Guru Randhawa-KRK: ਕੇਆਰਕੇ ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਪੰਜਾਬੀ ਗਾਇਕ ਨੂੰ ਦੱਸਿਆ- "2-ਰੁਪਏ ਦਾ ਐਕਟਰ"
Guru Randhawa-Kamaal R. Khan: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕੇਆਰਕੇ (ਕਮਾਲ ਆਰ ਖਾਨ) ਵਿਚਾਲੇ ਹਾਲ ਹੀ ਵਿੱਚ ਤਿੱਖੀ ਬਹਿਸ ਹੋਈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਇਸ ਗੱਲ ਤੋਂ ਹਰ
Guru Randhawa-Kamaal R. Khan: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕੇਆਰਕੇ (ਕਮਾਲ ਆਰ ਖਾਨ) ਵਿਚਾਲੇ ਹਾਲ ਹੀ ਵਿੱਚ ਤਿੱਖੀ ਬਹਿਸ ਹੋਈ। ਜਿਸ ਨਾਲ ਇੰਟਰਨੈੱਟ ਉੱਪਰ ਤਰਥੱਲੀ ਮੱਚ ਗਈ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕੇਆਰਕੇ ਨੂੰ ਅਕਸਰ ਫਿਲਮੀ ਸਿਤਾਰਿਆਂ ਬਾਰੇ ਵਿਵਾਦਿਤ ਬਿਆਨ ਦੇਣ ਲਈ ਜਾਣਿਆ ਜਾਂਦਾ ਹੈ। ਇਸ ਵਿਚਾਲੇ ਉਨ੍ਹਾਂ ਗੁਰੂ ਰੰਧਾਵਾ ਬਾਰੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ਨੇ ਸੋਸ਼ਲ ਮੀਡੀਆ ਉੱਪਰ ਜੰਗ ਛੇੜ ਦਿੱਤੀ ਹੈ।
ਦਰਅਸਲ, ਗੁਰੂ ਰੰਧਾਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਹਕੋਟ" ਦਾ ਪੋਸਟਰ ਸਾਂਝਾ ਕੀਤਾ, ਇਸ 'ਤੇ ਕੇਆਰਕੇ ਨੇ ਟਿੱਪਣੀ ਕੀਤੀ। ਇਸ ਉੱਪਰ ਕਮੈਂਟ ਕਰਦੇ ਹੋਏ ਕੇਆਰਕੇ ਨੇ ਗੁਰੂ ਨੂੰ "2-ਰੁਪਏ ਦਾ ਅਭਿਨੇਤਾ" ਅਤੇ "ਧੋਬੀ" ਕਹਿ ਅਪਮਾਨਜਨਕ ਟਿੱਪਣੀ ਕੀਤੀ। ਇਸ ਨੇ ਗਾਇਕ ਗੁਰੂ ਨੂੰ ਬਹੁਤ ਠੇਸ ਪਹੁੰਚਾਈ ਅਤੇ ਉਨ੍ਹਾਂ ਤੁਰੰਤ ਜਵਾਬ ਦਿੱਤਾ। ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਕ੍ਰਿਟਿਕ 'ਤੇ ਪੋਸਟ ਕੀਤਾ ਕਮਾਲ ਆਰ ਖਾਨ ਨੂੰ ਇਸ ਨਾਲ ਜ਼ਬਰਦਸਤ ਜਵਾਬ ਦਿੱਤਾ।
ਕੇਆਰਕੇ ਨੇ ਰੰਧਾਵਾ ਦਾ ਉਡਾਇਆ ਮਜ਼ਾਕ
ਫਿਲਮ ਵਿੱਚ ਈਸ਼ਾ ਤਲਵਾਰ ਅਤੇ ਰਾਜ ਬੱਬਰ ਵੀ ਹਨ, ਪੋਸਟਰ ਉੱਪਰ ਕਮੈਂਟ ਕਰਦੇ ਹੋਏ ਕੇਆਰਕੇ ਨੇ ਲਿਖਿਆ "ਕੀ 6 ਦਿਨ 7 ਦਿਨ ਕਰਦਾ ਰਹਿੰਦਾ ਹੈ, ਜਾ ਹਵਾ ਆਉਣ ਦੇ! ਤੂੰ ਐਕਟਰ ਘੱਟ ਧੋਬੀ ਜ਼ਿਆਦਾ ਲੱਗਦਾ" ਉਨ੍ਹਾਂ ਆਪਣੀ ਪੋਸਟ ਵਿੱਚ ਗੁਰੂ ਨੂੰ ਵੀ ਟੈਗ ਕੀਤਾ।
Bhai aap mere se bade ho , but apse mein bilkul bhi inspired nhi hoon, pehle movie dekho fir kya ptaa dhobhi pasad madroon..
— Guru Randhawa (@GuruOfficial) September 27, 2024
Apka tweet 2 rs ka tha https://t.co/9A6KbiPHce
ਇਸ ਤੇ ਗਾਇਕ ਨੇ ਜਵਾਬ ਦਿੰਦੇ ਹੋਏ ਕਿਹਾ, "ਭਾਈ, ਤੁਸੀਂ ਮੇਰੇ ਤੋਂ ਵੱਡੇ ਹੋ, ਪਰ ਮੈਂ ਤੁਹਾਡੇ ਤੋਂ ਬਿਲਕੁਲ ਵੀ ਪ੍ਰੇਰਿਤ ਨਹੀਂ ਹਾਂ, ਪਹਿਲਾ ਫਿਲਮ ਦੇਖੋ ਫਿਰ ਕੀ ਪਤਾ ਧੋਬੀ ਪਸੰਦ... ਤੁਹਾਡਾ ਟਵੀਟ 2 ਰੁਪਏ ਦਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਵਿਵਾਦ ਰੁਕਿਆ ਨਹੀਂ। ਦੋਵੇਂ ਇੱਕ ਦੂਜੇ ਦੀਆਂ ਪੋਸਟਾਂ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ ਵਿੱਚ ਨਹੀਂ ਸਨ, ਇਸ ਤੋਂ ਬਾਅਦ, ਕੇਆਰਕੇ ਨੇ ਲਿਖਿਆ, "ਉਏ ਕੇਆਰਕੇ ਦੁਨੀਆ ਦੇ ਨੰਬਰ 1 ਆਲੋਚਕ ਹੈ, ਕੇਆਰਕੇ ਨੂੰ ਚੁਣੌਤੀ ਨਾ ਦਿਓ, ਤੁਸੀਂ 2 ਰੁੁਪਏ ਐਕਟਰ।"
Apko mein abhi bhi bhai bol raha hoon
— Guru Randhawa (@GuruOfficial) September 27, 2024
Lagta hai kisi punjabi ke saath apka samna nhi hua..
Kaun 2rs hai , sab jante hain https://t.co/wH7g4dxCZJ
ਇਸ ਤੋਂ ਬਾਅਦ ਗੁਰੂ ਨੇ ਲਿਖਿਆ, "ਤੁਹਾਡੇ ਮੈਂ ਅਜੇ ਵੀ ਭਰਾ ਬੋਲ ਰਿਹਾ ਹਾਂ, ਲੱਗਦਾ ਹੈ ਕਿ ਕਿਸੇ ਪੰਜਾਬੀ ਨਾਲ ਤੁਹਾਡਾ ਸਾਹਮਣਾ ਨਹੀਂ ਹੋਇਆ ਹੈ... 2RS ਕੌਣ ਹੈ, ਹਰ ਕੋਈ ਜਾਣਦਾ ਹੈ।" ਜਿਸ ਤੋਂ ਬਾਅਦ ਪ੍ਰਸ਼ੰਸਕ ਵੀ ਕੇਆਰਕੇ ਖਿਲਾਫ ਕਮੈਂਟ ਕਰਦੇ ਹੋਏ ਨਜ਼ਰ ਆ ਰਹੇ ਹਨ।
Read MOre: Shocking: 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ', ਨਿਰਦੇਸ਼ਕ ਦੇ ਬਿਆਨ ਨੇ ਮਚਾਈ ਤਰਥੱਲੀ