Naseeruddin Shah: ਨਸੀਰੂਦੀਨ ਸ਼ਾਹ ਨੇ ਪਿਤਾ ਦਾ ਦੇਹਾਂਤ ਤੋਂ ਬਾਅਦ ਨਹੀਂ ਦੇਖਿਆ ਸੀ ਚਿਹਰਾ, ਪਛਤਾਵਾ ਹੋਣ ਤੇ ਕਬਰ 'ਤੇ ਜਾ ਫੁੱਟ-ਫੁੱਟ ਰੋਇਆ
Naseeruddin Shah: ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਨਸੀਰੂਦੀਨ ਸ਼ਾਹ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਹੁਣ ਹਾਲ ਹੀ
Naseeruddin Shah: ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਨਸੀਰੂਦੀਨ ਸ਼ਾਹ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਹੁਣ ਹਾਲ ਹੀ ਵਿੱਚ ਨਸੀਰੂਦੀਨ ਸ਼ਾਹ ਨੇ ਆਪਣੇ ਪਿਤਾ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਹੈ। ਉਸਨੇ ਦੱਸਿਆ ਕਿ ਉਸਦੇ ਪਿਤਾ ਨਾਲ ਉਸਦੇ ਰਿਸ਼ਤੇ ਕਦੇ ਵੀ ਚੰਗੇ ਨਹੀਂ ਰਹੇ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਉਸਦੇ ਆਖਰੀ ਪਲਾਂ ਵਿੱਚ ਵੀ ਉਸਦੇ ਨਾਲ ਨਹੀਂ ਸੀ।
'ਪਿਤਾ ਜੀ ਪੁਰਾਣੀਆਂ ਰਵਾਇਤਾਂ 'ਚ ਜਿਉਂਦੇ ਸੀ'...
ਲਲਨਟੋਪ ਨਾਲ ਗੱਲਬਾਤ ਦੌਰਾਨ ਨਸੀਰੂਦੀਨ ਸ਼ਾਹ ਨੇ ਖੁਲਾਸਾ ਕੀਤਾ, 'ਮੈਂ ਆਪਣੇ ਪਿਤਾ ਨੂੰ ਕਦੇ ਨਹੀਂ ਸਮਝਿਆ ਅਤੇ ਨਾ ਹੀ ਉਨ੍ਹਾਂ ਨੇ ਮੈਨੂੰ ਸਮਝਿਆ। ਉਹ ਸਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਵਿਸ਼ਵਾਸ ਰੱਖਦੇ ਸੀ, ਕਿਉਂਕਿ ਪਿਤਾ ਪਰਿਵਾਰ ਦਾ ਮੁਖੀ ਹੁੰਦਾ ਹੈ ਅਤੇ ਜੋ ਉਹ ਕਹਿੰਦਾ ਹੈ, ਉਹੀ ਹੋਵੇਗਾ। ਮੈਂ ਆਪਣੇ ਬੱਚਿਆਂ ਨਾਲ ਅਜਿਹਾ ਨਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਵਿਚਕਾਰ ਹਮੇਸ਼ਾ ਇੱਕ ਪਾੜਾ ਰਿਹਾ, ਜੋ ਕਦੇ ਭਰਿਆ ਨਹੀਂ ਅਤੇ ਮੈਨੂੰ ਇਸ ਦਾ ਬਹੁਤ ਪਛਤਾਵਾ ਹੈ।
'ਪਹਿਲੇ ਵਿਆਹ ਤੋਂ ਦੁਖੀ ਪਿਤਾ ਜੀ'...
ਉਸਨੇ ਅੱਗੇ ਕਿਹਾ, "ਮੈਂ ਉਨ੍ਹਾਂ ਦੇ ਅੰਤਿਮ ਸੰਸਕਾਰ ਸਮੇਂ ਉੱਥੇ ਨਹੀਂ ਸੀ, ਪਰ ਮੈਂ ਉਨ੍ਹਾਂ ਦੀ ਕਬਰ 'ਤੇ ਗਿਆ ਅਤੇ ਆਪਣਾ ਦਿਲ ਡੋਲ੍ਹ ਦਿੱਤਾ। ਮੈਂ ਉਸਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਕਹਿਣਾ ਚਾਹੁੰਦਾ ਸੀ। ਮੈਨੂੰ ਲੱਗਾ ਜਿਵੇਂ ਉਹ ਸੁਣ ਰਹੇ ਹੋਣ।" ਨਸੀਰੂਦੀਨ ਨੇ ਕਿਹਾ ਕਿ ਜਦੋਂ ਉਹ ਜਵਾਨੀ ਵਿੱਚ ਕਿਸੇ ਨੂੰ ਦੱਸੇ ਬਿਨਾਂ ਘਰੋਂ ਭੱਜ ਗਿਆ ਤਾਂ ਉਸ ਨੂੰ ਦੋਸ਼ੀ ਮਹਿਸੂਸ ਹੋਇਆ। ਆਪਣੇ ਪਹਿਲੇ ਵਿਆਹ ਬਾਰੇ ਗੱਲ ਕਰਦੇ ਹੋਏ ਨਸੀਰੂਦੀਨ ਨੇ ਕਿਹਾ, ''ਜਦੋਂ ਮੇਰਾ ਵਿਆਹ ਹੋਇਆ ਤਾਂ ਉਹ (ਉਸ ਦੇ ਪਿਤਾ) ਬਹੁਤ ਸਦਮੇ 'ਚ ਸਨ ਪਰ ਜਦੋਂ ਮੇਰੇ ਘਰ ਬੇਟੀ ਹੋਈ ਤਾਂ ਉਹ ਆਪਣੀ ਪੋਤੀ ਨੂੰ ਮਿਲਣ ਗਏ ਅਤੇ ਬਹੁਤ ਖੁਸ਼ ਸਨ, ਕੁਝ ਹੱਦ ਤੱਕ ਮੇਰੀ ਬੇਟੀ ਦੇ ਜਨਮ ਨੇ ਸਾਡੇ ਵਿਚਕਾਰ ਚੀਜ਼ਾਂ ਨੂੰ ਠੀਕ ਕਰਨ ਵਿੱਚ ਮਦਦ ਕੀਤੀ, ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ।"
'ਪਿਤਾ ਨੇ ਇੰਝ ਕੀਤੀ ਮਦਦ'...
ਨਸੀਰੂਦੀਨ ਨੇ ਅੱਗੇ ਕਿਹਾ, "ਮੈਂ ਫਿਲਮ ਇੰਸਟੀਚਿਊਟ ਵਿਚ ਸ਼ਾਮਲ ਹੋਣ ਬਾਰੇ ਸੋਚਿਆ ਅਤੇ ਉਨ੍ਹਾਂ ਨੇ ਕਿਹਾ ਕਿ ਮੈਂ ਦੋ ਸਾਲਾਂ ਲਈ ਤੁਹਾਡੀ ਮਦਦ ਨਹੀਂ ਕਰ ਸਕਦਾ, ਪਰ ਮੈਂ ਚੁਣਿਆ ਗਿਆ ਅਤੇ ਜਦੋਂ ਮੈਂ ਸੰਸਥਾ ਵਿਚ ਸ਼ਾਮਲ ਹੋਇਆ ਤਾਂ ਮੇਰੇ ਭਰਾਵਾਂ ਨੇ ਦੋ ਸਾਲਾਂ ਤਕ ਮੇਰੀ ਬਹੁਤ ਮਦਦ ਕੀਤੀ। ਮੈਨੂੰ 600 ਰੁਪਏ ਦੀ ਲੋੜ ਸੀ। ਮੈਂ ਆਪਣੇ ਪਿਤਾ ਨੂੰ ਲਿਖਿਆ ਕਿ ਮੈਨੂੰ ਤੁਰੰਤ 600 ਰੁਪਏ ਦੀ ਲੋੜ ਹੈ ਅਤੇ ਸੋਚਿਆ ਕਿ ਉਹ ਇਨਕਾਰ ਕਰਨਗੇ ਪਰ ਅਗਲੇ ਹੀ ਦਿਨ ਉਨ੍ਹਾਂ ਨੇ TMO ਰਾਹੀਂ 600 ਰੁਪਏ ਟਰਾਂਸਫਰ ਕਰ ਦਿੱਤੇ ਅਤੇ ਕੋਈ ਸਵਾਲ ਵੀ ਨਹੀਂ ਪੁੱਛਿਆ।