(Source: ECI/ABP News/ABP Majha)
Gulshan Grover ਦੇ ਨੈਗੇਟਿਵ ਰੋਲ ਕਾਰਨ ਪਰਿਵਾਰ ਨੂੰ ਸੁਣਨੀ ਪੈਂਦੀਆਂ ਸਨ ਲੋਕਾਂ ਦੀਆਂ ਗੱਲਾਂ, ਕਿਹਾ-'ਗੁਰਦੁਆਰੇ ਦੇ ਬਾਹਰ ਮੇਰੀ ਮਾਂ...'
ਅਭਿਨੇਤਾ ਗੁਲਸ਼ਨ ਗਰੋਵਰ 90 ਦੇ ਦਹਾਕੇ ਦੇ ਪਸੰਦੀਦਾ ਖਲਨਾਇਕਾਂ ਵਿੱਚੋਂ ਇੱਕ ਸਨ। ਉਨ੍ਹਾਂ ਖਲਨਾਇਕ ਵਜੋਂ ਆਪਣੇ ਸ਼ਾਨਦਾਰ ਕੈਰੀਅਰ ਬਾਰੇ ਗੱਲ ਕੀਤੀ, ਪਰ ਕਿਹਾ ਕਿ ਇਸਦਾ ਉਨ੍ਹਾਂ ਦੇ ਪਰਿਵਾਰ 'ਤੇ ਵੀ ਮਾੜਾ ਪ੍ਰਭਾਵ ਪਿਆ।
Gulshan Grover On His Negative Image: ਅਭਿਨੇਤਾ ਗੁਲਸ਼ਨ ਗਰੋਵਰ 90 ਦੇ ਦਹਾਕੇ ਦੇ ਪਸੰਦੀਦਾ ਖਲਨਾਇਕਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀ ਪ੍ਰਸਿੱਧੀ ਕਈ ਨਾਇਕਾਂ ਨੂੰ ਟੱਕਰ ਦਿੰਦੀ ਸੀ। ਹੁਣ ਗੁਲਸ਼ਨ ਗਰੋਵਰ ਨੇ ਆਪਣੇ ਕਰੀਅਰ ਬਾਰੇ ਗੱਲ ਕੀਤੀ ਹੈ। ਉਨ੍ਹਾਂ ਇੱਕ ਖਲਨਾਇਕ ਵਜੋਂ ਆਪਣੇ ਸ਼ਾਨਦਾਰ ਕੈਰੀਅਰ ਬਾਰੇ ਗੱਲ ਕੀਤੀ, ਪਰ ਕਿਹਾ ਕਿ ਇਸਦਾ ਉਨ੍ਹਾਂ ਦੇ ਪਰਿਵਾਰ 'ਤੇ ਵੀ ਮਾੜਾ ਪ੍ਰਭਾਵ ਪਿਆ।
ਗੁਲਸ਼ਨ ਨੇ ਮਨੀਸ਼ ਪਾਲ ਨਾਲ ਗੱਲਬਾਤ 'ਚ ਕਈ ਖੁਲਾਸੇ ਕੀਤੇ। ਇੱਕ ਪੋਡਕਾਸਟ ਵਿੱਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਔਨਸਕ੍ਰੀਨ ਰੋਲ ਨੇ ਕਦੇ ਉਨ੍ਹਾਂ ਦੀ ਅਸਲ ਜ਼ਿੰਦਗੀ ਨੂੰ ਪ੍ਰਭਾਵਤ ਕੀਤਾ ਹੈ ਅਤੇ ਇਸ ਕਾਰਨ ਦੋਸਤਾਂ ਅਤੇ ਪਰਿਵਾਰ ਲਈ ਚੀਜ਼ਾਂ ਨੂੰ ਅਸੁਵਿਧਾਜਨਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਔਰਤਾਂ ਉਸ ਨਾਲ ਗੱਲਬਾਤ ਕਰਨ ਵਿੱਚ ਬਹੁਤ ਅਸਹਿਜ ਮਹਿਸੂਸ ਕਰਦੀਆਂ ਸਨ। ਜਦੋਂ ਉਨ੍ਹਾਂ ਦੇ ਘਰ ਪਾਰਟੀਆਂ ਹੁੰਦੀਆਂ ਤਾਂ ਉਹ ਪੁੱਛਦੀਆਂ ਸਨ ਕਿ ਕੀ ਉਹ ਆਪਣੇ ਦੋਸਤਾਂ ਨੂੰ ਨਾਲ ਲਿਆ ਸਕਦੀਆਂ ਹਨ। ਸਮੇਂ ਦੇ ਨਾਲ, ਜਦੋਂ ਦਰਸ਼ਕਾਂ ਨੇ ਇਹ ਦੇਖਣਾ ਸ਼ੁਰੂ ਕੀਤਾ ਕਿ ਮੈਂ ਅਸਲ ਜ਼ਿੰਦਗੀ ਵਿੱਚ ਕਿਹੋ ਜਿਹਾ ਹਾਂ। ਉਹਨਾਂ ਨੇ ਮੈਨੂੰ ਅਸਲ-ਜੀਵਨ ਵਿੱਚ ਖਲਨਾਇਕ ਵਜੋਂ ਸੋਚਣਾ ਬੰਦ ਕਰ ਦਿੱਤਾ।
ਉਨ੍ਹਾਂ ਕਿਹਾ, “ਮੈਂ ਤੁਹਾਨੂੰ ਆਪਣੇ ਪਰਿਵਾਰ ਬਾਰੇ ਇੱਕ ਕਹਾਣੀ ਸੁਣਾਉਂਦਾ ਹਾਂ। ਮੇਰੀ ਫਿਲਮ ਅਵਤਾਰ ਹੁਣੇ ਹੀ ਰਿਲੀਜ਼ ਹੋਈ ਸੀ। ਮੇਰੀ ਸਵਰਗਵਾਸੀ ਮਾਤਾ ਹਰ ਰੋਜ਼ ਗੁਰਦੁਆਰੇ ਜਾਂਦੇ ਸਨ ਅਤੇ ਮੈਂ ਵੀ ਉਨ੍ਹਾਂ ਦੇ ਨਾਲ ਜਾਂਦਾ ਸੀ। ਇੱਕ ਦਿਨ ਸਾਰਿਆਂ ਨੇ ਉਨ੍ਹਾਂ ਨੂੰ ਗੁਰਦੁਆਰੇ ਦੇ ਬਾਹਰ ਘੇਰ ਲਿਆ। ਉਨ੍ਹਾਂ ਮਾਂ ਨੂੰ ਪੁੱਛਿਆ, 'ਤੇਰੇ ਲੜਕੇ ਨੂੰ ਕੀ ਹੋ ਗਿਆ ਹੈ? ਉਹ ਇੰਨਾ ਚੰਗਾ ਮੁੰਡਾ ਸੀ, ਉਹ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਸੀ, ਉਸਨੇ ਆਪਣੇ ਮਾਪਿਆਂ ਨੂੰ ਕਿਵੇਂ ਛੱਡ ਦਿੱਤਾ ਸੀ। ਮੇਰੀ ਮਾਂ ਨੇ ਉਨ੍ਹਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿਰਫ਼ ਇੱਕ ਅਦਾਕਾਰ ਸੀ, ਪਰ ਉਸ ਸਮੇਂ ਕਿਰਦਾਰਾਂ ਅਤੇ ਅਦਾਕਾਰਾਂ ਵਿੱਚ ਕੋਈ ਅੰਤਰ ਨਹੀਂ ਸੀ। ਉਨ੍ਹਾਂ ਨੇ ਮਾਂ ਨੂੰ ਪੁੱਛਿਆ, 'ਕੀ ਉਹ ਅਜੇ ਵੀ ਤੁਹਾਡੇ ਨਾਲ ਗੱਲ ਕਰਦਾ ਹੈ?' ਮਾਂ ਦੱਸਿਆ ਕਿ ਮੈਂ ਉਨ੍ਹਾਂ ਨੂੰ ਰੋਜ਼ ਗੱਲ ਕਰਦਾ ਹਾਂ। ਮਾਂ ਬਹੁਤ ਪਰੇਸ਼ਾਨ ਸੀ। ਉਨ੍ਹਾਂ ਨੇ ਸੋਚਿਆ ਕਿ ਮੈਂ ਦਿੱਲੀ ਛੱਡਣ ਤੋਂ ਬਾਅਦ ਆਪਣਾ ਰਸਤਾ ਭਟਕ ਗਿਆ ਹਾਂ।