(Source: ECI/ABP News/ABP Majha)
Nitin Desai Suicide: ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਕੀਤੀ ਖੁਦਕੁਸ਼ੀ, ਸਟੂਡੀਓ 'ਚ ਲਿਆ ਫਾਹਾ
Nitin Desai Suicide: ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕਰਜਤ ਇਲਾਕੇ ਵਿੱਚ ਬਣੇ ਐਨਡੀ ਸਟੂਡੀਓ ਵਿੱਚ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕੀਤੀ।
Nitin Desai Suicide: ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕਰਜਤ ਇਲਾਕੇ ਵਿੱਚ ਬਣੇ ਐਨਡੀ ਸਟੂਡੀਓ ਵਿੱਚ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਰਿਪੋਰਟਾਂ ਦੀ ਮੰਨੀਏ ਤਾਂ ਨਿਤਿਨ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ। ਕੁਝ ਦਿਨ ਪਹਿਲਾਂ ਉਸ 'ਤੇ ਇੱਕ ਵਿਗਿਆਪਨ ਏਜੰਸੀ ਦੁਆਰਾ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ।
ਇਨ੍ਹਾਂ ਫਿਲਮਾਂ 'ਚ ਕਮਾਇਆ ਖੂਬ ਨਾਂਅ...
ਨਿਤਿਨ ਨੇ ਇੰਡਸਟਰੀ ਨੂੰ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਇਹਨਾਂ ਵਿੱਚ ਹਮ ਦਿਲ ਦੇ ਚੁਕੇ ਸਨਮ, ਲਗਾਨ, ਜੋਧਾ ਅਕਬਰ ਅਤੇ ਪ੍ਰੇਮ ਰਤਨ ਧਨ ਪਾਓ ਸ਼ਾਮਿਲ ਹਨ। ਨਿਤਿਨ ਨੇ ਇਨ੍ਹਾਂ ਫਿਲਮਾਂ ਦੇ ਸੈੱਟ ਡਿਜ਼ਾਈਨ ਕੀਤੇ ਸਨ। ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਸ਼ਾਨਦਾਰ ਸੈੱਟ ਦਿਖਾਏ ਗਏ ਸਨ, ਜਿਨ੍ਹਾਂ ਦੀ ਹਰ ਵਾਰ ਸ਼ਲਾਘਾ ਕੀਤੀ ਜਾਂਦੀ ਹੈ। ਨਿਤਿਨ ਨੂੰ ਚਾਰ ਨੈਸ਼ਨਲ ਐਵਾਰਡ ਵੀ ਮਿਲ ਚੁੱਕੇ ਹਨ। ਉਨ੍ਹਾਂ ਨੂੰ ਸਰਵੋਤਮ ਕਲਾ ਨਿਰਦੇਸ਼ਨ ਲਈ ਇਨ੍ਹਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਧੋਖਾਧੜੀ ਦਾ ਲੱਗਿਆ ਦੋਸ਼
ਰਿਪੋਰਟਾਂ ਦੀ ਮੰਨੀਏ ਤਾਂ ਨਿਤਿਨ 'ਤੇ ਮਈ 'ਚ ਧੋਖਾਧੜੀ ਦਾ ਦੋਸ਼ ਲੱਗਾ ਸੀ। ਇਕ ਏਜੰਸੀ ਨੇ ਉਸ 'ਤੇ 3 ਮਹੀਨਿਆਂ ਤੋਂ ਕੰਮ ਕਰਵਾਉਣ ਤੋਂ ਬਾਅਦ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਜਾਣਕਾਰੀ ਮੁਤਾਬਕ ਇਹ ਰਕਮ ਕਰੀਬ 51 ਲੱਖ ਰੁਪਏ ਸੀ। ਹਾਲਾਂਕਿ ਨਿਤਿਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਅਦਾਕਾਰੀ ਵਿੱਚ ਅਜ਼ਮਾਇਆ ਹੱਥ
ਨਿਤਿਨ ਦੇਸਾਈ ਨੇ ਸੈੱਟ ਡਿਜ਼ਾਈਨ ਕਰਨ ਦੇ ਨਾਲ-ਨਾਲ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਸੀ। ਨਿਤਿਨ ਨੇ ਦਾਊਦ ਫਨ ਆਨ ਦ ਰਨ, ਹੈਲੋ ਜੈ ਹਿੰਦ ਅਤੇ ਹਮ ਸਬ ਏਕ ਹੈਂ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਸਾਲ 2011 ਵਿੱਚ ਆਈ ਫਿਲਮ ਹੈਲੋ ਜੈ ਹਿੰਦ ਵਿੱਚ ਨਿਤਿਨ ਨੇ ਅਦਾਕਾਰੀ ਦੇ ਨਾਲ-ਨਾਲ ਨਿਰਦੇਸ਼ਨ ਵੀ ਕੀਤਾ ਸੀ। ਉਸਨੇ ਇੱਕ ਮਰਾਠੀ ਫਿਲਮ ਦਾ ਨਿਰਦੇਸ਼ਨ ਵੀ ਕੀਤਾ।
Read More: Akshay Kumar: ਅਕਸ਼ੈ ਕੁਮਾਰ ਦੀ 'ਓ ਮਾਈ ਗੌਡ 2' ਨੂੰ ਮਿਲਿਆ Adult ਸਰਟੀਫਿਕੇਟ, ਜਾਣੋ ਧਾਰਮਿਕ ਫਿਲਮ ਤੇ ਅਜਿਹਾ ਕਿਉਂ