ਪੜਚੋਲ ਕਰੋ

ਮੀਕਾ ਸਿੰਘ ਦਾ ਗੀਤ ‘ਕੁੱਤਾ’ ਹੋ ਰਿਹੈ ਖ਼ੂਬ ਵਾਇਰਲ, KRK ਬੋਲੇ ਹੁਣ ਮੇਰੀਆਂ ਵੀਡੀਓਜ਼ ਉਡੀਕੋ, ਲੋਕ ਲੈ ਰਹੇ ਸੋਸ਼ਲ ਮੀਡੀਆ ’ਤੇ ਜੰਗ ਦਾ ਪੂਰਾ ਆਨੰਦ

ਮੀਕਾ ਸਿੰਘ ਨੇ ਕੋਈ ਪ੍ਰਵਾਹ ਨਹੀਂ ਕੀਤੀ; ਉਨ੍ਹਾਂ ਨੇ ਇਹ ਗੀਤ ਨਿਧੜਕ ਹੋ ਕੇ ਰਿਲੀਜ਼ ਕੀਤਾ ਹੈ ਤੇ ਬਾਕਾਇਦਾ ਕੇਆਰਕੇ ਦੀਆਂ ਤਸਵੀਰਾਂ ਅਤੇ ਵੀਡੀਓ-ਕਲਿਪਿੰਗਜ਼ ਵੀ ਉਸ ਗੀਤ ਵਿੱਚ ਸ਼ਾਮਲ ਕੀਤੀਆਂ ਹਨ।

ਮਹਿਤਾਬ-ਉਦ-ਦੀਨ

ਚੰਡੀਗੜ੍ਹ: ਬਾਲੀਵੁੱਡ ਦੇ ਬਹੁ ਚਰਚਿਤ ਗਾਇਕ ਮੀਕਾ ਸਿੰਘ ਤੇ ਅਦਾਕਾਰ ਕਮਾਲ ਆਰ. ਖ਼ਾਨ (ਕੇਆਰਕੇ KRK) ਵਿਚਾਲੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਜੰਗ ਹੁਣ ਕਾਫ਼ੀ ਤਿੱਖੀ ਹੋ ਗਈ ਹੈ। ਇਸ ਨਾਲ ਲੋਕਾਂ ਦੀ ਦਿਲਚਸਪੀ ਵੀ ਇਸ ਜੰਗ ਵਿੱਚ ਵਧ ਗਈ ਹੈ ਤੇ ਹੁਣ ਉਨ੍ਹਾਂ ਨੂੰ ਮੀਕਾ ਸਿੰਘ ਤੇ KRK ਵਿਚਾਲੇ ਹੋਣ ਵਾਲੀ ਨੋਕ-ਝੋਂਕ ਵੇਖ ਕੇ ਆਨੰਦ ਆਉਣ ਲੱਗ ਪਿਆ ਹੈ।

ਮੀਕਾ ਸਿੰਘ ਨੇ ਆਪਣੇ ਵਾਅਦੇ ਅਨੁਸਾਰ ਆਪਣਾ ਨਵਾਂ ਗੀਤ ‘ਕੁੱਤਾ’ ਸੋਸ਼ਲ ਮੀਡੀਆ ’ਤੇ ਸ਼ੁੱਕਰਵਾਰ ਨੂੰ ਰਿਲੀਜ਼ ਕਰ ਦਿੱਤਾ ਹੈ। ਇਹ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਇਹ ਗੀਤ ਸ਼ਰੇਆਮ KRK ਨੂੰ ਸਮਰਪਿਤ ਕੀਤਾ ਹੈ ਤੇ ਉਸ ਨੂੰ ਮੀਕਾ ਸਿੰਘ ਨੇ ਇੱਕ ਕੁੱਤੇ ਦੀ ਤਸਵੀਰ ਉੱਤੇ ਕਮਾਲ ਆਰ.ਖ਼ਾਨ ਦੀ ਤਸਵੀਰ ਲਾ ਕੇ ਪੇਸ਼ ਕੀਤਾ ਹੈ। ਇਹ ਸਭ ਵੇਖ ਕੇ ਕਮਾਲ ਖ਼ਾਨ ਕਾਫ਼ੀ ਤੜਪਿਆ ਹੈ ਤੇ ਧਮਕੀ ਦਿੱਤੀ ਹੈ ਕਿ ਹੁਣ ਮੇਰੀਆਂ ਅਗਲੀਆਂ ਵਿਡੀਓਜ਼ ਵੇਖਣ ਲਈ ਤਿਆਰ ਰਹੋ।

ਇਸ ਮਾਮਲੇ ਦਾ ਇੱਥ ਹੋਰ ਦਿਲਚਸਪ ਪੱਖ ਇਹ ਵੀ ਹੈ ਕਿ ਮੀਕਾ ਸਿੰਘ ਦੇ ਇਸ ਗੀਤ ਵਿੱਚ ਮਰਹੂਮ ਪੰਜਾਬੀ ਭਲਵਾਨ ਤੇ ਬਾਲੀਵੁੱਡ ਦੇ ਅਦਾਕਾਰ ਦਾਰਾ ਸਿੰਘ ਦੇ ਐਕਟਰ ਪੁੱਤਰ ਵਿੰਦੂ ਦਾਰਾ ਸਿੰਘ ਦੇ ਵੀ ਕੁਝ ਸ਼ੌਟਸ ਹਨ। ਇਹ ਗੀਤ ਪੂਰੀ ਦਿਲ ਖਿੱਚਵੀਂ ਲੈਅ-ਤਾਲ ਨਾਲ ਅੱਗੇ ਵਧਦਾ ਹੈ।

ਇਸ ਵਿੱਚ ਮੀਕਾ ਸਿੰਘ ਦੇ ਪਿੱਛੇ ਆਮ ਲੋਕਾਂ, ਦੁਕਾਨਦਾਰਾਂ, ਨੌਜਵਾਨਾਂ, ਬਜ਼ੁਰਗਾਂ ਨੂੰ ‘ਕੁੱਤਾ-ਕੁੱਤਾ’ ਆਖਦਿਆਂ ਵਿਖਾਇਆ ਗਿਆ ਹੈ। ਵਾਰ-ਵਾਰ ਕੇਆਰਕੇ ਦੀਆਂ ਤਸਵੀਰਾਂ ਵੀ ਵਿਖਾਈਆਂ ਗਈਆਂ ਹਨ।

ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ KRK ਨੇ ਕੁਝ ਦਿਨ ਪਹਿਲਾਂ ਮੀਕਾ ਸਿੰਘ ਨੂੰ ਧਮਕੀ ਦਿੱਤੀ ਸੀ ਕਿ ਉਹ ਇਹ ‘ਕੁੱਤਾ’ ਗੀਤ ਰਿਲੀਜ਼ ਕਰ ਕੇ ਵਿਖਾਵੇ। ਕੇਆਰਕੇ ਨੇ ਇਸ਼ਾਰਾ ਦਿੱਤਾ ਸੀ ਕਿ ਜੇ ਉਸ ਵਿਰੁੱਧ ਇਹ ਗੀਤ ਰਿਲੀਜ਼ ਕੀਤਾ ਗਿਆ, ਤਾਂ ਉਹ ਮੀਕਾ ਸਿੰਘ ਵਿਰੁੱਧ ਅਦਾਲਤ ’ਚ ਜਾਵੇਗਾ। ਦਰਅਸਲ, ਸ਼ੁੱਕਰਵਾਰ ਦੇਰ ਸ਼ਾਮੀਂ ਇਹ ਗੀਤ ਯੂ-ਟਿਊਬ ਉੱਤੇ ਰਿਲੀਜ਼ ਕਰਨ ਤੋਂ ਦੋ ਕੁ ਦਿਨ ਪਹਿਲਾਂ ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਸੀ ਤੇ ਉਸੇ ਉੱਤੇ KRK ਨੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਸੀ।

ਮੀਕਾ ਸਿੰਘ ਨੇ ਕੋਈ ਪ੍ਰਵਾਹ ਨਹੀਂ ਕੀਤੀ; ਉਨ੍ਹਾਂ ਨੇ ਇਹ ਗੀਤ ਨਿਧੜਕ ਹੋ ਕੇ ਰਿਲੀਜ਼ ਕੀਤਾ ਹੈ ਤੇ ਬਾਕਾਇਦਾ ਕੇਆਰਕੇ ਦੀਆਂ ਤਸਵੀਰਾਂ ਅਤੇ ਵੀਡੀਓ-ਕਲਿਪਿੰਗਜ਼ ਵੀ ਉਸ ਗੀਤ ਵਿੱਚ ਸ਼ਾਮਲ ਕੀਤੀਆਂ ਹਨ। ਮੀਕਾ ਸਿੰਘ ਨੇ ਆਪਣੇ ਇਸ ਗੀਤ ‘ਮੋਸਟ ਅਵੇਟਡ ਸੌਂਗ ਆੱਫ਼ ਦਿ ਈਅਰ’ (ਸਾਲ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਗੀਤ) ਦੱਸਦਿਆਂ ਕੇਆਰਕੇ ਨੂੰ ਇਸ ਗੀਤ ਦਾ ਸਹੀ–ਸਹੀ ਰੀਵਿਊ ਕਰਨ ਦਾ ਵਿਅੰਗ ਵੀ ਕੱਸਿਆ ਹੈ।

ਕੇਆਰਕੇ ਨੇ ਹੁਣ ਮੀਕਾ ਸਿੰਘ ਦਾ ਇਹ ਦਿਲਚਸਪ ਗੀਤ ਵੇਖ ਕੇ ਆਖਿਆ ਹੈ ਕਿ ਉਹ ਮੀਕਾ ਸਿੰਘ ਦਾ ਧੰਨਵਾਦੀ ਹੈ ਕਿ ਉਨ੍ਹਾਂ ਉਸ ਲਈ ਇਹ ਗੀਤ ਬਣਾਇਆ ਹੈ। ਉਸ ਨੇ ਕਿਹਾ ਹੈ ਕਿ ਉਸ ਨੂੰ ਖ਼ੁਸ਼ੀ ਹੈ ਕਿ ਇਸ ਗੀਤ ਵਿੱਚ ਮੁੰਬਈ ਪੁਲਿਸ ਵੱਲੋਂ ‘ਸੱਟੇਬਾਜ਼’ ਐਲਾਨੇ ਵਿੰਦੂ ਦਾਰਾ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇੱਥੇ ਇਹ ਵੀ ਦੱਸ ਦੇਈਏ ਕਿ ਦਰਅਸਲ, ਮੀਕਾ ਸਿੰਘ ਪਹਿਲਾਂ ਸਲਮਾਨ ਖ਼ਾਨ ਦੇ ਹੱਕ ਵਿੱਚ ਨਿੱਤਰਿਆ ਸੀ ਤੇ ਉਸ ਨੇ ਕੇਆਰਕੇ ਦੇ ਘਰ ਦੇ ਬਾਹਰ ਆ ਕੇ ਇੱਕ ਛੋਟੀ ਵਿਡੀਓ ਬਣਾਈ ਸੀ ਤੇ ਆਖਿਆ ਸੀ ਕਿ ਕੇਆਰਕੇ ਨੂੰ ਸਲਮਾਨ ਖ਼ਾਨ ਜਾਂ ਹੋਰਨਾਂ ਬਾਲੀਵੁੱਡ ਕਲਾਕਾਰਾਂ ਉੱਤੇ ਨਿਜੀ ਹਮਲੇ ਨਹੀਂ ਕਰਨੇ ਚਾਹੀਦੇ, ਸਗੋਂ ਉਨ੍ਹਾਂ ਦੀ ਅਦਾਕਾਰੀ, ਫ਼ਿਲਮ ਦੀ ਕਹਾਣੀ ਤੇ ਅਜਿਹੀਆਂ ਹੋਰ ਗੱਲਾਂ ਨੂੰ ਆਧਾਰ ਬਣਾ ਕੇ ਹੀ ਆਪਣੇ ਰੀਵਿਊ ਕਰਨੇ ਚਾਹੀਦੇ ਹਨ।

ਸਟਾਰ ਕਲਾਕਾਰ ਸਲਮਾਨ ਖ਼ਾਨ ਪਹਿਲਾਂ ਹੀ ਕੇਆਰਕੇ ਵਿਰੁੱਧ ਅਦਾਲਤ ਵਿੱਚ ਜਾ ਚੁੱਕੇ ਹਨ ਪਰ ਕੇਆਰਕੇ ਸੰਭਲਣ ਦੀ ਥਾਂ ਪਹਿਲਾਂ ਸਲਮਾਨ ਖ਼ਾਨ ਅਤੇ ਹੁਣ ਮੀਕਾ ਸਿੰਘ ਉੱਤੇ ਹਮਲਾਵਰ (ਸਿਰਫ਼ ਸੋਸ਼ਲ ਮੀਡੀਆ ਉੱਤੇ) ਹੋ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
Punjab News: ਪੰਜਾਬ ਦੇ ਬੱਸ ਚਾਲਕਾਂ ਵਲੋਂ ਵੱਡਾ ਐਲਾਨ! ਇਸ ਦਿਨ ਬੱਸਾਂ ਮੁਕੰਮਲ ਬੰਦ ਕਰਨ ਦਾ ਫੈਸਲਾ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Punjab News: ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 5 ਦੀ ਮੌ*ਤ ਤੇ ਕਈ ਜ਼ਖਮੀ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Manmohan Singh Death: ਡਾ.ਮਨਮੋਹਨ ਸਿੰਘ ਨੇ 28 ਸਾਲ ਪਹਿਲਾਂ ਖ਼ਰੀਦੀ ਇਹ ਮਹਿੰਗੀ ਕਾਰ, ਇਸ ਵਿਅਕਤੀ ਨੇ ਕੀਤੀ ਸੀ ਮਦਦ, ਜਾਣੋ ਦਿਲਚਸਪ ਕਿੱਸਾ
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਕਿਸਾਨਾਂ ਮਗਰੋਂ ਆੜ੍ਹਤੀਆਂ ਤੇ ਸੈਲਰ ਮਾਲਕਾਂ ਨੇ ਦਿੱਤਾ ਮੋਦੀ ਸਰਕਾਰ ਨੂੰ ਝਟਕਾ, ਕੀ ਮੰਡੀਆਂ ਨੂੰ ਖਤਮ ਕਰਨ ਦੀ ਹੋ ਰਹੀ ਸਾਜਿਸ਼?
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਭਗਵੰਤ ਮਾਨ ਸਰਕਾਰ ਨੇ ਕੀਤੇ NRI ਖੁਸ਼! ਵਿਦੇਸ਼ 'ਚ ਬੈਠਿਆਂ ਹੀ ਪੰਜਾਬ ਅੰਦਰ ਮਸਲੇ ਹੋਣਗੇ ਹੱਲ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Punjab News: ਕਿਉਂ ਹੋਈ ਡੇਰਾ ਬਿਆਸ ਮੁਖੀ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ? ਜਥੇਦਾਰ ਦੇ ਘਰ ਮੌਜੂਦ ਰਹੇ ਰੱਖੜਾ ਨੇ ਦੱਸੀ ਅਸਲੀਅਤ
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
Manmohan Singh Death: ਡਾ. ਮਨਮੋਹਨ ਸਿੰਘ ਦੀ ਪੰਜਾਬ ਨੂੰ ਆਖ਼ਰੀ ਅਪੀਲ, ਏਕਤਾ ਤੇ ਸ਼ਾਂਤੀ ਦਾ ਦਿੱਤਾ ਸੁਨੇਹਾ, ਕਿਸਾਨਾਂ ਦਾ ਵੀ ਜ਼ਿਕਰ, ਪੜ੍ਹੋ ਹੋਰ ਕੀ ਕੁਝ ਕਿਹਾ ?
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
WHO ਚੀਫ ਦੀ ਮਸਾਂ ਬਚੀ ਜਾਨ, ਜਹਾਜ਼ 'ਚ ਚੜ੍ਹਨ ਹੀ ਵਾਲੇ ਸਨ, ਉਦੋਂ ਹੀ ਇਜ਼ਰਾਈਲ ਨੇ ਕਰ'ਤਾ ਹਮਲਾ
Embed widget