Hina Khan: ਹਿਨਾ ਖਾਨ ਨੇ ਬ੍ਰੈਸਟ ਕੈਂਸਰ ਨਾਲ ਜੰਗ ਵਿਚਾਲੇ ਇੰਝ ਬਚਾਏ ਆਪਣੇ ਵਾਲ, ਫੈਨਜ਼ ਹੋਏ ਹੈਰਾਨ
Hina Khan: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਬ੍ਰੈਸਟ ਦੇ ਕੈਂਸਰ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਦਾ ਕੀਮੋਥੈਰੇਪੀ ਸੈਸ਼ਨ ਚੱਲ ਰਿਹਾ ਹੈ। ਉਹ ਖੁਦ ਨੂੰ ਸਿਹਤਮੰਦ ਰੱਖਣ
Hina Khan: ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਬ੍ਰੈਸਟ ਦੇ ਕੈਂਸਰ ਨਾਲ ਜੰਗ ਲੜ ਰਹੀ ਹੈ। ਉਨ੍ਹਾਂ ਦਾ ਕੀਮੋਥੈਰੇਪੀ ਸੈਸ਼ਨ ਚੱਲ ਰਿਹਾ ਹੈ। ਉਹ ਖੁਦ ਨੂੰ ਸਿਹਤਮੰਦ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਵੀ ਪ੍ਰੇਰਿਤ ਕਰ ਰਹੀ ਹੈ। ਅਕਸਰ ਕੈਂਸਰ ਦੌਰਾਨ ਕੀਮੋਥੈਰੇਪੀ ਕੀਤੀ ਜਾਂਦੀ ਹੈ ਤਾਂ ਲੋਕਾਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਵਾਲ ਝੜਨ ਕਾਰਨ ਉਹ ਨਿਰਾਸ਼ ਵੀ ਹੋ ਜਾਂਦੇ ਹਨ, ਪਰ ਹਿਨਾ ਨਿਰਾਸ਼ ਨਹੀਂ ਹੋਈ। ਉਸਨੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ ਨੋਟ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਉਸਨੇ ਆਪਣੇ ਵਾਲਾਂ ਨੂੰ ਬਚਾਉਣ ਲਈ ਕੀ ਕੀਤਾ।
ਕੀ ਬੋਲੀ ਹਿਨਾ ਖਾਨ ?
ਹਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਜਿਸ ਦਿਨ ਮੈਨੂੰ ਪਤਾ ਲੱਗਾ ਕਿ ਮੈਨੂੰ ਕੈਂਸਰ ਹੈ, ਮੈਨੂੰ ਇਹ ਵੀ ਪਤਾ ਸੀ ਕਿ ਬਹੁਤ ਜਲਦੀ ਮੇਰੇ ਵਾਲ ਝੜਨ ਵਾਲੇ ਹਨ। ਇਸ ਲਈ ਮੈਂ ਆਪਣੀ ਸ਼ਰਤਾਂ 'ਤੇ ਇਸ ਨੂੰ ਕੱਟਣ ਦਾ ਫੈਸਲਾ ਕੀਤਾ। ਜਦੋਂ ਮੇਰੇ ਵਾਲ ਸਿਹਤਮੰਦ ਅਤੇ ਲੰਬੇ ਸੀ, ਮੈਂ ਇਸਨੂੰ ਕੱਟ ਕੇ ਆਪਣੇ ਲਈ ਇੱਕ ਵਿੱਗ ਬਣਾਇਆ ਹੈ, ਹੁਣ ਇਹ ਵਿੱਗ ਮੇਰੇ ਔਖੇ ਸਮੇਂ ਵਿੱਚ ਮੇਰਾ ਸਾਥ ਦੇ ਰਹੀ ਹੈ।
View this post on Instagram
ਚੰਗਾ ਮਹਿਸੂਸ ਹੁੰਦਾ ਹੈ- ਹੀਨਾ
ਹਿਨਾ ਨੇ ਅੱਗੇ ਲਿਖਿਆ, "ਤੁਸੀਂ ਜਾਣਦੇ ਹੋ, ਜਦੋਂ ਮੈਂ ਇਹ ਵਿੱਗ ਪਹਿਨਦੀ ਹਾਂ ਤਾਂ ਮੈਨੂੰ ਅਜਿਹਾ ਲੱਗਦਾ ਹੈ ਜਿਵੇਂ ਮੈਂ ਕਿਸੇ ਤਰ੍ਹਾਂ ਆਪਣੇ ਗੁਆਚੇ ਹੋਏ ਵਾਲਾਂ ਨਾਲ ਦੁਬਾਰਾ ਜੁੜ ਗਈ ਹਾਂ। ਚੰਗਾ ਮਹਿਸੂਸ ਹੁੰਦਾ ਹੈ, ਇਹ ਆਰਾਮਦਾਇਕ ਲੱਗਦਾ ਹੈ, ਘਰ ਵਰਗਾ ਮਹਿਸੂਸ ਹੁੰਦਾ ਹੈ। ਇਹ ਸਿਰਫ ਇੱਕ ਪੜਾਅ ਹੈ, ਮੈਨੂੰ ਪਤਾ ਸੀ ਕਿ ਇਸ ਫੇਜ਼ ਤੋਂ ਗੁਜ਼ਰਨਾ ਹੋਏਗਾ। ਇਸ ਪੜਾਅ ਵਿੱਚੋਂ ਲੰਘਣ ਲਈ ਮੈਂ ਆਪਣੇ ਆਪ ਨੂੰ ਇਸ ਲਈ ਪਹਿਲਾਂ ਤੋਂ ਤਿਆਰ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।