(Source: ECI/ABP News)
Tirupati ਲੱਡੂ ਵਿਵਾਦ 'ਚ ਆਇਆ ਹੈਰਾਨ ਕਰਨ ਵਾਲਾ ਬਿਆਨ, ਨਿਰਦੇਸ਼ਕ ਬੋਲਿਆ- 'ਪ੍ਰਸਾਦ 'ਚ ਮਿਲਾਈਆਂ ਜਾ ਰਹੀਆਂ ਗਰਭ ਨਿਰੋਧਕ ਗੋਲੀਆਂ'
Tirupati Laddu Controversy Palani Temple Prasad: ਮਸ਼ਹੂਰ ਨਿਰਦੇਸ਼ਕ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ, ਜਿਸ ਨਾਲ ਦੁਨੀਆ ਭਰ ਵਿੱਚ ਤਰਥੱਲੀ ਮੱਚ ਗਈ। ਦਰਅਸਲ, ਤਮਿਲ ਫਿਲਮਾਂ ਦੇ ਨਿਰਦੇਸ਼ਕ ਮੋਹਨ ਜੀ ਨੂੰ

Tirupati Laddu Controversy Palani Temple Prasad: ਮਸ਼ਹੂਰ ਨਿਰਦੇਸ਼ਕ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ, ਜਿਸ ਨਾਲ ਦੁਨੀਆ ਭਰ ਵਿੱਚ ਤਰਥੱਲੀ ਮੱਚ ਗਈ। ਦਰਅਸਲ, ਤਮਿਲ ਫਿਲਮਾਂ ਦੇ ਨਿਰਦੇਸ਼ਕ ਮੋਹਨ ਜੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਹਾਲ ਹੀ 'ਚ ਅਜਿਹਾ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖਤਰਾ ਸੀ, ਇਸ ਲਈ ਪੁਲਿਸ ਨੇ ਬਿਨਾਂ ਸਮਾਂ ਬਰਬਾਦ ਕੀਤੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ।
ਪਲਾਨੀ ਮੰਦਿਰ ਦੇ ਚੜ੍ਹਾਵੇ ਸਬੰਧੀ ਦਿੱਤਾ ਗਿਆ ਬਿਆਨ
ਦਰਅਸਲ, ਮੋਹਨ ਜੀ ਨੇ ਤਾਮਿਲਨਾਡੂ ਦੇ ਪਲਾਨੀ ਪਹਾੜੀਆਂ 'ਤੇ ਸਥਿਤ ਅਰੁਲਮਿਗੂ ਧਨਾਦਯੁਥਾਪਾਨੀ ਸਵਾਮੀ ਮੰਦਿਰ 'ਚ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਰੂਪ 'ਚ ਦਿੱਤੇ ਜਾਣ ਵਾਲੇ ਪੰਚਮੀਰਥਮ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਸੀ, ਜਿਸ ਕਾਰਨ ਲੋਕ ਹੈਰਾਨ ਰਹਿ ਗਏ ਸਨ ਅਤੇ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹਣ ਲਈ ਵੀ ਤਿਆਰ ਹੋ ਗਏ ਸਨ।
ਭਗਵਾਨ ਮੁਰੂਗਨ ਦੀ ਪੂਜਾ ਕੀਤੀ ਜਾਂਦੀ
ਇਹ ਮੰਦਿਰ, ਪਲਾਨੀ ਮੰਦਿਰ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਭਗਵਾਨ ਮੁਰੂਗਨ (ਉੱਤਰੀ ਭਾਰਤ ਵਿੱਚ ਕਾਰਤੀਕੇਯ ਵਜੋਂ ਜਾਣਿਆ ਜਾਂਦਾ ਹੈ) ਬਿਰਾਜਮਾਨ ਹਨ, ਦੇਸ਼ ਭਰ ਤੋਂ ਹਜ਼ਾਰਾਂ ਸ਼ਰਧਾਲੂ ਆਉਂਦੇ ਹਨ। ਇਹ ਡਿੰਡੀਗੁਲ ਜ਼ਿਲ੍ਹੇ ਵਿੱਚ ਮੌਜੂਦ ਹੈ, ਜਿੱਥੇ ਸੁੰਦਰ ਕੋਡੈਕਨਾਲ ਪਹਾੜੀ ਹੈ ਅਤੇ ਲੋਕ ਇਸਨੂੰ ਦੇਖਣ ਲਈ ਦੂਰ-ਦੂਰ ਤੋਂ ਆਉਂਦੇ ਹਨ।
ਤਮਿਲ ਨਿਰਦੇਸ਼ਕ ਮੋਹਨ ਜੀ ਦਾ ਵਿਵਾਦਿਤ ਬਿਆਨ
ਕੁਝ ਵਿਵਾਦਿਤ ਫਿਲਮਾਂ ਲਈ ਮਸ਼ਹੂਰ ਨਿਰਦੇਸ਼ਕ ਮੋਹਨ ਜੀ ਨੇ ਇਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਪਲਾਨੀ ਮੰਦਿਰ 'ਚ ਵਰਤਾਏ ਜਾਣ ਵਾਲੇ ਪੰਚਮੀਰਥਮ 'ਚ ਮਿਲਾਵਟ ਹੈ। ਉਨ੍ਹਾਂ ਦਾਅਵਾ ਕੀਤਾ, "ਮੈਂ ਸੁਣਿਆ ਹੈ ਕਿ ਕੁਝ ਲੋਕ ਸ਼ਰਧਾਲੂਆਂ ਨੂੰ ਦਿੱਤੇ ਜਾਣ ਵਾਲੇ ਪੰਚਮੀਰਥਮ ਵਿੱਚ ਗਰਭ ਨਿਰੋਧਕ ਗੋਲੀਆਂ ਮਿਲਾ ਰਹੇ ਸਨ"।
ਤਿਰੂਪਤੀ ਮੰਦਰ ਦੇ ਲੱਡੂਆਂ ਦਾ ਮਾਮਲਾ ਗਰਮਾਇਆ
ਉਨ੍ਹਾਂ ਦਾ ਇਹ ਕਮੈਂਟ ਮਸ਼ਹੂਰ ਤਿਰੂਪਤੀ ਮੰਦਰ 'ਚ ਪ੍ਰਸਾਦ ਵਜੋਂ ਵਰਤਾਏ ਜਾਣ ਵਾਲੇ ਲੱਡੂ 'ਚ ਇਸਤੇਮਾਲ ਕੀਤੇ ਜਾਣ ਵਾਲੇ ਘਿਓ 'ਚ ਕਥਿਤ ਤੌਰ ਤੇ ਜਾਨਵਰ ਦੀ ਚਰਬੀ ਦੀ ਮਿਲਾਵਟ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਆਇਆ ਹੈ।
ਪੁਲਿਸ ਨੇ ਮੋਹਨ ਜੀ ਨੂੰ ਕੀਤਾ ਗ੍ਰਿਫਤਾਰ
ਤਿਰੂਚੀ ਦਿਹਾਤੀ ਪੁਲਿਸ ਨੇ ਕਿਹਾ ਕਿ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਐਂਡੋਮੈਂਟ ਵਿਭਾਗ ਦੁਆਰਾ ਪ੍ਰਸ਼ਾਸਿਤ ਸਮਾਇਆਪੁਰਮ ਵਿੱਚ ਅਰੁਲਮਿਗੂ ਮਰਿਅਮਨ ਮੰਦਿਰ ਦੇ ਮੈਨੇਜਰ ਕਵੀਰਾਸੂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਜਿਹੀਆਂ ਝੂਠੀਆਂ ਟਿੱਪਣੀਆਂ ਫਿਰਕੂ ਸਦਭਾਵਨਾ ਨੂੰ ਵਿਗਾੜ ਸਕਦੀਆਂ ਹਨ ਅਤੇ ਹਿੰਸਾ ਭੜਕਾ ਸਕਦੀਆਂ ਹਨ। ਪੁਲਿਸ ਦੀ ਇਕ ਟੀਮ ਨੇ ਮੋਹਨ ਨੂੰ ਚੇਨਈ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਅਤੇ ਸ਼ਾਮ ਨੂੰ ਤਿਰੁਚੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ III ਦੇ ਸਾਹਮਣੇ ਪੇਸ਼ ਕੀਤਾ। ਹਾਲਾਂਕਿ ਅਦਾਲਤ ਨੇ ਮੋਹਨ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
