Shocking Revelation: 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਮਸ਼ਹੂਰ ਅਦਾਕਾਰ ਦੀ ਨੀਂਦ 'ਚ ਨਿਕਲੀ ਜਾਨ, ਬੱਚਿਆਂ ਨੂੰ ਹਾਲੇ ਤੱਕ ਨਹੀਂ ਮੌਤ ਦੀ ਖਬਰ...
Vikas Sethi: ਮਨੋਰੰਜਨ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਮਸ਼ਹੂਰ ਅਦਾਕਾਰ ਵਿਕਾਸ ਸੇਠੀ ਨੇ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਸਟਾਰ ਵਿਕਾਸ ਸੇਠੀ
Vikas Sethi: ਮਨੋਰੰਜਨ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਮਸ਼ਹੂਰ ਅਦਾਕਾਰ ਵਿਕਾਸ ਸੇਠੀ ਨੇ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਦੱਸ ਦੇਈਏ ਕਿ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਦੇ ਸਟਾਰ ਵਿਕਾਸ ਸੇਠੀ ਦੀ 8 ਸਤੰਬਰ ਨੂੰ ਨੀਂਦ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਦਾਕਾਰ ਦੇ ਜਾਣ ਨਾਲ ਟੀਵੀ ਅਤੇ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ। ਪਰਿਵਾਰ ਅਤੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕ ਵੀ ਹਾਲੇ ਤੱਕ ਇਸ ਸਦਮੇ ਤੋਂ ਬਾਹਰ ਨਹੀਂ ਆ ਸਕੇ ਹਨ। ਇਸ ਵਿਚਾਲੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਦਰਅਸਲ, ਅਦਾਕਾਰ ਦਾ ਪਰਿਵਾਰ ਇਸ ਸਮੇਂ ਡੂੰਘੇ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ। ਉਸ ਦੀ ਪਤਨੀ ਜਾਹਨਵੀ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਰਹੀ ਹੈ, ਜਿਸ 'ਚ ਉਨ੍ਹਾਂ ਪਤੀ ਨੂੰ ਯਾਦ ਕਰਦੇ ਹੋਏ ਦਿਲ ਦਾ ਦਰਦ ਜ਼ਾਹਰ ਕੀਤਾ ਹੈ। ਜਾਹਨਵੀ ਨੇ ਹੁਣੇ ਜਿਹੇ ਇੱਕ ਇੰਟਰਵਿਊ ਵਿੱਚ ਵਿਕਾਸ ਸੇਠੀ ਦੀ ਮੌਤ 'ਤੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਵਿਕਾਸ ਦੀ ਮੌਤ ਤੋਂ ਬਾਅਦ ਪਤਨੀ ਪਹੁੰਚ ਗਈ ਸੀ ਹਸਪਤਾਲ
ਜਾਹਨਵੀ ਨੇ ਖੁਲਾਸਾ ਕੀਤਾ ਹੈ ਕਿ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਕੀ ਹਾਲਤ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਵਿਕਾਸ ਦੀ ਮੌਤ ਤੋਂ ਬਾਅਦ ਉਹ ਕਾਫੀ ਸੰਘਰਸ਼ ਕਰ ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ 'ਚ ਉਨ੍ਹਾਂ ਦੀ ਤਬੀਅਤ ਇੰਨੀ ਵਿਗੜ ਗਈ ਸੀ ਕਿ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ। ਦਰਅਸਲ, ਜਾਹਨਵੀ ਦਾ ਬਲੱਡ ਪ੍ਰੈਸ਼ਰ ਘੱਟ ਗਿਆ ਸੀ ਅਤੇ ਫਿਰ ਉਸ ਨੂੰ ਇਲਾਜ ਲਈ ਦਾਖਲ ਕਰਵਾਉਣਾ ਪਿਆ। ਹਾਲਾਂਕਿ, ਬਾਅਦ ਵਿੱਚ ਉਸਨੇ ਹਿੰਮਤ ਇਕੱਠੀ ਕੀਤੀ ਤਾਂ ਜੋ ਉਹ ਆਪਣੇ ਜੁੜਵਾਂ ਬੱਚਿਆਂ ਦੀ ਦੇਖਭਾਲ ਕਰ ਸਕੇ। ਹੁਣ ਜਾਹਨਵੀ ਆਪਣੇ ਬੱਚਿਆਂ ਦੀ ਖ਼ਾਤਰ ਖੁਦ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਬੱਚਿਆਂ ਨੂੰ ਇਸ ਗੱਲ ਦੀ ਨਹੀਂ ਖਬਰ...
ਉਨ੍ਹਾਂ ਨੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਵਿਕਾਸ ਸੇਠੀ ਦੀ ਪਤਨੀ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਪਿਤਾ ਇਸ ਦੁਨੀਆ 'ਚ ਨਹੀਂ ਰਹੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਖਿਡੌਣੇ ਅਤੇ ਤੋਹਫ਼ੇ ਖਰੀਦਣ ਗਏ ਹਨ। ਜਾਹਨਵੀ ਨੇ ਇਹ ਵੀ ਦੱਸਿਆ ਹੈ ਕਿ ਵਿਕਾਸ ਵਿੱਤੀ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਉਸਨੂੰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਲਤ ਵੀ ਸੀ ਜਿਸ ਨਾਲ ਉਨ੍ਹਾਂ ਨੇ ਲੜਾਈ ਲੜੀ। ਇਸ ਤੋਂ ਇਲਾਵਾ ਵਿਕਾਸ ਨੂੰ ਲੰਬੇ ਸਮੇਂ ਤੋਂ ਕੰਮ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਲੋਕਾਂ ਨੇ ਉਸ ਨੂੰ ਵਾਰ-ਵਾਰ ਇਹ ਮਹਿਸੂਸ ਕਰਵਾਇਆ ਕਿ ਉਸ ਦਾ ਕਰੀਅਰ ਖਤਮ ਹੋ ਰਿਹਾ ਹੈ। ਲੋਕ ਉਸ ਦੇ ਨਸ਼ੇ ਬਾਰੇ ਉਸ ਨਾਲ ਬੇਰਹਿਮੀ ਨਾਲ ਗੱਲਾਂ ਕਰਦੇ ਸਨ। ਹਾਲਾਂਕਿ ਉਹ ਇਨ੍ਹਾਂ ਸਾਰੀਆਂ ਗੱਲਾਂ 'ਤੇ ਕਾਬੂ ਪਾ ਚੁੱਕੇ ਸੀ।