(Source: ECI/ABP News)
Pathaan: ਐਡਵਾਂਸ ਬੁਕਿੰਗ 'ਚ 'ਪਠਾਨ' ਨੇ ਬਣਾਇਆ ਰਿਕਾਰਡ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਕਲੱਬ 'ਚ ਸ਼ਾਮਲ ਹੋਈ ਸ਼ਾਹਰੁਖ ਖਾਨ ਦੀ ਫ਼ਿਲਮ
ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਦੀ ਐਡਵਾਂਸ ਬੁਕਿੰਗ ਭਾਰਤ 'ਚ 20 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਹਰੁਖ ਦੀ ਇਸ ਆਉਣ ਵਾਲੀ ਫ਼ਿਲਮ ਦੀਆਂ ਟਿਕਟਾਂ ਅੰਨ੍ਹੇਵਾਹ ਵੇਚੀਆਂ ਜਾ ਰਹੀਆਂ ਹਨ।
![Pathaan: ਐਡਵਾਂਸ ਬੁਕਿੰਗ 'ਚ 'ਪਠਾਨ' ਨੇ ਬਣਾਇਆ ਰਿਕਾਰਡ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਕਲੱਬ 'ਚ ਸ਼ਾਮਲ ਹੋਈ ਸ਼ਾਹਰੁਖ ਖਾਨ ਦੀ ਫ਼ਿਲਮ Pathaan: 'Pathan' made a record in advance booking, Shah Rukh Khan's film joined the club of these big films Pathaan: ਐਡਵਾਂਸ ਬੁਕਿੰਗ 'ਚ 'ਪਠਾਨ' ਨੇ ਬਣਾਇਆ ਰਿਕਾਰਡ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਕਲੱਬ 'ਚ ਸ਼ਾਮਲ ਹੋਈ ਸ਼ਾਹਰੁਖ ਖਾਨ ਦੀ ਫ਼ਿਲਮ](https://feeds.abplive.com/onecms/images/uploaded-images/2023/01/20/7614193d3629814f1411c45de2118a211674200588123224_original.jpg?impolicy=abp_cdn&imwidth=1200&height=675)
SRK Pathan Tickets Advance Booking: ਬਾਲੀਵੁੱਡ ਦੇ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ (Shah Rukh Khan) ਦੀ ਆਉਣ ਵਾਲੀ ਫ਼ਿਲਮ 'ਪਠਾਨ' ਲਈ ਹਰ ਕੋਈ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਆਲਮ ਇਹ ਹੈ ਕਿ ਭਾਰਤ 'ਚ 'ਪਠਾਨ' ਲਈ ਟਿਕਟਾਂ ਦੀ ਐਡਵਾਂਸ ਬੁਕਿੰਗ ਕਾਫੀ ਚੱਲ ਰਹੀ ਹੈ। ਸਿਰਫ਼ 2 ਦਿਨਾਂ ਦੀ ਐਡਵਾਂਸ ਬੁਕਿੰਗ 'ਚ 'ਪਠਾਨ' ਨੇ ਸਾਬਤ ਕਰ ਦਿੱਤਾ ਹੈ ਕਿ ਸ਼ਾਹਰੁਖ ਖ਼ਾਨ ਨੂੰ ਇੰਝ ਹੀ ਬਾਲੀਵੁੱਡ ਦਾ ਕਿੰਗ ਨਹੀਂ ਕਿਹਾ ਜਾਂਦਾ। ਟਿਕਟਾਂ ਦੀ ਬੰਪਰ ਐਡਵਾਂਸ ਬੁਕਿੰਗ ਕਾਰਨ 'ਪਠਾਨ' 2 ਵੱਡੀਆਂ ਫਿਲਮਾਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ, ਜਿਸ ਨੇ ਪਿਛਲੇ ਸਾਲ ਸਭ ਤੋਂ ਜ਼ਿਆਦਾ ਐਡਵਾਂਸ ਬੁਕਿੰਗ ਕੀਤੀ ਸੀ।
ਕੇਜੀਐਫ ਚੈਪਟਰ 2 (KGF 2)
ਦੱਖਣੀ ਸਿਨੇਮਾ ਦੇ ਸੁਪਰਸਟਾਰ ਯਸ਼ ਦੀ ਬਲਾਕਬਸਟਰ ਫ਼ਿਲਮ 'ਕੇਜੀਐਫ 2' ਨੂੰ ਪਿਛਲੇ ਸਾਲ ਰਿਲੀਜ਼ ਹੋਣ ਤੋਂ ਪਹਿਲਾਂ ਹੀ ਰਿਕਾਰਡ ਤੋੜ ਐਡਵਾਂਸ ਬੁਕਿੰਗ ਮਿਲੀ ਸੀ। ਫ਼ਿਲਮ KGF 2 ਨੇ ਐਡਵਾਂਸ ਦੇ ਤੌਰ 'ਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਨੈਸ਼ਨਲ ਚੇਨ 'ਚ ਸਭ ਤੋਂ ਵੱਧ 5.15 ਲੱਖ ਟਿਕਟਾਂ ਬੁੱਕ ਕੀਤੀ ਸੀ। ਇਹ ਅੰਕੜੇ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਦਿੱਤੇ ਸਨ।
ਬ੍ਰਹਮਾਸਤਰ
ਕੋਰੋਨਾ ਕਾਲ ਤੋਂ ਬਾਅਦ ਜੇਕਰ ਕਿਸੇ ਬਾਲੀਵੁੱਡ ਫ਼ਿਲਮ ਦੀ ਬੰਪਰ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਸਿਰਫ਼ ਸੁਪਰਸਟਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫ਼ਿਲਮ 'ਬ੍ਰਹਮਾਸਤਰ' ਹੈ। ਰਿਲੀਜ਼ ਤੋਂ ਪਹਿਲਾਂ ਹੀ ਨੈਸ਼ਨਲ ਚੇਨ 'ਚ 'ਬ੍ਰਹਮਾਸਤਰ' ਦੀਆਂ 3.02 ਲੱਖ ਟਿਕਟਾਂ ਦੀ ਐਡਵਾਂਸ ਬੁਕਿੰਗ ਹੋ ਚੁੱਕੀ ਸੀ। ਇਸ ਦਾ ਫ਼ਾਇਦਾ ਫ਼ਿਲਮ ਦੇ ਬਾਕਸ ਆਫਿਸ ਕਲੈਕਸ਼ਨ 'ਚ ਸਾਫ਼ ਦੇਖਣ ਨੂੰ ਮਿਲਿਆ ਸੀ।
ਪਠਾਨ
ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਦੀ ਐਡਵਾਂਸ ਬੁਕਿੰਗ ਭਾਰਤ 'ਚ 20 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਹਰੁਖ ਦੀ ਇਸ ਆਉਣ ਵਾਲੀ ਫ਼ਿਲਮ ਦੀਆਂ ਟਿਕਟਾਂ ਅੰਨ੍ਹੇਵਾਹ ਵੇਚੀਆਂ ਜਾ ਰਹੀਆਂ ਹਨ। ਨੈਸ਼ਨਲ ਚੇਨ ਰਿਲੀਜ਼ ਤੋਂ ਤਿੰਨ ਦਿਨ ਪਹਿਲਾਂ 'ਪਠਾਨ' ਦੀਆਂ 2.65 ਲੱਖ ਟਿਕਟਾਂ ਐਡਵਾਂਸ ਬੁੱਕ ਹੋ ਚੁੱਕੀਆਂ ਹਨ ਅਤੇ ਹੁਣ ਫ਼ਿਲਮ ਦੇ 2 ਦਿਨ ਬਾਕੀ ਹਨ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਬ੍ਰਹਮਾਸਤਰ ਅਤੇ ਕੇਜੀਐਫ 2 ਨੂੰ ਵੀ ਪਿੱਛੇ ਛੱਡ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)