Jawan Google Search: ਗੂਗਲ 'ਤੇ ਵੀ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, ਸਰਚ ਕਰਦਿਆਂ ਹੀ ਦਿਖੇਗਾ ਮੈਜਿਕ
Google Celebrates Jawan: ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਜਾਦੂ ਹੁਣ ਗੂਗਲ 'ਤੇ ਵੀ ਨਜ਼ਰ ਆ ਰਿਹਾ ਹੈ। ਗੂਗਲ 'ਤੇ ਜਵਾਨ ਜਾਂ ਸ਼ਾਹਰੁਖ ਸਰਚ ਕਰਦੇ ਹੀ ਕਿੰਗ ਖਾਨ ਦੀ ਆਵਾਜ਼ ਸੁਣਾਈ ਦੇਵੇਗੀ।
Jawan Google Search: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਬਹੁਤ ਉਡੀਕੀ ਜਾ ਰਹੀ ਫਿਲਮ 'ਜਵਾਨ' 7 ਸਤੰਬਰ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਹੈ। ਉੱਥੇ ਹੀ ਸ਼ਾਹਰੁਖ ਨੂੰ ਵੱਡੇ ਪਰਦੇ 'ਤੇ ਐਕਸ਼ਨ ਕਰਦਿਆਂ ਦੇਖ ਫੈਨਜ਼ ਦੀਵਾਨੇ ਹੋ ਰਹੇ ਹਨ। ਫਿਲਮ ਦੇ ਸਾਰੇ ਸ਼ੋਅ ਦੇਸ਼ ਭਰ 'ਚ ਹਾਊਸਫੁੱਲ ਹੋ ਰਹੇ ਹਨ। ਫਿਲਮ ਨੇ ਆਪਣੇ ਪਹਿਲੇ ਦਿਨ 75 ਕਰੋੜ ਰੁਪਏ ਦਾ ਸ਼ਾਨਦਾਰ ਕਾਰੋਬਾਰ ਕਰਕੇ ਕਈ ਰਿਕਾਰਡ ਤੋੜ ਦਿੱਤੇ ਹਨ। ਸ਼ਾਹਰੁਖ ਲਈ ਪ੍ਰਸ਼ੰਸਕਾਂ ਦਾ ਕ੍ਰੇਜ਼ ਦੇਖਣ ਵਾਲਾ ਹੈ।
ਆਲਮ ਕੁਝ ਅਜਿਹਾ ਹੈ ਕਿ ਲੋਕਾਂ ਦੇ ਨਾਲ-ਨਾਲ ਹੁਣ ਇਸ ਫਿਲਮ ਦਾ ਜਾਦੂ ਗੂਗਲ 'ਤੇ ਵੀ ਚੱਲ ਗਿਆ ਹੈ। ਗੂਗਲ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਗੂਗਲ ਨੇ ਇਸ ਨੂੰ ਮਜ਼ੇਦਾਰ ਤਰੀਕੇ ਨਾਲ ਸਮਝਾਇਆ ਹੈ।
ਗੂਗਲ ‘ਤੇ ਚਲਿਆ ਜਵਾਨ ਦਾ ਜਾਦੂ
ਗੂਗਲ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ 'ਬੇਕਰਾਰ ਕਰਕੇ ਹਮੇ ਯੂ ਨਾ ਜਾਈਏ, ਆਪਕੋ ਹਮਾਰੀ ਕਸਮ ਗੂਗਲ ਪਰ ਜਵਾਨ ਸਰਚ ਕਰ ਆਈਏ'। ਇਸ ਤੋਂ ਬਾਅਦ ਗੂਗਲ ਨੇ 4 ਸਟੈਪਸ 'ਚ ਦੱਸਿਆ ਹੈ ਕਿ ਤੁਸੀਂ ਬਾਲੀਵੁੱਡ ਦੇ ਬਾਦਸ਼ਾਹ ਦੀ ਆਵਾਜ਼ ਕਿਵੇਂ ਸੁਣ ਸਕੋਗੇ।
Jawan ko Google par bhi dhoondh lo aur theatres mein bhi! it’s so much fun….to see the bandages when I don’t have to tie them on my face!!!#JawanOnGoogle https://t.co/iHAQYYgxAN
— Shah Rukh Khan (@iamsrk) September 8, 2023
ਇਹ ਵੀ ਪੜ੍ਹੋ: Samantha: ਐਕਟਿੰਗ ਤੋਂ ਬਰੇਕ ਤੋਂ ਬਾਅਦ ਸਿਆਸਤ 'ਚ ਕਦਮ ਰੱਖੇਗੀ ਸਾਊਥ ਸਟਾਰ ਸਮੰਥਾ ਰੂਥ ਪ੍ਰਭੂ, ਇਸ ਪਾਰਟੀ 'ਚ ਹੋ ਸਕਦੀ ਸ਼ਾਮਲ
ਫੋਲੋ ਕਰੋ ਇਹ 4 ਸਟੈਪਸ
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ Google 'ਤੇ Jawan ਜਾਂ SRK ਲਿਖ ਕੇ ਸਰਚ ਕਰਨਾ ਹੋਵੇਗਾ।
ਇਸ ਤੋਂ ਬਾਅਦ ਤੁਹਾਨੂੰ ਸਕਰੀਨ 'ਤੇ ਵਾਕੀ-ਟਾਕੀ ਆਈਕਨ ਦਿਖਾਈ ਦੇਵੇਗਾ। ਇਸ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ।
ਉੱਥੇ ਕਲਿੱਕ ਕਰਨ 'ਤੇ ਤੁਹਾਨੂੰ ਸ਼ਾਹਰੁਖ ਦੀ ਆਵਾਜ਼ 'ਚ ਰੈਡੀ ਸੁਣਾਈ ਦੇਵੇਗਾ।
ਜਦੋਂ ਤੁਸੀਂ ਇਸ ਆਈਕਨ 'ਤੇ ਵਾਰ-ਵਾਰ ਕਲਿੱਕ ਕਰੋਗੇ, ਤਾਂ ਤੁਹਾਨੂੰ ਗੂਗਲ ਤੋਂ ਇੱਕ ਸਰਪ੍ਰਾਈਜ਼ ਮਿਲੇਗਾ।
ਬੰਗਾਲ ਵਿੱਚ ਖਤਮ ਹੋਈ ਸੰਨੀ ਦਿਓਲ ਦੀ ਫਿਲਮ ਦੀ ਕਮਾਈ
ਤੁਹਾਨੂੰ ਦੱਸ ਦਈਏ ਕਿ 'ਜਵਾਨ' ਦੇ ਤੂਫਾਨ ਦੇ ਵਿਚਕਾਰ ਬਾਕਸ ਆਫਿਸ 'ਤੇ ਸੰਨੀ ਦਿਓਲ ਦੀ ਫਿਲਮ 'ਗਦਰ 2' ਦੀ ਰਫਤਾਰ ਮੱਠੀ ਪੈ ਗਈ ਹੈ। ਕਰੀਬ 510 ਕਰੋੜ ਰੁਪਏ ਦਾ ਸ਼ਾਨਦਾਰ ਕਾਰੋਬਾਰ ਕਰ ਚੁੱਕੀ 'ਗਦਰ 2' ਦੀ ਕਮਾਈ 'ਚ ਅਚਾਨਕ ਭਾਰੀ ਗਿਰਾਵਟ ਆਈ ਹੈ। ਖਬਰਾਂ ਮੁਤਾਬਕ ਪੱਛਮੀ ਬੰਗਾਲ 'ਚ 7 ਸਤੰਬਰ ਤੋਂ ਪਹਿਲਾਂ 'ਗਦਰ 2' ਦੇ 122 ਸ਼ੋਅ ਹੋਣੇ ਸਨ।
ਪਰ ਜਵਾਨ ਦੇ ਰਿਲੀਜ਼ ਹੋਣ ਤੋਂ ਬਾਅਦ ਗਦਰ 2 ਦੇ ਸ਼ੋਅਜ਼ 'ਚ ਭਾਰੀ ਗਿਰਾਵਟ ਆਈ ਅਤੇ ਹੁਣ ਗਦਰ 2 ਦੇ ਸਿਰਫ 22 ਸ਼ੋਅ ਹੀ ਰਹਿ ਗਏ ਹਨ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸੰਨੀ ਦਿਓਲ ਦੀ ਫਿਲਮ ਆਉਣ ਵਾਲੇ ਦਿਨਾਂ 'ਚ ਸ਼ਾਹਰੁਖ ਦੀ ਜਵਾਨ ਦੇ ਅੱਗੇ ਕਿੰਨੀ ਕੁ ਟਿੱਕ ਸਕਦੀ ਹੈ।
ਇਹ ਵੀ ਪੜ੍ਹੋ: G Marimuthu: ਮਨੋਰੰਜਨ ਜਗਤ ਤੋਂ ਬੁਰੀ ਖਬਰ, 'ਜੇਲਰ' ਫਿਲਮ 'ਚ ਕੰਮ ਚੁੱਕੇ ਦਿੱਗਜ ਐਕਟਰ ਦਾ ਦੇਹਾਂਤ, 58 ਦੀ ਉਮਰ 'ਚ ਲਏ ਆਖਰੀ ਸਾਹ