ਬੇਮਿਸਾਲ ਅਦਾਕਾਰ ਇਰਫ਼ਾਨ ਨੂੰ ਲੰਦਨ 'ਚ ਖਾਸ ਪੁਰਸਕਾਰ ਨਾਲ ਨਿਵਾਜਿਆ
ਨਵੀਂ ਦਿੱਲੀ: ਭਾਰਤ ਦੇ ਬਾਕਮਾਲ ਅਦਾਕਾਰ ਇਰਫਾਨ ਖਾਨ ਜੋ ਕਿ 'ਦ ਨੇਮਸੇਕ', 'ਲਾਈਫ ਆਫ ਪਾਈ' ਤੇ 'ਸਲੱਮ ਡਾਗ ਮਿਲੇਨੀਅਰ' ਜਿਹੀਆਂ ਅੰਤਰ-ਰਾਸ਼ਟਰੀ ਫ਼ਿਲਮਾਂ ਨਾਲ ਵਿਸ਼ਵ ਪੱਧਰ 'ਤੇ ਪਛਾਣ ਕਾਇਮ ਕਰ ਚੁੱਕੇ ਹਨ ਉਨ੍ਹਾਂ ਨੂੰ 'ਬਗੜੀ ਲੰਦਨ ਇੰਡੀਅਨ ਫਿਲਮ ਫੈਸਟੀਵਲ' 'ਚ ਖਾਸ ਆਈਕਨ ਅਵਾਰਡ ਲਈ ਚੁਣਿਆ ਗਿਆ ਹੈ। ਵਰਾਇਟੀ ਡਾਟ ਕਾਮ ਮੁਤਾਬਕ ਬੀਐਫਆਈ ਵੱਲੋਂ ਕਰਵਾਏ ਸਮਾਗਮ 'ਚ 'ਕਾਮੇਡੀ ਈਟਨ ਬਾਈ ਲਾਇੰਸ' ਦਾ ਜਲਵਾ ਰਿਹਾ। ਸ਼ੁੱਕਰਵਾਰ ਦੇਰ ਰਾਤ ਸੰਪੰਨ ਹੋਏ ਸਮਾਗਮ ਦੌਰਾਨ ਵਿਜੇਤਾਵਾਂ ਦਾ ਐਲਾਨ ਕੀਤਾ ਗਿਆ।
ਲਾਇਫ ਨੇ ਕਿਹਾ ਕਿ ਇਰਫਾਨ ਲੰਦਨ 'ਚ ਨਿਊਰੋਕ੍ਰਾਈਨ ਟਿਊਮਰ ਦਾ ਇਲਾਜ ਕਰਵਾ ਰਹੇ ਹਨ ਤੇ ਉਨ੍ਹਾਂ ਵਿਅਕਤੀਗਤ ਤੌਰ 'ਤੇ ਆਪਣਾ ਪੁਰਸਕਾਰ ਸਵੀਕਾਰ ਕਰ ਲਿਆ ਹੈ। ਅਦਾਕਾਰ ਮਨੋਜ ਵਾਜਪੇਈ ਨੂੰ ਵੀ ਆਈਕਨ ਐਵਾਰਡ ਨਾਲ ਨਿਵਾਜਿਆ ਗਿਆ।
https://instagram.com/p/BghKcfdn3K3/?utm_source=ig_embedਜ਼ਿਕਰਯੋਗ ਹੈ ਕਿ ਜਲਦ ਹੀ ਅਮੇਜ਼ਨ ਦੇ ਮੂਲ ਭਾਰਤੀ ਸੰਸਕਰਨ 'ਫੈਮਿਲੀ ਮੈਨ' 'ਚ ਨਜ਼ਰ ਆਉਣ ਵਾਲੇ ਅਦਾਕਾਰ ਦੀਆਂ ਦੋ ਫਿਲਮਾਂ 'ਲਵ ਸੋਨੀਆ' ਤੇ 'ਇਨ ਦ ਸ਼ੈਡੋਜ਼' ਦਾ ਐਲਆਈਐਫਐਫ 'ਚ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸਿੱਧ ਫਿਲਮ ਪੁਰਸਕਾਰ ਸਮਾਗਮ 'ਚ ਇਹ ਪੁਰਸਕਾਰ ਪ੍ਰਾਪਤ ਕਰਨਾ ਸੱਚਮੁੱਚ ਮੇਰੇ ਲਈ ਮਾਣ ਵਾਲੀ ਗੱਲ ਹੈ।
ਸਮਾਗਮ 'ਚ ਬਾਲੀਵੁੱਡ ਦੇ ਹੋਰ ਪੁਰਸਕਾਰ ਜੇਤੂਆਂ 'ਚ ਰਿਚਾ ਚੱਢਾ ਨੂੰ ਆਊਟਸਟੈਂਡਿੰਗ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਗਿਆ। ਉਨ੍ਹਾਂ 'ਲਵ ਸੋਨੀਆ' 'ਚ ਕੰਮ ਕੀਤਾ ਹੋਇਆ ਹੈ। ਇਹ ਫਿਲਮ ਸਮਾਗਮ ਦੀ ਪਹਿਲੀ ਰਾਤ ਦਿਖਾਈ ਗਈ ਸੀ। 'ਲਵ ਸੋਨੀਆ' ਦੇ ਇਕ ਹੋਰ ਸਿਤਾਰੇ ਮ੍ਰਿਨਾਲ ਠਾਕੁਰ ਨੂੰ ਸਰਵਸ੍ਰੇਸ਼ਟ ਅਦਾਕਾਰ ਦਾ ਪੁਰਸਕਾਰ ਮਿਲਿਆ।