Zeenat Aman: ਜ਼ੀਨਤ ਅਮਾਨ ਇਜ਼ਰਾਈਲ-ਫਲਸਤੀਨ ਵਿਚਾਲੇ ਜੰਗ ਦੀਆਂ ਦਰਦਨਾਕ ਤਸਵੀਰਾਂ ਵੇਖ ਹੋਈ ਭਾਵੁਕ, ਬੋਲੀ- 'ਮੈਂ ਚੁੱਪ ਨਹੀਂ ਰਹਿ ਸਕਦੀ'
Israel and Palestine war: ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ 'ਚ ਹਮਾਸ ਦੇ ਹਮਲਿਆਂ ਦਰਮਿਆਨ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਜ਼ਿਆਦਾਤਰ
Israel and Palestine war: ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ 'ਚ ਹਮਾਸ ਦੇ ਹਮਲਿਆਂ ਦਰਮਿਆਨ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਜ਼ਿਆਦਾਤਰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 70 ਦੇ ਦਹਾਕੇ ਦੇ ਫਿਲਮ ਸੈੱਟਾਂ ਅਤੇ ਹਿੰਦੀ ਸਿਨੇਮਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਬਾਰੇ ਪੋਸਟ ਕਰਦੀ ਹੈ।
ਇਜ਼ਰਾਈਲ ਅਤੇ ਫਲਸਤੀਨ ਜੰਗ 'ਤੇ ਪ੍ਰਤੀਕਿਰਿਆ ਦਿੱਤੀ
ਧਰਮਿੰਦਰ, ਅਮਿਤਾਭ ਬੱਚਨ, ਦੇਵ ਆਨੰਦ ਅਤੇ ਰਾਜ ਕਪੂਰ ਦੀ ਤਾਰੀਫ ਕਰਨ ਤੋਂ ਲੈ ਕੇ ਫਿਲਮ ਨਿਰਮਾਤਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਤੱਕ, ਜ਼ੀਨਤ ਸੋਸ਼ਲ ਮੀਡੀਆ 'ਤੇ ਇਮਾਨਦਾਰ ਬਿਆਨ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ। ਬਾਲੀਵੁੱਡ ਅਭਿਨੇਤਰੀਆਂ ਦੇ ਸਾਹਮਣੇ ਅੱਜ ਵੀ ਜ਼ੀਨਤ ਆਪਣੇ ਸਮੇਂ ਤੋਂ ਅੱਗੇ ਮੰਨੀ ਜਾਂਦੀ ਹੈ। ਉਸਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿੱਥੇ ਉਸਨੇ ਇਜ਼ਰਾਈਲ ਅਤੇ ਫਿਲਸਤੀਨ ਦੇ ਵਿਚਕਾਰ ਜੰਗ 'ਤੇ ਪ੍ਰਤੀਕਿਰਿਆ ਦਿੱਤੀ।
View this post on Instagram
ਜ਼ੀਨਤ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਕੈਪਸ਼ਨ ਕੀਤਾ, 'ਇੱਕ ਜਨਤਕ ਵਿਅਕਤੀ ਹੋਣ ਦੇ ਨਾਤੇ, ਮੈਂ ਹਮੇਸ਼ਾ ਰਾਜਨੀਤੀ ਅਤੇ ਧਰਮ ਬਾਰੇ ਗੱਲ ਕਰਨ ਤੋਂ ਪਰਹੇਜ਼ ਕੀਤਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਜਿਹੀਆਂ ਗੱਲਾਂ 'ਤੇ ਰਾਏ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਮੈਂ ਇਨ੍ਹਾਂ ਮਾਮਲਿਆਂ 'ਤੇ ਰਾਏ ਦੇਣ ਤੋਂ ਵੀ ਡਰਦੀ ਹਾਂ ਕਿਉਂਕਿ ਮੇਰੀ ਇਸ 'ਤੇ ਜ਼ਿਆਦਾ ਕਮਾਂਡ ਨਹੀਂ ਹੈ।
ਅਦਾਕਾਰਾ ਨੇ ਅੱਗੇ ਕਿਹਾ, ਪਿਛਲੇ ਕੁਝ ਦਿਨਾਂ ਵਿੱਚ ਫਲਸਤੀਨ ਅਤੇ ਇਜ਼ਰਾਈਲ ਤੋਂ ਸਾਹਮਣੇ ਆਈਆਂ ਦਰਦਨਾਕ ਤਸਵੀਰਾਂ ਨੇ ਮੈਨੂੰ ਇਹ ਨੋਟ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ। ਅਜਿਹੇ ਸਮੇਂ ਵਿੱਚ ਮੈਂ ਚੁੱਪ ਨਹੀਂ ਰਹਿ ਸਕਦੀ।ਮੈਂ ਅੰਤਰਰਾਸ਼ਟਰੀ ਭਾਈਚਾਰੇ ਦੇ ਸਮਰਥਨ ਵਿੱਚ ਹਾਂ ਜੋ ਇਸ ਮੌਕੇ 'ਤੇ ਜੰਗ ਨੂੰ ਰੋਕਣ ਦੇ ਹੱਕ ਵਿੱਚ ਜਾਪਦਾ ਹੈ ਅਤੇ ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਇਸ ਜੰਗ ਵਿੱਚ ਜਿਸ ਤਰ੍ਹਾਂ ਮਾਸੂਮ ਬੱਚੇ ਮਾਰੇ ਜਾ ਰਹੇ ਹਨ, ਉਹ ਅਤਿ ਨਿੰਦਣਯੋਗ ਹੈ।