Adah Sharma: ਅਦਾ ਸ਼ਰਮਾ ਨਾਲ ਹੋਏ ਸੜਕ ਹਾਦਸੇ ਦੀ ਖਬਰ ਸੱਚ ਜਾਂ ਝੂਠ ? ਅਦਾਕਾਰਾ ਨੇ ਟਵੀਟ ਕਰ ਦਿੱਤੀ ਜਾਣਕਾਰੀ
Adah Sharma Health Update: ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਆਪਣੀ ਫਿਲਮ 'ਦਿ ਕੇਰਲਾ ਸਟੋਰੀ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਅਭਿਨੇਤਰੀ ਅਤੇ ਨਿਰਦੇਸ਼ਕ ਸੁਦੀਪਤੋ ਸੇਨ 14 ਮਈ ਨੂੰ ਹਿੰਦੂ ਏਕਤਾ ਯਾਤਰਾ ਵਿਚ
Adah Sharma Health Update: ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਆਪਣੀ ਫਿਲਮ 'ਦਿ ਕੇਰਲਾ ਸਟੋਰੀ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸ ਦੌਰਾਨ ਅਭਿਨੇਤਰੀ ਅਤੇ ਨਿਰਦੇਸ਼ਕ ਸੁਦੀਪਤੋ ਸੇਨ 14 ਮਈ ਨੂੰ ਹਿੰਦੂ ਏਕਤਾ ਯਾਤਰਾ ਵਿਚ ਹਿੱਸਾ ਲੈਣ ਲਈ ਕਰੀਮਨਗਰ ਜਾਣ ਵਾਲੇ ਸਨ, ਪਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਹੁਣ ਅਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਆਪਣੀ ਹੈਲਥ ਅਪਡੇਟ ਦਿੱਤੀ ਹੈ।
ਅਦਾ ਸ਼ਰਮਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤੀ...
ਅਦਾ ਸ਼ਰਮਾ ਨੇ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਦੋਸਤੋ ਮੈਂ ਠੀਕ ਹਾਂ। ਸਾਡੇ ਦੁਰਘਟਨਾ ਬਾਰੇ ਫੈਲਾਈਆਂ ਜਾ ਰਹੀਆਂ ਖਬਰਾਂ ਕਾਰਨ ਬਹੁਤ ਸਾਰੇ ਸੁਨੇਹੇ ਪ੍ਰਾਪਤ ਹੋ ਰਹੇ ਹਨ। ਪੂਰੀ ਟੀਮ ਅਤੇ ਅਸੀਂ ਸਾਰੇ ਠੀਕ ਹਾਂ। ਕੁੱਝ ਖਾਸ ਨਹੀ ਹੈ ਤੁਹਾਡੇ ਸਾਰਿਆਂ ਨੇ ਸਾਡੇ ਬਾਰੇ ਪ੍ਰਗਟ ਕੀਤੀ ਚਿੰਤਾ ਲਈ ਧੰਨਵਾਦ।
I'm fine guys . Getting a lot of messages because of the news circulating about our accident. The whole team ,all of us are fine, nothing serious , nothing major but thank you for the concern ❤️❤️
— Adah Sharma (@adah_sharma) May 14, 2023
ਸੁਦੀਪਤੋ ਸੇਨ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ...
ਇਸ ਤੋਂ ਪਹਿਲਾਂ 'ਦਿ ਕੇਰਲਾ ਸਟੋਰੀ' ਦੇ ਨਿਰਦੇਸ਼ਕ ਨੇ ਸੜਕ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਅੱਜ ਅਸੀਂ ਨੌਜਵਾਨ ਸਭਾ 'ਚ ਆਪਣੀ ਫਿਲਮ ਬਾਰੇ ਗੱਲ ਕਰਨ ਲਈ ਕਰੀਮਨਗਰ ਜਾ ਰਹੇ ਸੀ, ਪਰ ਬਦਕਿਸਮਤੀ ਨਾਲ ਐਮਰਜੈਂਸੀ ਸਿਹਤ ਸਮੱਸਿਆ ਕਾਰਨ ਅਸੀਂ ਯਾਤਰਾ ਨਹੀਂ ਕਰ ਸਕੇ। ਮੈਂ ਕਰੀਮਨਗਰ ਦੇ ਲੋਕਾਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਅਸੀਂ ਆਪਣੀਆਂ ਧੀਆਂ ਨੂੰ ਬਚਾਉਣ ਲਈ ਫਿਲਮ ਬਣਾਈ ਹੈ। ਕਿਰਪਾ ਕਰਕੇ ਸਾਡਾ ਸਮਰਥਨ ਕਰਦੇ ਰਹੋ। #ਹਿੰਦੂ ਏਕਤਾ ਯਾਤਰਾ।
'ਦਿ ਕੇਰਲ ਸਟੋਰੀ' 100 ਕਰੋੜ ਦੇ ਕਲੱਬ 'ਚ ਐਂਟਰੀ ਕਰ ਚੁੱਕੀ ਹੈ
ਦੱਸ ਦੇਈਏ ਕਿ ਅਦਾ ਸ਼ਰਮਾ ਦੀ ਫਿਲਮ 'ਦਿ ਕੇਰਲ ਸਟੋਰੀ' ਨੇ ਬਾਕਸ ਆਫਿਸ 'ਤੇ ਤੂਫਾਨ ਮਚਾ ਦਿੱਤਾ ਹੈ। ਇਹ ਫਿਲਮ ਸ਼ਨੀਵਾਰ ਨੂੰ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਸਾਲ 2023 ਦੀ ਇਹ ਚੌਥੀ ਫਿਲਮ ਹੈ, ਜਿਸ ਨੇ 100 ਕਰੋੜ ਦਾ ਅੰਕੜਾ ਛੂਹ ਲਿਆ ਹੈ। ਫਿਲਮ ਦਾ ਨਿਰਦੇਸ਼ਨ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਸ਼ਾਹ ਨੇ ਕੀਤਾ ਹੈ।