Naseeruddin Shah ਨੇ ‘ਦ ਕੇਰਲ ਸਟੋਰੀ’ ਨੂੰ ਦੱਸਿਆ ‘ਖ਼ਤਰਨਾਕ ਟ੍ਰੈਂਡ’, ਕਿਹਾ- ‘ਨਾ ਦੇਖੀ ਹੈ, ਨਾ ਦੇਖਾਂਗਾ’
The Kerala Story Controversy : ਵਿਪੁਲ ਸ਼ਾਹ ਦੀ 'ਦਿ ਕੇਰਲਾ ਸਟੋਰੀ' ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਹੈ। ਹੁਣ ਤੱਕ ਕਈ ਸੈਲੇਬਸ ਦੇ ਰਿਐਕਸ਼ਨ ਸਾਹਮਣੇ ਆ ਚੁੱਕੇ ਹਨ।
Naseeruddin Shah on The Kerala Story: ਫਿਲਮ ਮੇਕਰ ਵਿਪੁਲ ਸ਼ਾਹ (Vipul shah) ਦੀ 'ਦ ਕੇਰਲਾ ਸਟੋਰੀ' ਕਾਫੀ ਤਾਰੀਫ ਕਰਵਾ ਕਰ ਰਹੀ ਹੈ। ਵਿਵਾਦਾਂ 'ਚ ਰਹਿਣ ਦੇ ਬਾਵਜੂਦ ਇਹ ਫਿਲਮ ਬਾਕਸ ਆਫਿਸ 'ਚ ਧਮਾਲ ਮਚਾ ਰਹੀ ਹੈ। ਹਾਲਾਂਕਿ ਅਦਾਕਾਰ ਨਸੀਰੂਦੀਨ ਸ਼ਾਹ ਇਸ ਫਿਲਮ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਫ਼ਿਲਮ ਨਹੀਂ ਦੇਖਣਾ ਚਾਹੁੰਦੇ।
ਨਸੀਰੂਦੀਨ ਸ਼ਾਹ ਦਾ ਕਹਿਣਾ ਹੈ ਕਿ 'ਅਫਵਾਹ', 'ਭੀੜ' ਅਤੇ 'ਫਰਾਜ਼' ਵਰਗੀਆਂ ਸ਼ਾਨਦਾਰ ਫਿਲਮਾਂ ਨੇ ਬਾਕਸ-ਆਫਿਸ 'ਤੇ ਦਮ ਤੋੜ ਦਿੱਤਾ, ਪਰ 'ਦ ਕੇਰਲਾ ਸਟੋਰੀ' ਵਰਗੀ ਫਿਲਮ ਵੱਡੇ ਪਰਦੇ 'ਤੇ ਧੂਮ ਧਮਾਲ ਮਚਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਇਸ ਫ਼ਿਲਮ ਨੂੰ ਲੈ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ ਪਰ ਉਨ੍ਹਾਂ ਨੇ ਨਾ ਤਾਂ ਹੁਣ ਤੱਕ ਇਸ ਫ਼ਿਲਮ ਨੂੰ ਦੇਖਿਆ ਹੈ ਅਤੇ ਨਾ ਹੀ ਉਨ੍ਹਾਂ ਦੇਖਣ ਦਾ ਮਨ ਹੈ।
ਇਹ ਵੀ ਪੜ੍ਹੋ: Mukesh Amabani: ਮੁਕੇਸ਼ ਤੇ ਨੀਤਾ ਅੰਬਾਨੀ ਦੂਜੀ ਵਾਰ ਬਣੇ ਦਾਦਾ ਦਾਦੀ, ਨੂੰਹ ਸ਼ਲੋਕਾ ਮਹਿਤਾ ਨੇ ਧੀ ਨੂੰ ਦਿੱਤਾ ਜਨਮ
ਨਸੀਰੂਦੀਨ ਸ਼ਾਹ ਨੇ ਦੱਸੀ ਸਰਕਾਰ ਦੀ ਸਾਜਿਸ਼
ਨਸੀਰੂਦੀਨ ਸ਼ਾਹ ਨੇ ਇਸ ਟ੍ਰੈਂਡ ਨੂੰ ਜਰਮਨੀ ਵਿੱਚ ਨਾਜੀਵਾਦ ਨਾਲ ਜੋੜਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹਿਟਲਰ ਦੇ ਸਮੇਂ ਵਿਚ ਸਰਕਾਰ ਜਾਂ ਨੇਤਾ ਫਿਲਮ ਨਿਰਮਾਤਾਵਾਂ ਕੋਲੋਂ ਆਪਣੇ 'ਤੇ ਫਿਲਮਾਂ ਬਣਵਾਉਂਦੇ ਸਨ, ਜਿਸ ਵਿਚ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਸੀ ਅਤੇ ਦਿਖਾਇਆ ਜਾਂਦਾ ਸੀ ਕਿ ਸਰਕਾਰ ਨੇ ਦੇਸ਼ ਦੇ ਲੋਕਾਂ ਲਈ ਕੀ ਕੀਤਾ ਹੈ। ਇਸ ਕਾਰਨ ਕਈ ਫ਼ਿਲਮਮੇਕਰ ਜਰਮਨੀ ਛੱਡ ਕੇ ਹਾਲੀਵੁੱਡ ਜਾ ਕੇ ਉੱਥੇ ਫ਼ਿਲਮਾਂ ਬਣਾਉਂਦੇ ਸਨ। ਹੁਣ ਇੱਥੇ ਵੀ ਇਹੀ ਕੁਝ ਹੋ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਅਦਾ ਸ਼ਰਮਾ ਸਟਾਰਰ ਫਿਲਮ 'ਦ ਕੇਰਲ ਸਟੋਰੀ' ਦੀ ਕਹਾਣੀ ਦਮਦਾਰ ਹੋਣ ਦੇ ਬਾਵਜੂਦ ਰਿਲੀਜ਼ ਤੋਂ ਪਹਿਲਾਂ ਹੀ ਚਰਚਾ 'ਚ ਰਹੀ ਹੈ। ਰਿਲੀਜ਼ ਹੋਏ ਕਈ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਇਸ ਫ਼ਿਲਮ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਜਾਰੀ ਹਨ। ਹਾਲਾਂਕਿ ਵਿਵਾਦਾਂ ਦੇ ਬਾਵਜੂਦ ਇਸ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਕਈ ਲੋਕ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ ਪਰ ਅਦਾਕਾਰ ਕਮਲ ਹਾਸਨ ਅਤੇ ਕੋਲਕਾਤਾ ਦੇ ਫ਼ਿਲਮਮੇਕਰ ਅਨਿਕ ਚੌਧਰੀ ਨੇ ਇਸ ਨੂੰ 'ਪ੍ਰੋਪੇਗੰਡਾ ਫਿਲਮ' ਕਰਾਰ ਦਿੱਤਾ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ।
ਇਹ ਵੀ ਪੜ੍ਹੋ: Jasbir Jassi: ਗਾਇਕ ਜਸਬੀਰ ਜੱਸੀ ਨੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਟੇਕਿਆ ਮੱਥਾ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਸ਼ੇਅਰ