ਪੜਚੋਲ ਕਰੋ
ਗਿੱਪੀ ਗਰੇਵਾਲ ਨਾਈਟ ਖਿਲਾਫ ਆਵਾਜ਼ ਬੁਲੰਦ

ਬਰਾਨਾਲਾ: ਨਸ਼ਿਆਂ ਤੇ ਹਥਿਆਰਾਂ ਦੇ ਗੀਤ ਗਾਉਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਇਸ ਦਾ ਸੇਕ ਗਾਇਕ ਗਿੱਪੀ ਗਰੇਵਾਲ ਨੂੰ ਵੀ ਲੱਗਾ ਹੈ। ਬਰਨਾਲਾ ਵਿੱਚ ਹੋ ਰਹੀ ਗਿੱਪੀ ਗਰੇਵਾਲ ਨਾਈਟ ਦੇ ਅਨੇਕਾਂ ਸਿਆਸੀ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਕਰ ਰਹੀਆਂ ਹਨ। ਸਿਵਲ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਲਈ ਕਰਵਾਈ ਜਾ ਰਹੀ ਗਿੱਪੀ ਗਰੇਵਾਲ ਨਾਈਟ ਨੂੰ ਰੱਦ ਕਰਾਉਣ ਲਈ ਲੋਕ ਸੜਕਾਂ 'ਤੇ ਆ ਗਏ ਹਨ। ਇਨ੍ਹਾਂ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਗਿੱਪੀ ਗਰੇਵਾਲ ਵੀ ਨਸ਼ਿਆਂ ਤੇ ਹਥਿਆਰਾਂ ਨੂੰ ਹੁਲਾਰਾ ਦੇਣ ਵਾਲੇ ਗੀਤ ਗਾਉਂਦਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ (ਬ) ਤੇ ਹੋਰ ਸੰਗਠਨਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਗਿੱਪੀ ਗਰੇਵਾਲ ਨਾਈਟ ਬੰਦ ਕੀਤੀ ਜਾਏ। ਕੱਲ੍ਹ ਹੀ ਪਲਸ ਮੰਚ, ਬੀਕੇਯੂ ਏਕਤਾ ਡਕੌਂਦਾ, ਬੀਕੇਯੂ ਏਕਤਾ ਉਗਰਾਹਾਂ, ਇਨਕਲਾਬੀ ਕੇਂਦਰ, ਪੰਜਾਬ, ਟੈਕਨੀਕਲ ਸਰਵਸਿਜ ਯੂਨੀਅਨ (ਰਜਿ), ਟੈਕਨੀਕਲ ਮਕੈਨੀਕਲ ਇੰਪਲਾਈਜ਼ ਯੂਨੀਅਨ, ਜਮਹੂਰੀ ਅਧਿਕਾਰ ਸਭਾ, ਪੰਜਾਬ, ਨੌਜਵਾਨ ਭਾਰਤ ਸਭਾ, ਪੰਜਾਬ, ਡੈਮੋਕਰੈਟਿਕ ਟੀਚਰਜ਼ ਫਰੰਟ, ਮਨਿਸਟਰੀਅਲ ਸਟਾਫ ਯੂਨੀਅਨ, ਕੰਟਰੈਕਟ ਵਰਕਰਜ਼ ਯੂਨੀਅਨ, ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਨੇ ਇਸ ਨਾਈਟ ਦਾ ਵਿਰੋਧ ਕੀਤਾ ਸੀ। ਜਥੇਬੰਦੀਆਂ ਦਾ ਕਹਿਣਾ ਹੈ ਕਿ ਨਾਈਟ ਵਿੱਚ ਬੁਲਾਏ ਗਏ ਗਾਇਕ ਦਾ ਪਿਛੋਕੜ ਅਸ਼ਲੀਲਤਾ, ਔਰਤ ਵਿਰੋਧੀ, ਭੜਕਾਊ, ਹਥਿਆਰਾਂ ਤੇ ਨਸ਼ਿਆਂ ਦੀ ਨੁਮਾਇਸ਼ ਦਾ ਖੁੱਲ੍ਹੇਆਮ ਪ੍ਰਚਾਰ ਕਰਨ ਵਾਲਾ ਹੈ। ਅਜਿਹੇ ਕਲਾਕਰਾਂ ਦੀ ਬਦੌਲਤ ਅੱਜ ਪੰਜਾਬ ਦੀ ਜਵਾਨੀ ਪਹਿਲਾਂ ਹੀ ਨਸ਼ਿਆਂ ਦੀ ਦਲਦਲ ‘ਚ ਫਸ ਚੁੱਕੀ ਹੈ। ਫੁਕਰਪੰਥੀ ਕਲਚਰ ਕਾਰਨ ਗੈਂਗਸਟਰਵਾਦ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ ਤੇ ਔਰਤਾਂ ਉੱਪਰ ਜਬਰ ਜੁਲਮ ਸਾਰੇ ਹੱਦਾਂ ਬੰਨ੍ਹੇ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹਾ ਪ੍ਰੋਗਰਾਮ ਕਰਾਉਣ ਨਾਲ ਸਮਾਜ ਖਾਸਕਰ ਨੌਜਵਾਨ ਵਰਗ ਅੰਦਰ ਗਲਤ ਸੁਨੇਹਾ ਜਾਵੇਗਾ। ਇਸ ਲਈ ਪਲਸ ਮੰਚ ਦੀ ਅਗਵਾਈ ‘ਚ ਵੱਖ-ਵੱਖ ਜਨਤਕ ਜਮਹੂਰੀ ਸਮਾਜਿਕ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਰੈੱਡ ਕਰਾਸ ਲਈ ਫੰਡ ਇਕੱਠੇ ਕਰਨ ਦੇ ਨਾਂ ਹੇਠ ਲੋਕ ਵਿਰੋਧੀ ਸੱਭਿਆਚਾਰ ਖਾਸ ਕਰ ਔਰਤਾਂ ਦੀ ਨੁਮਾਇਸ਼ ਲਾਉਣ ਵਾਲੀ 16 ਮਾਰਚ ਨੂੰ ਹੋਣ ਜਾ ਰਹੀ ਗਿੱਪੀ ਗਰੇਵਾਲ ਨਾਈਟ ਦਾ ਸ਼ੋਅ ਤੁਰੰਤ ਰੱਦ ਕੀਤਾ ਜਾਵੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















