆਉਣਗੇ ਦਿਲਜੀਤ ਤੇ ਕਿਆਰਾ](https://static.abplive.com/wp-content/uploads/sites/5/2019/11/18152637/good-newwz-trailer.jpg?impolicy=abp_cdn&imwidth=1200&height=675)
ਮੁੰਬਈ: ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਕਰੀਨਾ ਤੇ ਅਕਸ਼ੈ ਕੁਮਾਰ ਤੋਂ ਇਲਾਵਾ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ। 18 ਨਵੰਬਰ ਨੂੰ ਕੁਝ ਸਮਾਂ ਪਹਿਲਾਂ ਰਿਲੀਜ਼ ਹੋਏ 3 ਮਿੰਟ ਤੇ 22 ਸੈਕੰਡ ਦੇ ਟ੍ਰੇਲਰ ‘ਚ ਕਾਫੀ ਫੰਨੀ ਸੀਨਜ਼ ਹਨ। ਫ਼ਿਲਮ ਦੀ ਕਹਾਣੀ ਪ੍ਰੈਗਨੈਂਸੀ ਦਾ ਆਲੇ-ਦੁਆਲੇ ਘੁੰਮਦੀ ਹੈ।
ਫ਼ਿਲਮ ਦੀ ਕਹਾਣੀ ਬੱਤਰਾ ਬਨਾਮ ਬੱਤਰਾ ਹੈ। ਫ਼ਿਲਮ ‘ਚ ਦੋ ਫੈਮਲੀਜ਼ ਹਨ ਇੱਕ ਹੈ ਅਕਸ਼ੈ ਤੇ ਕਰੀਨਾ ਦੀ ਤੇ ਦੂਜੀ ਹੈ ਦਿਲਜੀਤ ਤੇ ਕਿਆਰਾ ਦੀ। ਦੋਵਾਂ ਪਰਿਵਾਰਾਂ ਦਾ ਬੱਚਾ ਹੋਣ ‘ਚ ਪ੍ਰੇਸ਼ਾਨੀ ਹੋ ਰਹੀ ਹੈ ਜਿਸ ਕਰਕੇ ਦੋਵੇਂ ਆਈਵੀਐਫ ਤਕਨੀਕ ਦਾ ਸਹਾਰਾ ਲੈਂਦੇ ਹਨ। ਇਸੇ ਦੌਰਾਨ ਦੋਵਾਂ ਦੇ ਸਪਰਮ ਮਿਕਸ ਹੋ ਜਾਂਦੇ ਹਨ। ਅਕਸ਼ੈ ਕੁਮਾਰ ਦੇ ਕੈਰੇਕਟਰ ਦੇ ਸਪਰਮ ਕਿਆਰਾ ਦੇ ਕੈਰੇਕਟਰ ਦੇ ਐਗਸ ਨਾਲ ਮਿਕਸ ਹੋ ਜਾਂਦੇ ਹਨ ਤੇ ਦਿਲਜੀਤ ਦੇ ਸਪਰਮ ਕਰੀਨਾ ਦੇ ਐਗਸ ਨਾਲ ਮਿਕਸ ਹੋ ਜਾਂਦੇ ਹਨ।
ਅਜਿਹਾ ਹੋਣ ਤੋਂ ਬਾਅਦ ਦਿਲਜੀਤ ਆਪਣੇ ਬੱਚੇ ਲਈ ਕਰੀਨਾ ਤੇ ਅਕਸ਼ੈ ਦੇ ਪਿੱਛੇ ਪੈ ਜਾਂਦੇ ਹਨ। ਇਸੇ ਦੌਰਾਨ ਉਨ੍ਹਾਂ ਦੀ ਐਂਟਰੀ ਕਰੀਨਾ ਤੇ ਅਕਸ਼ੈ ਦੀ ਲਾਈਫ ‘ਚ ਹੁੰਦੀ ਹੈ ਤੇ ਕਹਾਣੀ ‘ਚ ਟਵਿਟਸ ਆਉਂਦਾ ਹੈ। ਕਰਨ ਜੌਹਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦ ਡਾਇਰੈਕਸ਼ਨ ਰਾਜ ਮਹਿਤਾ ਕਰਨਗੇ। ਫ਼ਿਲਮ 27 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।
![‘Good Newwz' Trailer: ਅਕਸ਼ੈ ਕੁਮਾਰ ਤੇ ਕਰੀਨਾ ਦੀ ‘ਗੁੱਡ ਨਿਊਜ਼’, ਨਾਲ ਹੀ ਨਜ਼ਰ ਆਉਣਗੇ ਦਿਲਜੀਤ ਤੇ ਕਿਆਰਾ](https://static.abplive.com/wp-content/uploads/sites/5/2019/11/18152644/good-newwz-trailer-1.jpeg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)