ਪੜਚੋਲ ਕਰੋ
Advertisement
ਹੁਣ ਕੰਗਨਾ ਦੇ ਦਫਤਰ 'ਤੇ ਚੱਲਿਆ ਬੀਐਮਸੀ ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਦਾ ਨੋਟਿਸ
ਮਹਾਰਾਸ਼ਟਰ ਸਰਕਾਰ ਤੇ ਕੰਗਨਾ ਰਣੌਤ ਦਰਮਿਆਨ ਜਾਰੀ ਜ਼ੁਬਾਨੀ ਜੰਗ ਹੁਣ ਕਾਫੀ ਅੱਗੇ ਤਕ ਵਧ ਚੁੱਕੀ ਹੈ। ਕੰਗਨਾ ਦੇ ਦਫਤਰ 'ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਉਧਰ, ਕੰਗਨਾ ਮੁੰਬਈ ਲਈ ਰਵਾਨਾ ਹੋਣ ਲਈ ਚੰਡੀਗੜ੍ਹ ਏਅਰਪੋਰਟ ਪਹੁੰਚ ਚੁੱਕੀ ਹੈ।
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਦੇ ਦਫਤਰ 'ਤੇ ਬੀਐਮਸੀ ਦਾ ਬੁਲਡੋਜ਼ਰ ਚੱਲ ਗਿਆ। ਕੰਗਨਾ ਦੇ ਦਫਤਰ 'ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਨੋਟਿਸ ਅੱਜ ਸਵੇਰੇ ਹੀ ਲਾਇਆ ਗਿਆ ਸੀ। ਇਸ ਦੌਰਾਨ ਮੁੰਬਈ ਪੁਲਿਸ ਤੇ ਬੀਐਮਸੀ ਦੀ ਇੱਕ ਟੀਮ ਵੀ ਮੌਕੇ 'ਤੇ ਮੌਜੂਦ ਰਹੀ।
ਬੀਐਮਸੀ ਦੇ ਇਸ ਕਦਮ 'ਤੇ ਕੰਗਨਾ ਨੇ ਟਵੀਟ ਕੀਤਾ, "ਮਨੀਕਰਣਿਕਾ ਫਿਲਮਾਂ 'ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉਥੇ ਆਇਆ ਹੈ, ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।"Mumbai: Brihanmumbai Municipal Corporation (BMC) officials carry out demolition at Kangana Ranaut's office. pic.twitter.com/aepwSeFePb
— ANI (@ANI) September 9, 2020
ਦੱਸ ਦਈਏ ਕਿ ਕੰਗਨਾ ਰਨੌਤ ਦੇ ਦਫਤਰ ਵਿਖੇ ਨਵੇਂ ਨੋਟਿਸ ਵਿਚ ਦੱਸਿਆ ਗਿਆ ਸੀ ਕਿ ਕੰਗਨਾ ਰਣੌਤ ਨੂੰ ਪਹਿਲੇ ਨੋਟਿਸ 'ਚ 24 ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਜਿਸ ਦੇ ਜਵਾਬ ਵਿਚ ਉਸਨੇ ਸੱਤ ਦਿਨਾਂ ਦਾ ਸਮਾਂ ਮੰਗਿਆ ਸੀ। ਪਰ ਬੀਐਮਸੀ ਨੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਨਵਾਂ ਨੋਟਿਸ ਲਾ ਕੇ ਗੈਰ ਕਾਨੂੰਨੀ ਉਸਾਰੀ ਨੂੰ ਢਾਹੁਣ ਦੀ ਗੱਲ ਕੀਤੀ।मणिकर्णिका फ़िल्म्ज़ में पहली फ़िल्म अयोध्या की घोषणा हुई, यह मेरे लिए एक इमारत नहीं राम मंदिर ही है, आज वहाँ बाबर आया है, आज इतिहास फिर खुद को दोहराएगा राम मंदिर फिर टूटेगा मगर याद रख बाबर यह मंदिर फिर बनेगा यह मंदिर फिर बनेगा, जय श्री राम , जय श्री राम , जय श्री राम ???? pic.twitter.com/KvY9T0Nkvi
— Kangana Ranaut (@KanganaTeam) September 9, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਦੇਸ਼
ਪੰਜਾਬ
Advertisement