ਪੜਚੋਲ ਕਰੋ

IC 814: The Kandahar Hijack ਵੈੱਬ ਸੀਰੀਜ਼ ਨੂੰ ਲੈ ਭੱਖਿਆ ਵਿਵਾਦ, ਸਰਕਾਰ ਨੇ Netflix ਨੂੰ ਭੇਜਿਆ ਸੰਮਨ

IC 814: The Kandahar Hijack Controversy: ਇਸ ਸਮੇਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੋਂ ਇਲਾਵਾ ਵੈੱਬ ਸੀਰੀਜ਼ 'IC 814: The Kandahar Hijack' ਵਿਵਾਦਾਂ ਵਿਚਾਲੇ ਘਿਰੀ ਹੋਈ ਹੈ। ਦੱਸ ਦੇਈਏ

IC 814: The Kandahar Hijack Controversy: ਇਸ ਸਮੇਂ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੋਂ ਇਲਾਵਾ ਵੈੱਬ ਸੀਰੀਜ਼ 'IC 814: The Kandahar Hijack' ਵਿਵਾਦਾਂ ਵਿਚਾਲੇ ਘਿਰੀ ਹੋਈ ਹੈ। ਦੱਸ ਦੇਈਏ ਕਿ ਇਸ ਸੀਰੀਜ਼ ਵਿੱਚ ਅਗਵਾਕਾਰਾਂ ਦੇ ਨਾਵਾਂ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਮਾਮਲੇ 'ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix India ਦੇ ਕੰਟੈਂਟ ਹੈੱਡ ਨੂੰ ਸੰਮਨ ਭੇਜਿਆ ਹੈ। 

ਸੂਤਰਾਂ ਮੁਤਾਬਕ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ 'IC: 814' ਵੈੱਬ ਸੀਰੀਜ਼ ਕੰਟੈਂਟ ਵਿਵਾਦ ਨੂੰ ਲੈ ਕੇ Netflix ਇੰਡੀਆ ਦੀ ਕੰਟੈਂਟ ਹੈੱਡ ਮੋਨਿਕਾ ਸ਼ੇਰਗਿੱਲ ਨੂੰ ਮੰਗਲਵਾਰ ਨੂੰ ਦਿੱਲੀ ਤਲਬ ਕੀਤਾ ਹੈ। ਉਨ੍ਹਾਂ ਨੇ ਵੈੱਬ ਸੀਰੀਜ਼ ਨਾਲ ਜੁੜੇ ਵਿਵਾਦਿਤ ਤੱਥਾਂ 'ਤੇ ਵੀ ਸਪੱਸ਼ਟੀਕਰਨ ਮੰਗਿਆ ਹੈ।

ਅਨੁਭਵ ਸਿਨਹਾ ਦੁਆਰਾ ਨਿਰਦੇਸ਼ਿਤ, ਇਹ ਸੀਰੀਜ਼ ਇੰਡੀਅਨ ਏਅਰਲਾਈਨਜ਼ ਫਲਾਈਟ 814 ਦੇ ਹਾਈਜੈਕ 'ਤੇ ਆਧਾਰਿਤ ਹੈ। ਵੈੱਬ ਸੀਰੀਜ਼ 'ਚ ਅੱਤਵਾਦੀਆਂ ਦੇ ਨਾਂ ਚੀਫ, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ ਦੱਸੇ ਗਏ ਹਨ। ਦਿਖਾਇਆ ਗਿਆ ਹੈ ਕਿ ਅਗਵਾਕਾਰ ਇੱਕ ਦੂਜੇ ਨੂੰ ਇੱਕੋ ਨਾਮ ਨਾਲ ਸੰਬੋਧਨ ਕਰਦੇ ਸਨ।

ਜਹਾਜ਼ ਨੂੰ ਅੱਤਵਾਦੀ ਸੰਗਠਨ ਹਰਕਤ-ਉਲ-ਮੁਜਾਹਿਦੀਨ ਦੇ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ ਸੀ। ਉਸ ਨੇ ਪਾਕਿਸਤਾਨੀ ਅੱਤਵਾਦੀਆਂ ਅਹਿਮਦ ਉਮਰ ਸਈਦ ਸ਼ੇਖ, ਮਸੂਦ ਅਜ਼ਹਰ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਰਿਹਾਅ ਕਰਵਾਉਣ ਲਈ ਫਲਾਈਟ ਹਾਈਜੈਕ ਕਰ ਲਈ ਸੀ, ਜੋ ਭਾਰਤ ਦੀ ਜੇਲ 'ਚ ਬੰਦ ਸਨ।

ਇਸ ਤੋਂ ਪਹਿਲਾਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਵੈੱਬ ਸੀਰੀਜ਼ 'ਤੇ ਸਵਾਲ ਉਠਾਏ ਸਨ। ਉਨ੍ਹਾਂ ਨੇ ਐਕਸ 'ਤੇ ਲਿਖਿਆ ਸੀ, “IC-814 ਦੇ ਹਾਈਜੈਕਰ ਖ਼ੌਫ਼ਨਾਕ ਅੱਤਵਾਦੀ ਸਨ, ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਛੁਪਾਉਣ ਲਈ ਫਰਜ਼ੀ ਨਾਂ ਅਪਣਾਏ ਸਨ। "ਫਿਲਮ ਨਿਰਦੇਸ਼ਕ ਅਨੁਭਵ ਸਿਨਹਾ ਨੇ ਆਪਣੇ ਗੈਰ-ਮੁਸਲਿਮ ਨਾਵਾਂ ਦਾ ਪ੍ਰਚਾਰ ਕਰਕੇ ਆਪਣੇ ਅਪਰਾਧਿਕ ਇਰਾਦਿਆਂ ਨੂੰ ਜਾਇਜ਼ ਠਹਿਰਾਇਆ।"

ਇਸ ਵੈੱਬ ਸੀਰੀਜ਼ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯੂਜ਼ਰਸ ਨੇ ਦੋਸ਼ ਲਗਾਇਆ ਹੈ ਕਿ ਮੇਕਰਸ ਨੇ ਜਾਣਬੁੱਝ ਕੇ ਕਿਡਨੈਪਰ ਦਾ ਧਰਮ ਬਦਲਿਆ ਹੈ। ਇਕ ਯੂਜ਼ਰ ਨੇ ਐਕਸ 'ਤੇ ਲਿਖਿਆ, ''ਕੰਧਾਰ ਜਹਾਜ਼ ਹਾਈਜੈਕਰਾਂ ਦੇ ਅਸਲੀ ਨਾਂ ਇਬਰਾਹਿਮ ਅਥਰ, ਸ਼ਾਹਿਦ ਅਖਤਰ, ਸੰਨੀ ਅਹਿਮਦ, ਜ਼ਹੂਰ ਮਿਸਤਰੀ ਅਤੇ ਸ਼ਾਕਿਰ ਹਨ। ਅਨੁਭਵ ਸਿਨਹਾ ਦੀ ਵੈੱਬ ਸੀਰੀਜ਼ 'IC 814' 'ਚ ਅਗਵਾਕਾਰਾਂ ਨੂੰ ਭੋਲਾ, ਸ਼ੰਕਰ ਦੇ ਰੂਪ 'ਚ ਦਿਖਾਇਆ ਗਿਆ ਹੈ। ਸਿਨੇਮੈਟਿਕ ਤੌਰ 'ਤੇ ਇਸ ਤਰ੍ਹਾਂ ਵਾਈਟਵਾਸ਼ਿੰਗ ਕੀਤੀ ਜਾਂਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਸਖ਼ਤ ਹੁਕਮ

AI ਦੀ ਵਜ੍ਹਾ ਨਾਲ ਖ਼ਤਮ ਹੋ ਜਾਣਗੀਆਂ ਇਹ ਸਾਰੀਆਂ ਨੌਕਰੀਆਂ, ਰਿਪੋਰਟ ਵਿੱਚ ਹੋਇਆ ਡਰਾਉਣਾ ਖ਼ੁਲਾਸਾ, ਦੇਖੋ ਪੂਰੀ ਸੂਚੀ

Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ

Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Advertisement
ABP Premium

ਵੀਡੀਓਜ਼

Shambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahanਖਾਲਿਸਤਾਨੀ Hardeep Singh Nijjar ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਸਖ਼ਤ ਹੁਕਮ
Punjab News: ਇਸ ਦਵਾਈ ਦੀ ਖੁੱਲ੍ਹੀ ਵਿਕਰੀ 'ਤੇ ਪਾਬੰਦੀ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੋਏ ਸਖ਼ਤ ਹੁਕਮ
AI ਦੀ ਵਜ੍ਹਾ ਨਾਲ ਖ਼ਤਮ ਹੋ ਜਾਣਗੀਆਂ ਇਹ ਸਾਰੀਆਂ ਨੌਕਰੀਆਂ, ਰਿਪੋਰਟ ਵਿੱਚ ਹੋਇਆ ਡਰਾਉਣਾ ਖ਼ੁਲਾਸਾ, ਦੇਖੋ ਪੂਰੀ ਸੂਚੀ
AI ਦੀ ਵਜ੍ਹਾ ਨਾਲ ਖ਼ਤਮ ਹੋ ਜਾਣਗੀਆਂ ਇਹ ਸਾਰੀਆਂ ਨੌਕਰੀਆਂ, ਰਿਪੋਰਟ ਵਿੱਚ ਹੋਇਆ ਡਰਾਉਣਾ ਖ਼ੁਲਾਸਾ, ਦੇਖੋ ਪੂਰੀ ਸੂਚੀ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Nijjar Murder Case Update: ਖਾਲਿਸਤਾਨੀ ਹਰਦੀਪ ਨਿੱਝਰ ਦੇ ਕਤਲ ਕੇਸ ਦੇ ਦੋਸ਼ੀਆਂ ਬਾਰੇ ਖਬਰ ਨਿਕਲੀ ਝੂਠੀ! ਸੀਬੀਸੀ ਨਿਊਜ਼ ਦਾ ਵੱਡਾ ਦਾਅਵਾ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
Wheat and Rice: ਕਣਕ ਤੇ ਝੋਨੇ ਦਾ ਘਟੇਗਾ ਝਾੜ, ਵਿਗਿਆਨੀਆਂ ਵੱਲੋਂ ਚੇਤਾਵਨੀ, ਖੜ੍ਹਾ ਹੋ ਰਿਹਾ ਵੱਡਾ ਸੰਕਟ
PM Modi Podcast: ਪੀਐਮ ਮੋਦੀ ਬੋਲੇ...ਹਾਂ ਮੈਂ ਵੀ ਗਲਤੀਆਂ ਕਰਦਾ ਹਾਂ...ਇਨਸਾਨ ਹਾਂ ਕੋਈ ਦੇਵਤਾ ਨਹੀਂ...

ਪੁਲਿਸ ਹਿਰਾਸਤ 'ਚ ਸਭ ਤੋਂ ਵੱਧ ਮਰਦੇ ਨੇ ਇਸ ਸੂਬੇ ਦੇ ਲੋਕ, ਹੈਰਾਨ ਕਰ ਦੇਣਗੇ ਆਂਕੜੇ !

Farmer Protest: ਸੀਐਮ ਭਗਵੰਤ ਮਾਨ ਦਾ ਪੀਐਮ ਮੋਦੀ ਨੂੰ ਵੱਡਾ ਝਟਕਾ ! ਕਿਸਾਨ ਅੰਦੋਲਨ ਵਿਚਾਲੇ ਵੱਡਾ ਐਕਸ਼ਨ

200 ਤੋਂ ਵੀ ਘੱਟ ਕੀਮਤ 'ਚ ਮਿਲੇਗੀ ਹਾਈ ਸਪੀਡ ਡਾਟਾ ਅਤੇ ਫ੍ਰੀ ਕਾਲਿੰਗ ਦੀ ਸੁਵਿਧਾ, ਦੇਖੋ ਸਸਤੇ ਰਿਚਾਰਜ ਪਲਾਨ ਦੀ ਲਿਸਟ

Embed widget