ਗੁਰੂ ਰੰਧਾਵਾ ਤੇ ਸਾਈ ਮਾਂਜਰੇਕਰ ਦੀ ਫਿਲਮ ''ਕੁਛ ਖੱਟਾ ਹੋ ਜਾਏ'' ਦੇ ਸੈੱਟ ਤੋਂ ਤਸਵੀਰਾਂ ਹੋਈਆਂ ਵਾਇਰਲ
Guru Randhawa New Movie Viral Pics: ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਆਪਣੀ ਅਪਕਮਿੰਗ ਫਿਲਮ 'ਕੁਛ ਖੱਟਾ ਹੋ ਜਾਏ' ਨੂੰ ਲੈ ਕੇ ਚਰਚਾ ਵਿੱਚ ਹਨ।
Guru Randhawa New Movie Viral Pics: ਪੰਜਾਬੀ ਗਾਇਕ ਗੁਰੂ ਰੰਧਾਵਾ (Guru Randhawa) ਆਪਣੀ ਅਪਕਮਿੰਗ ਫਿਲਮ 'ਕੁਛ ਖੱਟਾ ਹੋ ਜਾਏ' ਨੂੰ ਲੈ ਕੇ ਚਰਚਾ ਵਿੱਚ ਹਨ। ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਹਾਲ ਹੀ ਵਿੱਚ ਆਪਣੀ ਫਿਲਮ 'ਕੁਛ ਖੱਟਾ ਹੋ ਜਾਏ' ਦੀ ਸ਼ੂਟਿੰਗ ਕਰ ਰਹੇ ਹਨ, ਅਦਾਕਾਰਾਂ ਦੀ ਇਹ ਫਿਲਮ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਅਤੇ ਇਸ ਵਾਰ ਕਾਰਨ ਹੈ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓ ਲੀਕ ਹੋਈਆਂ ਹਨ ਸੈੱਟ ਦੀਆਂ ਕੁਝ ਫੋਟੋਆਂ ਅਤੇ ਵੀਡੀਓ ਜਿਨ੍ਹਾਂ ਵਿੱਚ ਦੋਵੇਂ ਕਲਾਕਾਰ ਇਕੱਠੇ ਨਜ਼ਰ ਆ ਰਹੇ ਹਨ। ਤਸਵੀਰਾਂ ਵਿਚ ਦੋਵਾਂ ਅਦਾਕਾਰਾਂ ਦੀ ਧਮਾਕੇਦਾਰ ਕੈਮਿਸਟਰੀ ਨਜ਼ਰ ਆ ਰਹੀ ਹੈ।
ਫਿਲਮ ਨਿਰਮਾਤਾ ਮਹੇਸ਼ ਮਾਂਜਰੇਕਰ ਦੀ ਬੇਟੀ ਹੈ ਸਾਈ ਮਾਂਜਰੇਕਰ
ਦੱਸ ਦੇਈਏ ਕਿ ਇਸ ਫਿਲਮ ਵਿੱਚ ਗੁਰੂ ਨਾਲ ਫਿਲਮ ਨਿਰਮਾਤਾ ਮਹੇਸ਼ ਮਾਂਜਰੇਕਰ ਦੀ ਬੇਟੀ ਸਾਈ ਮਾਂਜਰੇਕਰ (Saiee Manjrekar) ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਸਾਈ ਨੇ ਆਪਣਾ ਜਨਮਦਿਨ ਮਨਾਇਆ। ਇਸ ਖਾਸ ਮੌਕੇ ਤੇ ਗੁਰੂ ਨੇ ਅਦਾਕਾਰਾ ਨੂੰ ਪਿਆਰ ਭਰੇ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ।
350 ਦੇਸੀ ਤੇ ਵਿਦੇਸ਼ ਡਾਂਸਰਾ ਵੀ ਰਿਹੈ ਗੀਤ ਦਾ ਹਿੱਸਾ
ਗੀਤ ਦੀ ਸ਼ੂਟਿੰਗ ਆਗਰਾ ਦੇ 'ਦਿ ਗ੍ਰੈਂਡ ਮਾਰਕੁਇਸ' 'ਚ ਹੋਈ ਸੀ। ਗਾਇਕ ਤੋਂ ਅਦਾਕਾਰ ਬਣੇ ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਗੀਤ ਦੇ ਬੋਲਾਂ 'ਤੇ ਡਾਂਸ ਕਰਦੇ ਨਜ਼ਰ ਆਏ, ਗੀਤ ਨੂੰ ਸਭ ਤੋਂ ਵੱਡਾ ਅਤੇ ਧਮਾਕੇਦਾਰ ਬਣਾਉਣ ਲਈ 350 ਭਾਰਤੀ ਅਤੇ ਵਿਦੇਸ਼ੀ ਡਾਂਸਰਾਂ ਨੇ ਵੀ ਹਿੱਸਾ ਲਿਆ, ਅਤੇ ਇਹ ਗੀਤ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਵੱਡਾ ਪਾਰਟੀ ਧੀਮ ਬਣਨ ਲਈ ਤਿਆਰ ਹੈ। ਫਿਲਮ ਨਿਰਮਾਤਾ ਭਾਟੀਆ ਨੇ ਦੱਸਿਆ ਕਿ ਫਿਲਮ ਦਾ ਆਗਰਾ ਸ਼ੈਡਿਊਲ 2 ਦਿਨ ਲਈ ਸ਼ੂਟ ਕੀਤਾ ਜਾ ਰਿਹਾ ਹੈ, ਅਤੇ ਤੀਜਾ ਸ਼ੈਡਿਊਲ, ਜੋ ਕਿ 3 ਜਨਵਰੀ ਤੋਂ ਸ਼ੁਰੂ ਹੋਵੇਗਾ, 10 ਦਿਨਾਂ ਦੀ ਸ਼ੂਟਿੰਗ ਹੋਵੇਗੀ ਅਤੇ ਇਸ ਫਿਲਮ ਦੀ ਸ਼ੂਟਿੰਗ ਪਹਿਲਾਂ ਆਗਰਾ 'ਚ ਵੀ ਹੋਈ ਸੀ, ਜਿਸ 'ਚ ਅਦਾਕਾਰ ਅਨੁਪਮ ਖੇਰ ਵੀ ਸ਼ਾਮਲ ਸਨ।
ਅਸੀਂ ਗੁਰੂ ਰੰਧਾਵਾ ਅਤੇ ਸਾਈ ਮਾਂਜਰੇਕਰ ਦੀ ਇਸ ਸ਼ਾਨਦਾਰ ਜੋੜੀ ਨੂੰ ਵੱਡੇ ਪਰਦੇ 'ਤੇ ਇਕੱਠੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਫਿਲਮ ਦੇ ਸਾਰੇ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਆਉਣ ਵਾਲੀ ਫਿਲਮ "ਕੁਛ ਖੱਟਾ ਹੋ ਜਾਏ" ਦਾ ਅਧਿਕਾਰਤ ਐਲਾਨ ਵੀ ਕੀਤਾ ਸੀ।