Saira Banu Health Update: ਸਾਇਰਾ ਬਾਨੋ ਆਈਸੀਯੂ ਵਿੱਚ ਦਾਖਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੇਵਲ ਵਧਣ ਕਾਰਨ ਸਾਹ ਲੈਣ ਵਿੱਚ ਮੁਸ਼ਕਲ
Saira Banu Health: ਤਿੰਨ ਦਿਨ ਪਹਿਲਾਂ, ਸਾਇਰਾ ਬਾਨੋ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹ ਆਈਸੀਯੂ ਵਿੱਚ ਹੈ। ਉਨ੍ਹਾਂ ਦੀ ਸਾਰੀ ਜਾਂਚ ਚੱਲ ਰਹੀ ਹੈ।
ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਐਕਟਰਸ ਅਤੇ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਪਿਛਲੇ ਕੁਝ ਸਮੇਂ ਤੋਂ ਬੀਮਾਰ ਹਨ। ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਪੱਧਰ ਵਧਣ ਕਾਰਨ ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਵਿਗੜਦੀ ਸਿਹਤ ਦੇ ਕਾਰਨ ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਫਿਲਹਾਲ ਸਾਇਰਾ ਬਾਨੋ ਆਈਸੀਯੂ ਵਿੱਚ ਹੈ। ਉਨ੍ਹਾਂ ਦੀ ਸਾਰੀ ਜਾਂਚ ਚੱਲ ਰਹੀ ਹੈ। ਹਸਪਤਾਲ ਦੇ ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ "ਸਾਇਰਾ ਜੀ ਦੀ ਹਾਲਤ ਸਥਿਰ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।"
ਦੱਸ ਦੇਈਏ ਕਿ ਸਾਇਰਾ ਬੰਸ ਦੀ ਉਮਰ 77 ਸਾਲ ਹੈ। ਇਸ ਸਾਲ ਜੁਲਾਈ ਵਿੱਚ ਉਸਦੇ ਪਤੀ ਅਤੇ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ ਹੋ ਗਿਆ ਸੀ।
ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੀ ਉਮਰ ਵਿੱਚ ਲਗਪਗ 22 ਸਾਲ ਦਾ ਅੰਤਰ ਸੀ। ਦੋਵਾਂ ਦਾ ਵਿਆਹ 1966 ਵਿੱਚ ਹੋਇਆ ਸੀ ਅਤੇ ਦੋਵੇਂ ਪਿਛਲੇ 55 ਸਾਲਾਂ ਤੋਂ ਇਕੱਠੇ ਸੀ, ਪਰ ਦਿਲੀਪ ਕੁਮਾਰ ਦੀ ਮੌਤ ਨੇ ਦੋਵਾਂ ਨੂੰ ਵੱਖ ਕਰ ਦਿੱਤਾ।
ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ, ਸਾਇਰਾ ਬਾਨੋ ਇਕੱਲੀ ਰਹਿ ਗਈ ਹੈ ਅਤੇ ਬਿਮਾਰ ਰਹਿਣ ਲੱਗੀ ਹੈ। ਦਿਲੀਪ ਕੁਮਾਰ ਦੀ ਮੌਤ ਤੋਂ ਬਾਅਦ ਸਾਇਰਾ ਬਾਨੋ ਨੇ ਕਿਹਾ ਸੀ, 'ਰੱਬ ਨੇ ਮੇਰੇ ਜਿਊਣ ਦਾ ਕਾਰਨ ਖੋਹ ਲਿਆ, ਮੇਰੀ ਹੋਂਦ ਮੇਰੇ ਤੋਂ ਖੋਹ ਲਈ, ਸਾਹਬ ਤੋਂ ਬਗੈਰ, ਮੈਂ ਕੁਝ ਨਹੀਂ ਸੋਚ ਸਕਦੀ, ਕਿਰਪਾ ਕਰਕੇ ਸਾਰੇ ਪ੍ਰਾਰਥਨਾ ਕਰੋ।'
ਹੁਣ ਪ੍ਰਸ਼ੰਸਕ ਅਤੇ ਸ਼ੁਭਚਿੰਤਕ ਸਾਇਰਾ ਬਾਨੋ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਸੋਸ਼ਲ ਮੀਡੀਆ ਦੀ ਮਦਦ ਨਾਲ ਲੋਕ ਉਸਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।
ਇਹ ਵੀ ਪੜ੍ਹੋ: School Reopening: ਸਕੂਲ ਖੁੱਲ੍ਹਦਿਆਂ ਹੀ ਪੰਜਾਬ, ਬਿਹਾਰ, ਐਮਪੀ, ਗੁਜਰਾਤ ਸਣੇ 6 ਰਾਜਾਂ 'ਚ ਬੱਚਿਆਂ 'ਤੇ ਕੋਰੋਨਾ ਦਾ ਕਹਿਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904