ਫਹਾਦ ਅਹਿਮਦ ਨਾਲ ਵਿਆਹ ਕਰਵਾਉਣ 'ਤੇ ਕੰਗਨਾ ਦੀ ਟਿੱਪਣੀ, ਹੁਣ ਸਵਰਾ ਭਾਸਕਰ ਨੇ ਦਿੱਤਾ ਜ਼ੋਰਦਾਰ ਰਿਐਕਸ਼ਨ
ਸਵਰਾ ਭਾਸਕਰ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਵਾਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟਵਿਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਪੋਸਟ 'ਤੇ ਕੰਗਨਾ ਨੇ ਸਵਰਾ ਅਤੇ ਫਾਹਦ ਨੂੰ ਰਿਪਲਾਈ ਦਿੰਦੇ ਹੋਏ ਕਮੈਂਟ ਕੀਤਾ।
ਫ਼ਿਲਮ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਅਦਾਕਾਰਾ ਸਵਰਾ ਭਾਸਕਰ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਸਵਰਾ ਨੇ ਮੁੰਬਈ 'ਚ ਸਪਾ ਨੇਤਾ ਫਹਾਦ ਜਿਰਾਰ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਹੈ। ਕੰਗਨਾ ਨੇ ਫਹਾਦ ਅਤੇ ਸਵਰਾ ਨੂੰ ਵਧਾਈ ਦਿੰਦੇ ਹੋਏ ਕਿਹਾ ਸੀ ਕਿ ਵਿਆਹ ਦਿਲ ਨਾਲ ਹੁੰਦਾ ਹੈ, ਬਾਕੀ ਸਭ ਤਾਂ ਇਕ ਫਾਰਮੈਲਿਟੀ ਹੈ। ਹੁਣ ਕੰਗਨਾ ਦੀ ਵਧਾਈ 'ਤੇ ਸਵਰਾ ਭਾਸਕਰ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਸਵਰਾ ਨੇ ਕੰਗਨਾ ਦਾ ਧੰਨਵਾਦ ਕੀਤਾ ਹੈ।
ਸਵਰਾ ਭਾਸਕਰ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਵਾਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਟਵਿਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਪੋਸਟ 'ਤੇ ਕੰਗਨਾ ਨੇ ਸਵਰਾ ਅਤੇ ਫਾਹਦ ਨੂੰ ਰਿਪਲਾਈ ਦਿੰਦੇ ਹੋਏ ਲਿਖਿਆ, "ਰੱਬ ਦੀ ਕਿਰਪਾ ਹੈ ਕਿ ਤੁਸੀਂ ਦੋਵੇਂ ਖੁਸ਼ ਅਤੇ ਵਧੀਆ ਮਹਿਸੂਸ ਕਰ ਰਹੇ ਹੋ... ਵਿਆਹ ਦਿਲਾਂ ਨਾਲ ਹੁੰਦੇ ਹਨ, ਬਾਕੀ ਸਭ ਸਿਰਫ਼ ਇਕ ਫਾਰਮੈਲਿਟੀ ਹੈ।"
ਕੰਗਨਾ ਨੂੰ ਸਵਰਾ ਦਾ ਜਵਾਬ
ਇਸ 'ਤੇ ਸਵਰਾ ਭਾਸਕਰ ਨੇ ਧੰਨਵਾਦ ਕਰਦੇ ਹੋਏ ਲਿਖਿਆ ਹੈ, "ਧੰਨਵਾਦ ਕੰਗਨਾ... ਤੁਹਾਨੂੰ ਹਰ ਖੁਸ਼ੀ ਮਿਲੇ।" ਦੱਸ ਦੇਈਏ ਕਿ ਕੰਗਨਾ ਰਣੌਤ ਅਤੇ ਸਵਰਾ ਭਾਸਕਰ ਆਪਣੇ ਬੇਬਾਕ ਬਿਆਨਾਂ ਲਈ ਜਾਣੀਆਂ ਜਾਂਦੀਆਂ ਹਨ। ਦੋਵਾਂ ਸਿਤਾਰਿਆਂ ਦੇ ਵਿਚਾਰਾਂ 'ਚ ਵੀ ਕਾਫੀ ਫਰਕ ਦੇਖਣ ਨੂੰ ਮਿਲਦਾ ਹੈ। ਹਾਲਾਂਕਿ ਕੰਗਨਾ ਵੱਲੋਂ ਵਿਆਹ ਦੀਆਂ ਵਧਾਈਆਂ ਅਤੇ ਫਿਰ ਸਵਰਾ ਦੇ ਜਵਾਬ ਤੋਂ ਲੱਗਦਾ ਹੈ ਕਿ ਦੋਵਾਂ ਦੇ ਰਿਸ਼ਤੇ ਸੁਧਰ ਗਏ ਹਨ।
ਵਿਆਹ ਕਰਕੇ ਹੈਰਾਨ ਰਹਿ ਗਈ ਸਵਰਾ
ਸਵਰਾ ਭਾਸਕਰ ਨੇ 17 ਫ਼ਰਵਰੀ ਦੀ ਸ਼ਾਮ ਨੂੰ ਇੱਕ ਪੋਸਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਪੋਸਟ 'ਚ ਦੱਸਿਆ ਕਿ ਉਸ ਨੇ ਸਪੈਸ਼ਲ ਮੈਰਿਜ ਐਕਟ ਤਹਿਤ ਕਾਰਕੁਨ ਅਤੇ ਸਿਆਸਤਦਾਨ ਫਹਾਦ ਅਹਿਮਦ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੀ ਮੰਗਣੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਾਲਾਂਕਿ ਸਵਰਾ ਨੇ ਸਪੱਸ਼ਟ ਕੀਤਾ ਸੀ ਕਿ ਅਗਲੇ ਮਹੀਨੇ ਉਹ ਰੀਤੀ-ਰਿਵਾਜਾਂ ਨਾਲ ਵਿਆਹ ਕਰੇਗੀ। ਸਵਰਾ ਦੀ ਪੋਸਟ ਮੁਤਾਬਕ ਉਹ ਕਾਫੀ ਸਮੇਂ ਤੋਂ ਫਹਾਦ ਨੂੰ ਡੇਟ ਕਰ ਰਹੀ ਸੀ।
ਸਵਰਾ ਅਤੇ ਫਹਾਦ ਦੀ ਮੁਲਾਕਾਤ ਸੀਏਏ-ਐਨਆਰਸੀ ਵਿਰੋਧ ਦੌਰਾਨ ਹੋਈ ਸੀ। ਉਦੋਂ ਤੋਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਹਨ। ਬਾਅਦ 'ਚ ਦੋਹਾਂ ਦੀ ਨੇੜਤਾ ਵੱਧ ਗਈ ਅਤੇ ਸਵਰਾ ਤੇ ਫਹਾਦ ਇੱਕ ਦੂਜੇ ਨੂੰ ਡੇਟ ਕਰਨ ਲੱਗੇ। ਹੁਣ ਦੋਹਾਂ ਨੇ ਰਿਸ਼ਤੇ ਨੂੰ ਅੱਗੇ ਵਧਾਉਂਦੇ ਹੋਏ ਵਿਆਹ ਕਰ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।