Jawan OTT Release: ਜਵਾਨ ਦੇ OTT ਰਾਈਟਜ਼ ਦੀ ਕਰੋੜਾਂ 'ਚ ਹੋਈ ਡੀਲ, ਕਿਸ ਪਲੇਟਫਾਰਮ 'ਤੇ ਹੋਵੇਗੀ ਸਟ੍ਰੀਮ ਫੈਨਜ਼ ਜ਼ਰੂਰ ਜਾਣ ਲੈਣ
Shah Rukh Khan Film Jawan OTT Release: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾੱਕਸ ਆਫਿਸ ਤੇ ਲਗਾਤਾਰ ਧਮਾਕੇਦਾਰ ਕਮਾਈ ਕਰ ਰਹੀ ਹੈ। ਇਸ ਵਿਚਾਲੇ ਸ਼ਾਹਰੁਖ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ
Shah Rukh Khan Film Jawan OTT Release: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾੱਕਸ ਆਫਿਸ ਤੇ ਲਗਾਤਾਰ ਧਮਾਕੇਦਾਰ ਕਮਾਈ ਕਰ ਰਹੀ ਹੈ। ਇਸ ਵਿਚਾਲੇ ਸ਼ਾਹਰੁਖ ਦੇ ਪ੍ਰਸ਼ੰਸਕਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹੁਣ 'ਜਵਾਨ' ਦੇ OTT ਅਧਿਕਾਰਾਂ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਜੀ ਹਾਂ, ਮੇਕਰਸ ਨੇ ਜਵਾਨ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਦੇ OTT ਅਧਿਕਾਰਾਂ ਲਈ ਡੀਲ ਫਾਈਨਲ ਕਰ ਲਈ ਸੀ। ਜਿਸ ਤੋਂ ਬਾਅਦ ਵਿੱਚ ਇਹ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।
ਜਾਣੋ ਕਿੰਨੇ 'ਚ ਹੋਈ ਡੀਲ?
ਫ੍ਰੀ ਪ੍ਰੈੱਸ ਜਰਨਲ ਦੀ ਰਿਪੋਰਟ ਮੁਤਾਬਕ ਜਵਾਨ ਦੇ OTT ਅਧਿਕਾਰਾਂ 'ਚ ਫਿਲਮ ਨਿਰਮਾਤਾਵਾਂ ਨੇ ਵੱਡੀ ਰਕਮ ਕਮਾਈ ਹੈ। ਜਵਾਨ ਦੇ ਮੇਕਰਸ ਨੇ ਫਿਲਮ ਦੇ ਰਾਈਟਜ਼ ਨੈੱਟਫਲਿਕਸ ਨੂੰ 250 ਕਰੋੜ ਰੁਪਏ ਵਿੱਚ ਵੇਚ ਦਿੱਤੇ ਹਨ। ਹਾਲਾਂਕਿ, ਜਵਾਨ ਦੇ ਨਿਰਮਾਤਾਵਾਂ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਇਹ ਫਿਲਮ ਰਿਲੀਜ਼ ਹੋਵੇਗੀ ਤਾਂ ਇਸ ਨੂੰ ਪ੍ਰਸ਼ੰਸਕ ਨੈਟਫਲਿਕਸ ਉੱਪਰ ਵੇਖ ਸਕਣਗੇ।
ਕਮਾਈ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਸਟਾਰਰ ਫਿਲਮ ਜਵਾਨ ਨੇ ਆਪਣੀ ਰਿਲੀਜ਼ ਦੇ ਛੇਵੇਂ ਦਿਨ 26.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ 6 ਦਿਨਾਂ 'ਚ ਫਿਲਮ ਦੀ ਕੁੱਲ ਕਮਾਈ 345.58 ਕਰੋੜ ਰੁਪਏ ਹੋ ਗਈ ਹੈ। ਦੁਨੀਆ ਭਰ ਵਿੱਚ ਫਿਲਮ ਨੇ ਆਪਣੀ ਰਿਲੀਜ਼ ਦੇ 6 ਦਿਨਾਂ ਵਿੱਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ।
Read More: Parineeti-Raghav Wedding Card: ਪਰਿਣੀਤੀ ਚੋਪੜਾ 'ਤੇ ਰਾਘਵ ਚੱਢਾ ਦੇ ਵਿਆਹ ਦਾ ਕਾਰਡ ਆਇਆ ਸਾਹਮਣੇ, 23 ਤੋਂ ਸ਼ੂਰੁ ਹੋਣਗੇ ਪ੍ਰੋਗਰਾਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।