ਪੜਚੋਲ ਕਰੋ
Advertisement
ਜਲੰਧਰ ਵਾਲੀ ਸਹੇਲੀ ਨਾਲ ਨਹੀਂ ਹੋਇਆ ਕਪਿਲ ਦਾ ਬ੍ਰੇਕਅਪ!
ਮੁੰਬਈ: ਸੁਨੀਲ ਗਰੋਵਰ ਦੇ ਨਾਲ ਪੰਗਾ ਪੈਣ ਤੋਂ ਬਾਅਦ ਕਪਿਲ ਸ਼ਰਮਾ ਨੇ ਇੱਕ ਵੱਡਾ ਡਾਊਨਫੌਲ ਵੇਖਿਆ ਹੈ। ਉਨ੍ਹਾਂ ਦੇ ਡਿਪ੍ਰੈਸ਼ਨ 'ਚ ਜਾਣ ਤੋਂ ਬਾਅਦ ਉਨ੍ਹਾਂ ਦੇ ਸ਼ੋਅ 'ਤੇ ਇਸ ਦਾ ਬੁਰਾ ਅਸਰ ਪਿਆ ਸੀ। ਇੱਥੋਂ ਤੱਕ ਕਿ ਸਹੇਲੀ ਗਿੰਨੀ ਚਤਰਥ ਤੇ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਦੋਵਾਂ ਦਾ ਬ੍ਰੇਕਅਪ ਹੋ ਚੁੱਕਿਆ ਹੈ।
ਕਪਿਲ ਦੀਆਂ ਤਾਜ਼ਾ ਤਸਵੀਰਾਂ ਨੂੰ ਵੇਖਦੇ ਹੋਏ ਇਨ੍ਹਾਂ ਤਮਾਮ ਖਬਰਾਂ 'ਤੇ ਬ੍ਰੇਕ ਲੱਗ ਗਈ ਹੈ। ਹਾਲ ਹੀ 'ਚ ਕਪਿਲ ਆਪਣੀ ਫਿਲਮ 'ਫਿਰੰਗੀ' ਦੀ ਕਾਮਯਾਬੀ ਲਈ ਦੁਆ ਮੰਗਣ ਸ਼ਿਰਡੀ ਸਾਈਂ ਮੰਦਰ ਪੁੱਜੇ ਸਨ। ਇੱਥੇ ਉਨ੍ਹਾਂ ਦੇ ਨਾਲ ਫਿਲਮ ਡਾਇਰੈਕਟਰ ਰਾਜੀਵ ਢੀਂਗਰਾ ਤੇ ਗਿੰਨੀ ਵੀ ਸਨ। ਗਿੰਨੀ ਚਤਰਥ ਜਲੰਧਰ ਦੀ ਰਹਿਣ ਵਾਲੀ ਹੈ।
ਇਸ ਤੋਂ ਇਲਾਵਾ ਕਪਿਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਜੀਟੀਵੀ ਦੇ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਦੇ ਫਿਨਾਲੇ 'ਚ ਵੀ ਪੁੱਜੇ। ਇੱਥੇ ਵੀ ਗਿੰਨੀ ਉਨ੍ਹਾਂ ਦੇ ਨਾਲ ਨਜ਼ਰ ਆਈ ਸੀ। ਜਦੋਂ ਤੋਂ ਫਿਰੰਗੀ ਦਾ ਟ੍ਰੇਲਰ ਲਾਂਚ ਹੋਇਆ ਹੈ ਕਪਿਲ ਹੌਲੀ-ਹੌਲੀ ਮਾਰਕੀਟ 'ਚ ਆ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement