Indian Idol-12 'ਚ Neetu Kapoor ਨੇ ਨੇਹਾ ਕੱਕੜ ਨੂੰ ਦਿੱਤਾ ਸ਼ਗਨ ਦਾ ਤੋਹਫ਼ਾ, ਇਮੋਸ਼ਨਲ ਹੋਈ ਸਿੰਗਰ ਦਾ Viral video
ਬਾਲੀਵੁੱਡ ਦੇ ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਹਾਲ ਹੀ ਵਿੱਚ ਇੰਡੀਅਨ ਆਈਡਲ-12 ਦੇ ਸੈੱਟ 'ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਨੇਹਾ ਕੱਕੜ ਨੂੰ ਸ਼ਗਨ ਦਾ ਤੋਹਫ਼ਾ ਵੀ ਦਿੱਤਾ।
ਮੁੰਬਈ: ਬਾਲੀਵੁੱਡ ਦੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਨੂੰ ਇੰਡੀਅਨ ਆਈਡਲ 12 ਦੇ ਸਟੇਜ 'ਤੇ ਖਾਸ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਐਪੀਸੋਡ 'ਚ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਵੀ ਨਜ਼ਰ ਆਉਣਗੇ। ਹਾਲ ਹੀ ਵਿੱਚ ਜਾਰੀ ਕੀਤੇ ਗਏ ਪ੍ਰੋਮੋ ਵੀਡੀਓ ਵਿੱਚ ਨੀਤੂ ਰਿਸ਼ੀ ਕਪੂਰ ਦੇ ਗਾਣਿਆਂ 'ਤੇ ਖੂਬ ਮਸਤੀ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੋਅ ਦੀ ਹੋਸਟ ਨੇਹਾ ਕੱਕੜ ਨੂੰ ਸ਼ਗਨ ਵੀ ਦਿੱਤਾ।
ਦਰਅਸਲ, ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਨੀਤੂ ਇੱਕ ਰਿਐਲਿਟੀ ਸ਼ੋਅ ਵਿੱਚ ਸ਼ਾਮਲ ਹੋਈ। ਇਸ ਦੌਰਾਨ ਉਸਨੇ ਰਿਸ਼ੀ ਕਪੂਰ ਨਾਲ ਜੁੜੀਆਂ ਯਾਦਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਨੀਤੂ ਪਹਿਲੀ ਵਾਰ ਨੇਹਾ ਕੱਕੜ ਨੂੰ ਮਿਲੀ, ਫਿਰ ਉਨ੍ਹਾਂ ਨੇ ਨੇਹਾ ਨੂੰ ਸ਼ਗਨ ਵਜੋਂ ਗਿਫ਼ਟ ਦਿੱਤਾ। ਇਸ 'ਤੇ ਨੇਹਾ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਨੇਹਾ ਨੇ ਨੀਤੂ ਦੇ ਪੈਰਾਂ ਨੂੰ ਛੂਹ ਆਸ਼ੀਰਵਾਦ ਲਿਆ। ਇਸ ਦੌਰਾਨ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਇਸ ਮੌਕੇ ਨੀਤੂ ਕਪੂਰ ਨੇ ਆਪਣੇ ਪਤੀ ਰਿਸ਼ੀ ਕਪੂਰ ਨੂੰ ਯਾਦ ਕਰਦਿਆਂ ਕਿਹਾ, "ਉਹ ਹਮੇਸ਼ਾਂ ਮੇਰੀਆਂ ਯਾਦਾਂ ਵਿਚ ਰਹਿਣਗੇ। ਮੈਂ ਇੱਕ ਸ਼ੋਅ 'ਤੇ ਪਹਿਲੀ ਵਾਰ ਇਕੱਲੇ ਆਈ ਹਾਂ। ਜਦੋਂ ਮੈਂ ਪਿਛਲੀ ਵਾਰ ਇੱਥੇ ਆਈ ਸੀ ਤਾਂ ਮੈਂ ਰਿਸ਼ੀ ਦੇ ਨਾਲ ਸੀ। ਇਸ ਵਿਚ ਮੈਂ ਸ਼ੋਅ ਵਿੱਚ ਆਉਣ ਤੋਂ ਪਹਿਲਾਂ ਥੋੜ੍ਹਾ ਘਬਰਾ ਗਈ ਸੀ। ਮੈਂ ਇਕੱਲਾਪਨ ਮਹਿਸੂਸ ਕਰ ਰਹੀ ਸੀ ਪਰ ਹੁਣ ਮੈਨੂੰ ਇੱਥੇ ਆਉਣਾ ਚੰਗਾ ਲੱਗ ਰਿਹਾ ਹੈ।'
ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਜੇਕਰ ਅੱਜ ਰਿਸ਼ੀ ਹੁੰਦੇ, ਤਾਂ ਇੱਥੇ ਆ ਕੇ ਬਹੁਤ ਖੁਸ਼ ਹੁੰਦੇ ਪਰ ਅੱਜ ਉਹ ਨਹੀਂ ਹਨ, ਪਰ ਫਿਰ ਵੀ ਉਹ ਲੋਕਾਂ ਦੀਆਂ ਯਾਦਾਂ ਵਿੱਚ ਜ਼ਿੰਦਾ ਹਨ।”
ਇਹ ਵੀ ਪੜ੍ਹੋ: ਕੈਪਟਨ ਨੇ ਕਿਉਂ ਜੋੜੇ ਕਿਸਾਨ ਅੰਦੋਲਨ ਦੇ ਪਾਕਿਸਤਾਨ ਤੇ ਚੀਨ ਨਾਲ ਤਾਰ? ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਚੌਕਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904