Bigg Boss OTT 2: ਅਭਿਸ਼ੇਕ ਮਲਹਾਨ ਨੂੰ ਮਿਲੀ ਮਨੀਸ਼ਾ ਰਾਣੀ, ਦੋਵਾਂ ਦੀ ਕੈਮਿਸਟ੍ਰੀ ਨੂੰ ਦੇਖ ਫੈਨਜ਼ ਹੋਏ ਦੀਵਾਨੇ
Manisha Rani Abhishek Malhan: ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਬੈਸਟ ਫ੍ਰੈਂਡ ਅਭਿਸ਼ੇਕ ਮਲਹਾਨ ਅਤੇ ਮਨੀਸ਼ਾ ਰਾਣੀ ਇੱਕ ਵਾਰ ਫਿਰ ਇੱਕ ਦੂਜੇ ਨੂੰ ਮਿਲੇ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਇਕੱਠੇ ਪੋਜ਼ ਦਿੰਦੇ ਹੋਏ
Manisha Rani Abhishek Malhan: ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਬੈਸਟ ਫ੍ਰੈਂਡ ਅਭਿਸ਼ੇਕ ਮਲਹਾਨ ਅਤੇ ਮਨੀਸ਼ਾ ਰਾਣੀ ਇੱਕ ਵਾਰ ਫਿਰ ਇੱਕ ਦੂਜੇ ਨੂੰ ਮਿਲੇ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਇਕੱਠੇ ਪੋਜ਼ ਦਿੰਦੇ ਹੋਏ ਖੂਬ ਖੁਸ਼ੀ ਦੇ ਮੂਡ 'ਚ ਦੇਖਿਆ ਜਾ ਸਕਦਾ ਹੈ। ਬਿੱਗ ਬੌਸ ਘਰ ਚੋਂ ਨਿਕਲਣ ਤੋਂ ਬਾਅਦ ਦੋਵੇਂ ਵੱਖ-ਵੱਖ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ। ਸ਼ੋਅ ਦੌਰਾਨ ਉਨ੍ਹਾਂ ਨੇ ਮਜ਼ਬੂਤ ਰਿਸ਼ਤਾ ਬਣਾਇਆ ਅਤੇ ਅੱਜ ਵੀ ਦੋਵੇਂ ਇਕ-ਦੂਜੇ ਦਾ ਸਾਥ ਦਿੰਦੇ ਹਨ।
ਬਿੱਗ ਬੌਸ OTT 2 ਫੇਮ ਅਭਿਸ਼ੇਕ ਮਲਹਾਨ ਨੂੰ ਮਿਲੀ ਮਨੀਸ਼ਾ ਰਾਣੀ
ਮਨੀਸ਼ਾ ਨੇ ਉਨ੍ਹਾਂ ਦੀ ਦੋਸਤੀ ਨੂੰ ਕਿਸੇ ਵੀ ਪਿਆਰ ਦੇ ਰਿਸ਼ਤੇ ਤੋਂ ਪਰੇ ਦੱਸਿਆ ਹੈ। ਜਦੋਂ ਅਭਿਸ਼ੇਕ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤਾਂ ਸਭ ਤੋਂ ਪਹਿਲਾਂ ਮਨੀਸ਼ਾ ਹੀ ਉਨ੍ਹਾਂ ਨੂੰ ਮਿਲੀ। ਮਨੀਸ਼ਾ ਅਤੇ ਅਭਿਸ਼ੇਕ ਦੇ ਪ੍ਰਸ਼ੰਸਕ ਦੋਹਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਭਿਸ਼ੇਕ ਅਤੇ ਮਨੀਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਦੋਸਤ ਇੱਕ-ਦੂਜੇ ਨਾਲ ਵੱਖ-ਵੱਖ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
View this post on Instagram
ਅਭਿਸ਼ੇਕ ਅਤੇ ਮਨੀਸ਼ਾ ਸ਼ੀਸ਼ੇ ਦੇ ਸਾਹਮਣੇ ਵੱਖ-ਵੱਖ ਪੋਜ਼ ਬਣਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਕਾਫੀ ਕਿਊਟ ਲੱਗ ਰਹੇ ਹਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। ਮਨੀਸ਼ਾ ਅਤੇ ਅਭਿਸ਼ੇਕ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਾਫੀ ਵਿਅਸਤ ਹਨ। ਦੋਵਾਂ ਨੇ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
View this post on Instagram
ਬਿੱਗ ਬੌਸ OTT 2 ਵਿੱਚ ਮਨੀਸ਼ਾ ਅਤੇ ਅਭਿਸ਼ੇਕ ਦੀ ਦੋਸਤੀ ਨੇ ਦਿਲ ਜਿੱਤਿਆ
ਜਿੱਥੇ ਮਨੀਸ਼ਾ ਨੇ ਟੋਨੀ ਕੱਕੜ ਨਾਲ ਇੱਕ ਗੀਤ ਵਿੱਚ ਕੰਮ ਕੀਤਾ ਹੈ, ਉੱਥੇ ਹੀ ਅਭਿਸ਼ੇਕ ਮਲਹਾਨ ਵੀ ਇੱਕ ਰੋਮਾਂਟਿਕ ਗੀਤ ਵਿੱਚ ਜੀਆ ਸ਼ੰਕਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
ਦੱਸ ਦੇਈਏ ਕਿ ਬਿੱਗ ਬੌਸ ਓਟੀਟੀ ਦੇ ਅੰਦਰ ਰਹਿਣ ਦੇ ਦੌਰਾਨ, ਅਭਿਸ਼ੇਕ ਅਤੇ ਮਨੀਸ਼ਾ ਕਰੀਬੀ ਦੋਸਤ ਬਣ ਗਏ ਅਤੇ ਉਨ੍ਹਾਂ ਨੇ ਕਦੇ ਵੀ ਇੱਕ ਦੂਜੇ ਦਾ ਸਾਥ ਨਹੀਂ ਛੱਡਿਆ। ਇਕ-ਦੂਜੇ ਲਈ ਖੜ੍ਹੇ ਹੋਣ ਤੋਂ ਲੈ ਕੇ ਲੜਾਈਆਂ ਦੌਰਾਨ ਇਕ-ਦੂਜੇ ਦਾ ਖਿਆਲ ਰੱਖਣ ਤੱਕ, ਦੋਵੇਂ ਹਮੇਸ਼ਾ ਖੇਡ ਵਿੱਚ ਇਕ-ਦੂਜੇ ਦੇ ਨਾਲ ਖੜ੍ਹੇ ਰਹੇ।