(Source: ECI/ABP News/ABP Majha)
Parineeti-Raghav Engagement: ਰਾਘਵ ਚੱਢਾ-ਪਰਿਣੀਤੀ ਚੋਪੜਾ ਦੀ ਮੰਗਣੀ 'ਚ ਲੱਗੇਗਾ ਮਸ਼ਹੂਰ ਹਸਤੀਆਂ ਤੇ ਸਿਆਸਤਦਾਨਾਂ ਦਾ ਮੇਲਾ, ਜਾਣੋ ਮਹਿਮਾਨਾਂ ਦੀ ਸੂਚੀ, ਥੀਮ ਦੀ ਫੁਲ ਡਿਟੇਲਸ
Parineeti-Raghav Ring Ceremony: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ 'ਆਪ' ਨੇਤਾ ਰਾਘਵ ਚੱਢਾ ਨਾਲ ਮੰਗਣੀ ਕਰਨ ਜਾ ਰਹੀ ਹੈ। ਅਜਿਹੇ 'ਚ ਹੁਣ ਅਸੀਂ ਤੁਹਾਨੂੰ ਇਸ ਮੰਗਣੀ ਸਮਾਰੋਹ ਦੀ ਪੂਰੀ ਜਾਣਕਾਰੀ ਦੱਸਾਂਗੇ।
Parineeti Chopra-Raghav Chadha Engagement: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਲੰਬੇ ਸਮੇਂ ਤੋਂ ਇੱਕ-ਦੂਜੇ ਨਾਲ ਨਜ਼ਰ ਆ ਰਹੇ ਹਨ। ਲਗਾਤਾਰ ਇਕੱਠੇ ਸਪਾਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਆਹ ਅਤੇ ਮੰਗਣੀ ਨੂੰ ਲੈ ਕੇ ਕਾਫੀ ਚਰਚਾਵਾਂ ਹਨ। ਅਜਿਹੇ 'ਚ ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਹੋਣ ਜਾ ਰਹੀ ਹੈ। ਇਸ ਦੌਰਾਨ ਅਸੀਂ ਤੁਹਾਨੂੰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਨਾਲ ਜੁੜੀ ਜਾਣਕਾਰੀ ਦੇਵਾਂਗੇ।
ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ਭਲਕੇ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਵੇਗੀ। ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀ ਥੀਮ ਦੀ ਗੱਲ ਕਰੀਏ ਤਾਂ ਇਸ ਖਾਸ ਦਿਨ ਲਈ ਬਾਲੀਵੁੱਡ ਥੀਮ ਨੂੰ ਅਪਣਾਇਆ ਗਿਆ ਹੈ।
ਇਹ ਵੀ ਪੜ੍ਹੋ: Sholay: 'ਸ਼ੋਲੇ' 'ਚ ਡਾਕੂ ਗੱਬਰ ਦੇ ਰੋਲ ਲਈ ਅਮਜਦ ਖਾਨ ਨਹੀਂ ਸੀ ਪਹਿਲੀ ਪਸੰਦ, ਇਹ ਐਕਟਰ ਸੀ ਪਹਿਲੀ ਪਸੰਦ
ਆਪਣੀ ਜ਼ਿੰਦਗੀ ਦੇ ਇਸ ਖਾਸ ਦਿਨ 'ਤੇ, ਰਾਘਵ ਚੱਢਾ ਪਵਨ ਸਚਦੇਵਾ ਦਾ ਡਿਜ਼ਾਈਨ ਕੀਤਾ ਅਚਕਨ ਅਤੇ ਪਰਿਣੀਤੀ ਚੋਪੜਾ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਪਹਿਰਾਵਾ ਪਾਵੇਗੀ। ਇਸ ਤੋਂ ਇਲਾਵਾ ਜੇਕਰ ਪ੍ਰੋਗਰਾਮ ਦੀ ਸ਼ਡਿਊਲ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਸ਼ਾਮ 5 ਵਜੇ ਦੇ ਕਰੀਬ ਸ਼ੁਰੂ ਹੋਵੇਗਾ, ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਕੀਤਾ ਜਾਵੇਗਾ, ਉਪਰੰਤ ਅਰਦਾਸ ਅਤੇ ਫਿਰ ਰਾਤ 8 ਵਜੇ ਡਿਨਰ ਅਤੇ ਡਿਨਰ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਇੱਥੇ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਦੀ ਮੰਗਣੀ ਦੀ ਮਹਿਮਾਨਾਂ ਦੀ ਲਿਸਟ
ਬੀ-ਟਾਊਨ ਦੀ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਨੇਤਾ ਰਾਘਵ ਚੱਢਾ ਦੀ ਇਸ ਮੰਗਣੀ ਨੂੰ ਕਲੋਜ਼ ਰਿੰਗ ਸੈਰੇਮਨੀ ਕਿਹਾ ਜਾ ਸਕਦਾ ਹੈ। ਜਿਸ ਵਿੱਚ ਸਗਾਈ ਲਈ ਪਰਿਵਾਰ ਅਤੇ ਕਰੀਬੀ ਦੋਸਤਾਂ ਦੇ 150 ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਪਰੀ ਅਤੇ ਰਾਘਵ ਦੇ ਵਿਸ਼ੇਸ਼ ਮਹਿਮਾਨਾਂ ਦੀ ਗੱਲ ਕਰੀਏ ਤਾਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਲੀਵੁੱਡ ਸੁਪਰਸਟਾਰ ਪ੍ਰਿਅੰਕਾ ਚੋਪੜਾ ਸਮੇਤ ਰਾਜਨੀਤੀ ਅਤੇ ਬਾਲੀਵੁੱਡ ਨਾਲ ਜੁੜੀਆਂ ਕਈ ਵੱਡੀਆਂ ਹਸਤੀਆਂ ਇਸ ਸਗਾਈ ਸਮਾਰੋਹ ਵਿੱਚ ਸ਼ਿਰਕਤ ਕਰਨਗੀਆਂ।
ਇਹ ਵੀ ਪੜ੍ਹੋ: Parineeti Chopra: ਪਰਿਣੀਤੀ ਦੀ ਜਾਇਦਾਦ 60 ਕਰੋੜ, ਰਾਘਵ ਸਿਰਫ 50 ਲੱਖ ਦੇ ਮਾਲਕ, ਕੌਣ ਕਹਿੰਦਾ ਕਿ ਕੁੜੀਆਂ ਪੈਸਾ ਦੇਖ ਵਿਆਹ ਕਰਦੀਆਂ