(Source: ECI/ABP News)
Israel-Hamas War: ਇਜ਼ਰਾਈਲ-ਹਮਾਸ ਜੰਗ ਦਾ ਸ਼ਿਕਾਰ ਹੋਏ ਨਾਗਿਨ ਫੇਮ ਮਧੁਰਾ ਨਾਇਕ ਦੀ ਭੈਣ ਤੇ ਜੀਜਾ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਦਿੱਤੀ ਭਿਆਨਕ ਮੌਤ
Israel-Hamas War: ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਜੰਗ ਵਿੱਚ ਕਈ ਬੇਕਸੂਰ ਲੋਕ ਮਾਰੇ ਗਏ ਹਨ। ਜੰਗ ਸ਼ੁਰੂ ਹੋਏ ਨੂੰ 48 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ।
![Israel-Hamas War: ਇਜ਼ਰਾਈਲ-ਹਮਾਸ ਜੰਗ ਦਾ ਸ਼ਿਕਾਰ ਹੋਏ ਨਾਗਿਨ ਫੇਮ ਮਧੁਰਾ ਨਾਇਕ ਦੀ ਭੈਣ ਤੇ ਜੀਜਾ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਦਿੱਤੀ ਭਿਆਨਕ ਮੌਤ Israel-Hamas-War-nagin-actress-madhura-naik-cousin-sister-and-brother-in-law-killed Israel-Hamas War: ਇਜ਼ਰਾਈਲ-ਹਮਾਸ ਜੰਗ ਦਾ ਸ਼ਿਕਾਰ ਹੋਏ ਨਾਗਿਨ ਫੇਮ ਮਧੁਰਾ ਨਾਇਕ ਦੀ ਭੈਣ ਤੇ ਜੀਜਾ, ਅੱਤਵਾਦੀਆਂ ਨੇ ਬੱਚਿਆਂ ਸਾਹਮਣੇ ਦਿੱਤੀ ਭਿਆਨਕ ਮੌਤ](https://feeds.abplive.com/onecms/images/uploaded-images/2023/10/11/4867793408c91b81292153d0751a6feb1697012897031709_original.jpg?impolicy=abp_cdn&imwidth=1200&height=675)
Israel-Hamas War: ਇਜ਼ਰਾਇਲ ਅਤੇ ਹਮਾਸ ਵਿਚਾਲੇ ਜੰਗ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਜੰਗ ਵਿੱਚ ਕਈ ਬੇਕਸੂਰ ਲੋਕ ਮਾਰੇ ਗਏ ਹਨ। ਜੰਗ ਸ਼ੁਰੂ ਹੋਏ ਨੂੰ 48 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਫਿਲਹਾਲ ਸਥਿਤੀ ਕਾਬੂ ਹੇਠ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਟੀਵੀ ਅਦਾਕਾਰਾ ਮਧੁਰਾ ਨਾਇਕ 'ਤੇ ਵੀ ਦੁੱਖ ਦਾ ਪਹਾੜ ਟੁੱਟ ਗਿਆ ਹੈ। ਨਾਗਿਨ ਅਭਿਨੇਤਰੀ ਦੀ ਭੈਣ ਅਤੇ ਜੀਜਾ ਇਜ਼ਰਾਈਲ ਯੁੱਧ ਵਿੱਚ ਮਾਰੇ ਗਏ ਹਨ। ਇਸ ਗੱਲ ਦਾ ਖੁਲਾਸਾ ਖੁਦ ਮਧੁਰਾ ਨੇ ਕੀਤਾ ਹੈ।
ਇਜ਼ਰਾਈਲ 'ਚ 'ਨਾਗਿਨ' ਅਦਾਕਾਰਾ ਦੀ ਭੈਣ ਅਤੇ ਜੀਜਾ ਮਾਰੇ ਗਏ
ਮਧੁਰਾ ਨੇ ਦੱਸਿਆ ਕਿ ਉਸਦੀ ਭੈਣ ਓਦਾਯਾ ਅਤੇ ਉਸਦੇ ਪਤੀ ਨੂੰ ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਮਾਰ ਦਿੱਤਾ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਇਸ ਦਰਦਨਾਕ ਦ੍ਰਿਸ਼ ਨੂੰ ਬਿਆਨ ਕੀਤਾ ਹੈ। ਮਧੁਰਾ ਇਸ ਵੀਡੀਓ ਵਿੱਚ ਦੱਸਦੀ ਹੈ ਕਿ, ਮੈਂ, ਮਧੁਰਾ ਨਾਇਕ, ਭਾਰਤੀ ਮੂਲ ਦੀ ਇੱਕ ਯਹੂਦੀ ਹਾਂ। ਹੁਣ ਭਾਰਤ ਵਿੱਚ ਸਾਡੀ ਗਿਣਤੀ ਸਿਰਫ਼ 3000 ਹੈ।
ਅਦਾਕਾਰਾ ਨੇ ਵੀਡੀਓ ਸ਼ੇਅਰ ਕਰ ਬਿਆਮ ਕੀਤਾ ਆਪਣਾ ਦਰਦ
7 ਅਕਤੂਬਰ ਨੂੰ ਅਸੀਂ ਆਪਣੇ ਪਰਿਵਾਰ ਵਿੱਚੋਂ ਇੱਕ ਧੀ ਅਤੇ ਇੱਕ ਪੁੱਤਰ ਨੂੰ ਗੁਆ ਦਿੱਤਾ। ਮੇਰੀ ਕਜ਼ਿਨ ਭੈਣ ਓਦਾਯਾ ਅਤੇ ਉਸਦੇ ਪਤੀ ਨੂੰ ਉਨ੍ਹਾਂ ਦੇ ਦੋ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਦੁੱਖ ਅਤੇ ਜਜ਼ਬਾਤ ਦਾ ਮੈਂ ਅਤੇ ਮੇਰਾ ਪਰਿਵਾਰ ਅੱਜ ਸਾਹਮਣਾ ਕਰ ਰਿਹਾ ਹਾਂ। ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਤੱਕ ਇਜ਼ਰਾਈਲ ਦਰਦ ਵਿੱਚ ਹੈ, ਉਸਦੇ ਬੱਚੇ, ਉਸਦੀਆਂ ਔਰਤਾਂ ਅਤੇ ਸੜਕਾਂ ਹਮਾਸ ਦੇ ਕਹਿਰ ਦੀ ਅੱਗ ਵਿੱਚ ਸੜ ਰਹੀਆਂ ਹਨ, ਹਮਾਸ ਦੇ ਅੱਤਵਾਦੀ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
View this post on Instagram
ਫਲਸਤੀਨ ਖਿਲਾਫ ਬੋਲਣ ਤੇ ਮਧੁਰਾ ਦਾ ਹੋਇਆ ਅਪਮਾਨ
ਮਧੁਰਾ ਨੇ ਵੀਡੀਓ 'ਚ ਅੱਗੇ ਦੱਸਿਆ ਕਿ ਫਲਸਤੀਨ ਖਿਲਾਫ ਪੋਸਟ ਕਰਨ 'ਤੇ ਉਸ ਦਾ ਅਪਮਾਨ ਕੀਤਾ ਗਿਆ ਕਿਉਂਕਿ ਉਹ ਯਹੂਦੀ ਹੈ। ਵੀਡੀਓ ਤੋਂ ਇਲਾਵਾ ਮਧੁਰਾ ਨੇ ਆਪਣੀ ਚਚੇਰੀ ਭੈਣ ਅਤੇ ਬੱਚਿਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਤਸਵੀਰ ਵਿੱਚ ਉਸਦੀ ਭੈਣ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਅਗਲੀ ਫੋਟੋ 'ਚ ਅਦਾਕਾਰਾ ਦੀ ਭੈਣ ਆਪਣੇ ਪਤੀ ਅਤੇ ਦੋ ਬੇਟੀਆਂ ਨਾਲ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਮਧੁਰਾ ਟੀਵੀ ਸੀਰੀਅਲ ਨਾਗਿਨ ਵਿੱਚ ਨਜ਼ਰ ਆ ਚੁੱਕੀ ਹੈ।
ਇਜ਼ਰਾਈਲ-ਹਮਾਸ ਜੰਗ ਵਿੱਚੋਂ ਬਚ ਨਿਕਲੀ ਨੁਸਰਤ ਭਰੂਚਾ
ਇਜ਼ਰਾਈਲ ਦਾ ਭਿਆਨਕ ਮੰਜ਼ਰ ਵੇਖ ਬਾਲੀਵੁੱਡ ਅਭਿਨੇਤਰੀ ਨੁਸਰਤ ਭਰੂਚਾ ਸਦਮੇ ਵਿੱਚ ਹੈ। ਜੰਗ ਦੌਰਾਨ ਉਹ ਉੱਥੇ ਫਸ ਗਈ ਸੀ। ਜਿਸ ਤੋਂ ਬਾਅਦ ਅਭਿਨੇਤਰੀ ਨੂੰ ਦੋ ਦਿਨ ਪਹਿਲਾਂ ਹੀ ਇਜ਼ਰਾਈਲ ਤੋਂ ਭਾਰਤ ਵਾਪਸ ਲਿਆਂਦਾ ਗਿਆ ਸੀ। ਉਸ ਨੂੰ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਸ ਦੇ ਚਿਹਰੇ 'ਤੇ ਡਰ ਸਾਫ ਦਿਖਾਈ ਦੇ ਰਿਹਾ ਸੀ। ਘਰ ਪਹੁੰਚਣ ਤੋਂ ਬਾਅਦ, ਅਭਿਨੇਤਰੀ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਕਿਵੇਂ ਉਸਨੇ ਇਜ਼ਰਾਈਲ ਵਿੱਚ ਖਤਰਨਾਕ ਹਾਲਾਤਾਂ ਦਾ ਸਾਹਮਣਾ ਕੀਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)