Priyanka Chopra: ਤਲਾਕ ਦੀਆਂ ਅਫਵਾਹਾਂ 'ਚ ਪ੍ਰਿਅੰਕਾ ਚੋਪੜਾ ਨੇ ਸ਼ੇਅਰ ਕੀਤਾ ਨਵੀਂ ਫਿਲਮ ਦਾ ਪੋਸਟਰ
Priyanka Chopra Film Poster: ਪ੍ਰਿਯੰਕਾ ਚੋਪੜਾ ਨੇ ਆਪਣੀ ਨਵੀਂ ਫਿਲਮ ਮੈਟ੍ਰਿਕਸ ਦਾ ਪੋਸਟਰ ਇੰਸਟਾਗ੍ਰਾਮ 'ਤੇ ਰਿਲੀਜ਼ ਕੀਤਾ ਹੈ।
Priyanka Chopra Film Poster: ਤਲਾਕ ਦੀਆਂ ਅਫਵਾਹਾਂ ਦਰਮਿਆਨ ਪ੍ਰਿਅੰਕਾ ਚੋਪੜਾ ਨੇ ਆਪਣੀ ਨਵੀਂ ਫਿਲਮ ਮੈਟ੍ਰਿਕਸ ਦਾ ਪੋਸਟਰ ਰਿਲੀਜ਼ ਕੀਤਾ ਹੈ। ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਐਕਟਰਸ ਨੇ ਲਿਖਿਆ, "ਇੱਥੇ ਹੈ ਉਹ ਰਿ-ਐਂਟਰ #Matrix 12.22.2"
View this post on Instagram
ਮੀਡੀਆ ਰਿਪੋਰਟਸ ਮੁਤਾਬਕ ਪ੍ਰਿਅੰਕਾ ਦੀ ਇਹ ਫਿਲਮ 12 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਕਿਸੇ OTT ਪਲੇਟਫਾਰਮ 'ਤੇ ਨਹੀਂ ਬਲਕਿ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਫਿਲਮ HBO Max ਦੇ ਬੈਨਰ ਹੇਠ ਬਣੀ ਹੈ, ਜਿਸ ਦਾ ਨਾਂ Matrix Reaction ਹੈ।
ਇਸ ਪੋਸਟ 'ਤੇ ਪ੍ਰਿਅੰਕਾ ਦੇ ਫੈਨਸ ਨੇ ਕੀਤੀ ਪਿਆਰ ਦੀ ਵਰਖਾ
ਪ੍ਰਿਅੰਕਾ ਚੋਪੜਾ ਵਲੋਂ ਸ਼ੇਅਰ ਕੀਤੀ ਗਈ ਇਸ ਪੋਸਟ 'ਤੇ ਕੁਝ ਹੀ ਮਿੰਟਾਂ 'ਚ ਲੱਖਾਂ ਲਾਈਕਸ ਸਮੇਤ ਕਮੈਂਟਸ ਦੇਖਣ ਨੂੰ ਮਿਲੇ। ਐਕਟਰਸ ਦੀ ਨਵੀਂ ਫਿਲਮ ਦੇ ਪੋਸਟਰ 'ਤੇ ਉਸ ਦੇ ਫੈਨਸ ਨੇ ਪਿਆਰ ਦੀ ਕਾਫੀ ਵਰਖਾ ਕੀਤੀ ਹੈ। ਉਸ ਦੇ ਪ੍ਰਸ਼ੰਸਕਾਂ ਨੇ ਉਸ ਨੂੰ ਨਵੀਂ ਫਿਲਮ ਲਈ ਵਧਾਈ ਅਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਪ੍ਰਸ਼ੰਸਕਾਂ ਨੇ ਤਲਾਕ ਦੀਆਂ ਅਫਵਾਹਾਂ ਨਾਲ ਜੁੜੇ ਸਵਾਲ ਪੁੱਛੇ
ਇਸ ਦੇ ਨਾਲ ਹੀ ਫਿਲਮ ਦੇ ਪੋਸਟਰ 'ਤੇ ਕੁਝ ਅਜਿਹੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ ਜੋ ਪ੍ਰਿਅੰਕਾ ਦੇ ਤਲਾਕ ਦੀਆਂ ਅਫਵਾਹਾਂ ਨਾਲ ਜੁੜੀਆਂ ਹਨ। ਪ੍ਰਿਯੰਕਾ ਦੇ ਪ੍ਰਸ਼ੰਸਕਾਂ ਨੇ ਉਸ ਦੀ ਪੋਸਟ 'ਤੇ ਟਿੱਪਣੀ ਕੀਤੀ ਅਤੇ ਕਈ ਸਵਾਲ ਪੁੱਛੇ। ਕਿਸੇ ਨੇ ਪੁੱਛਿਆ, "ਤੁਸੀਂ ਆਪਣੇ ਨਾਂਅ ਦੇ ਨਾਲ ਤੋਂ ਪਤੀ ਨਿਕ ਦਾ ਨਾਂਅ ਕਿਉਂ ਹਟਾ ਦਿੱਤਾ?" ਤਾਂ ਕਿਸੇ ਨੇ ਸਿੱਧਾ ਸਵਾਲ ਕੀਤਾ ਕਿ "ਕੀ ਤੁਸੀਂ ਵੀ ਤਲਾਕ ਲੈ ਰਹੇ ਹੋ?"
ਦੱਸ ਦੇਈਏ ਕਿ ਪ੍ਰਿਯੰਕਾ ਦੇ ਇਸ ਕਦਮ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ ਅਤੇ ਇਸ ਮਾਮਲੇ ਦੀ ਸੱਚਾਈ ਜਾਣਨਾ ਚਾਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin