Kangna Ranaut ਨੇ ਕੈਮਰੇ ਸਾਹਮਣੇ ਫਿਰ ਕੀਤੀ ਅਜਿਹੀ ਹਰਕਤ, ਲੋਕਾਂ ਨੇ ਪਾਈ ਝਾੜ
Kangna Ranaut Troll: ਐਕਟਰਸ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹੁਣ ਉਸ ਨੇ ਕੈਮਰੇ ਦੇ ਸਾਹਮਣੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ।
ਮੁੰਬਈ: ਬਾਲੀਵੁੱਡ ਐਕਟ੍ਰੈੱਸ ਕੰਗਨਾ ਰਣੌਤ(Kangna Ranaut) ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਦੇ ਆਪਣੇ ਬੇਬਾਕ ਬਿਆਨ ਤਾਂ ਕਦੇ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਕਾਰਨ ਵਿਵਾਦਾਂ ‘ਚ ਰਹਿੰਦੀ ਹੈ। ਅਜਿਹੇ ‘ਚ ਐਕਟ੍ਰੈੱਸ ‘ਤੇ ਲੋਕ ਪੈਨੀ ਨਜ਼ਰ ਬਣਾ ਕੇ ਰੱਖਦੇ ਹਨ।ਹੁਣ ਅਦਾਕਾਰਾ ਦਾ ਇੱਕ ਹੋਰ ਵੀਡੀਓ ਫਿਰ ਚਰਚਾਵਾਂ ‘ਚ ਹੈ।
ਇੰਸਟਾਗ੍ਰਾਮ ‘ਤੇ ਸਾਹਮਣੇ ਆਈ ਇੱਕ ਵੀਡੀਓ ‘ਚ ਐਕਟ੍ਰੈੱਸ ਕੰਗਨਾ ਰਣੌਤ ਸ਼ਰਾਰਤੀ ਅੰਦਾਜ਼ ‘ਚ ਪੇਸਟਰੀ ਖਾਦੀ ਨਜ਼ਰ ਆ ਰਹੀ ਹੈ ਹਾਲਾਂਕਿ ਕੰਗਨਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਯੁਜ਼ਰਸ ਨੂੰ ਕੁਝ ਖਾਸ ਪਸੰਦ ਨਹੀਂ ਆਇਆ ਹੈ ਅਤੇ ਇਸੇ ਕਾਰਨ ਲੋਕ ਉਹਨਾਂ ਨੂੰ ਖੂਬ ਟ੍ਰੋਲ ਕਰ ਰਹੇ ਹਨ। ਦਰਅਸਲ ਸੈਲੀਬ੍ਰਿਟੀ ਫੋਟੋਗ੍ਰਾਫਰ ਵਾਇਰਲ ਭਿਆਨੀ (Viral Bhayani )ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਚ ਕੰਗਨਾ ਕਿਸੇ ਹੋਟਲ ‘ਚ ਦਿਖਾਈ ਦੇ ਰਹੀ ਹੈ ਜਿੱਥੇ ਉਹ ਪੱਤਰਕਾਰਾਂ ਨੂੰ ਪੋਜ਼ ਦੇ ਰਹੀ ਹੈ ਤੇ ਇਸ ਦੌਰਾਨ ਵੇਟਰ ਨੇ ਇੱਕ ਟ੍ਰੇਅ ਫੜੀ ਹੋਈ ਹੈ ਜਿਸ ‘ਚ ਪੇਸਟਰੀਜ਼ ਰੱਖੀਆਂ ਹੋਈਆਂ ਹਨ ਅਤੇ ਕੰਗਨਾ ਇੱਕ ਟੁਕੜਾ ਚੁੱਕਦੀ ਹੈ ਅਤੇ ਆਪਣੇ ਮੂੰਹ ਦੇ ਕੋਲ ਲੈ ਜਾਂਦੀ ਹੈ ਤੇ ਫੋਟੋ ਕਲਿੱਕ ਕਰਵਾ ਕੇ ਪੇਸਟਰੀ ਫਿਰ ਉਸੇ ਟ੍ਰੇਅ ‘ਚ ਰੱਖ ਦਿੰਦੀ ਹੈ।
View this post on Instagram
ਹੁਣ ਵੱਧਦੇ ਕੋਰੋਨਾ ਮਾਮਲਿਆਂ ਵਿਚਕਾਰ ਕੰਗਨਾ ਦੀ ਅਜਿਹੀ ਹਰਕਤ ਨੂੰ ਦੇਖ ਕੇ ਫੈਨਜ਼ ਗੁੱਸੇ ‘ਚ ਹਨ। ਇੱਕ ਯੁਜ਼ਰ ਨੇ ਲਿਿਖਆ ਕਿ,’ਪਲੀਜ਼ ਉਸ ਨੂੰ ਵਾਪਸ ਟ੍ਰੇਅ ‘ਚ ਕਿਸੇ ਹੋਰ ਦੇ ਖਾਣ ਲਈ ਨਾ ਰੱਖੋ’। ਇੱਕ ਹੋਰ ਯੂਜ਼ਰ ਨੇ ਲਿਿਖਆ ਕਿ,’ਸ਼ਾਨਦਾਰ, ਪੇਸਟਰੀ ਨੂੰ ਛੂਹ ਲਿਆ ਅਤੇ ਉਸ ‘ਤੇ ਆਪਣਾ ਸਾਹ ਛੱਡ ਦਿੱਤਾ ਅਤੇ ਹੁਣ ਕੋਈ ਹੋਰ ਇਸ ਨੂੰ ਖਾਵੇਗਾ’।ਇੱਕ ਹੋਰ ਯੂਜ਼ਰ ਨੇ ਲਿਖਿਆ ਕਿ,’ਇਹ ਕੋਰੋਨਾ ਦੇ ਜੰਤੂ ਵਾਲਾ ਕੇਕ… ਇਹਨਾਂ ਦੇ ਛੱਡਣ ਤੋਂ ਬਾਅਦ ਕਿਸਨੇ ਖਾਧਾ ਉਹ ਵੀ ਦਿਖਾ ਦਿੰਦੇ’।
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋਰ ਰਿਹਾ ਹੈ ਪਰ ਕੰਗਨਾ ਨੂੰ ਟ੍ਰੋਲਿੰਗ (Kangana Troll) ਨਾਲ ਕੁਝ ਖਾਸ ਫਰਕ ਨਹੀਂ ਪੈਂਦਾ ਉਹ ਆਪਣੀ ਜ਼ਿੰਦਗੀ 'ਚ ਮਸਤ ਰਹਿੰਦੀ ਹੈ ਅਤੇ ਆਪਣੇ ਕੰਮ 'ਤੇ ਫੋਕਸ ਕਰਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿੱਥੇ ਕੰਗਨਾ ਹੁਣ 'ਧਾਕੜ' (Dhaakad) ਨੂੰ ਲੈ ਕੇ ਚਰਚਾ 'ਚ ਹੈ ਤਾਂ ਉੱਥੇ ਹੀ 'ਤੇਜਸ'(Tejas) ਤੋਂ ਵੀ ਉਹਨਾਂ ਦਾ ਲੁੱਕ ਸਾਹਮਣੇ ਆ ਚੁੱਕਿਆ ਹੈ।
ਇਹ ਵੀ ਪੜ੍ਹੋ: ਜੇ ਤੁਸੀਂ ਕੱਪੜੇ ਦਾ ਮਾਸਕ ਪਹਿਨ ਰਹੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਤੁਹਾਨੂੰ ਕੋਵਿਡ ਹੋਣ 'ਚ ਸਿਰਫ 20 ਮਿੰਟ ਲੱਗਦੇ: ਅਧਿਐਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: