Raj Kundra Controversy: ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਵਾਈਰਲ ਹੋ ਰਹੇ ਪੁਰਾਣੇ ਟਵੀਟ, ਪ੍ਰੋਰਨੋਗ੍ਰਾਫੀ 'ਤੇ ਖੁੱਲ੍ਹ ਕੇ ਕਹੀਆਂ ਸੀ ਇਹ ਗੱਲਾਂ
ਮਾਰਚ 2012 ਵਿੱਚ ਰਾਜ ਕੁੰਦਰਾ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ, 'ਤਾਂ ਆਓ ਅਸੀਂ ਪੋਰਨ ਬਾਰੇ ਗੱਲ ਕਰੀਏ।' ਜਿਸ 'ਚ ਉਸ ਨੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ।
ਮੁੰਬਈ: ਬਾਲੀਵੁੱਡ ਐਕਟਰਸ ਸ਼ਿਲਪਾ ਸ਼ੈੱਟੀ ਕੁੰਦਰਾ ਦੇ ਪਤੀ ਰਾਜ ਕੁੰਦਰਾ ਨੂੰ ਕਈ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਦੀ ਰਾਤ ਨੂੰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਕੁੰਦਰਾ ਪਰਿਵਾਰ ਲਗਾਤਾਰ ਸੁਰਖੀਆਂ ਵਿੱਚ ਹੈ। ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਮਗਰੋਂ ਹੀ ਸੋਸ਼ਲ ਮੀਡੀਆ 'ਤੇ ਉਸ ਖਿਲਾਫ ਲਗਾਤਾਰ ਗੁੱਸਾ ਫੁੱਟ ਰਿਹਾ ਹੈ।
ਇੱਕ ਪਾਸੇ ਲੋਕ ਮੀਮਜ ਬਣਾ ਰਹੇ ਹਨ ਤੇ ਦੂਜੇ ਪਾਸੇ ਰਾਜ ਨਾਲ ਜੁੜੀਆਂ ਪੁਰਾਣੀਆਂ ਚੀਜ਼ਾਂ ਨੂੰ ਇੰਟਰਨੈੱਟ 'ਤੇ ਮੁੜ ਟ੍ਰੈਂਡ ਕੀਤਾ ਜਾ ਰਿਹਾ ਹੈ।
ਵਾਇਰਲ ਹੋ ਰਹੇ ਰਾਜ ਕੁੰਦਰਾ ਦੇ ਪੁਰਾਣੇ ਟਵੀਟ
ਇਸ ਤਰਤੀਬ ਵਿੱਚ ਰਾਜ ਕੁੰਦਰਾ ਵੱਲੋਂ ਕੀਤੇ ਕੁਝ ਟਵੀਟ ਖੂਬ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਸ ਨੇ ਰਾਜਨੀਤੀ ਤੇ ਪ੍ਰੋਰਨੋਗ੍ਰਾਫੀ ਨਾਲ ਜੁੜੇ ਵਿਸ਼ਿਆਂ ‘ਤੇ ਗੱਲ ਕੀਤੀ ਹੈ। ਮਾਰਚ 2012 ਵਿੱਚ ਰਾਜ ਕੁੰਦਰਾ ਨੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ, ‘ਤਾਂ ਆਓ ਅਸੀਂ ਪੋਰਨ ਬਨਾਮ ਪ੍ਰੋਸਟੀਟਿਊਸ਼ਨ ਬਾਰੇ ਗੱਲ ਕਰੀਏ। ਆਨ ਕੈਮਰਾ ਸੈਕਸ ਲਈ ਪੈਮੇਂਟ ਕਰਨਾ ਕਾਨੂੰਨੀ ਕਿਉਂ ਹੈ? ਕਿਵੇਂ ਇਹ ਇੱਕ ਦੂਜੇ ਤੋਂ ਵੱਖਰੇ ਹਨ?"
ਉਸ ਨੇ ਮਈ 2012 ਵਿਚ ਇਸੇ ਤਰ੍ਹਾਂ ਦਾ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, 'ਭਾਰਤ: ਅਦਾਕਾਰ ਕ੍ਰਿਕਟ ਖੇਡ ਰਹੇ ਹਨ, ਕ੍ਰਿਕਟਰ ਰਾਜਨੀਤੀ ਖੇਡ ਰਹੇ ਹਨ, ਸਿਆਸਤਦਾਨ ਪੋਰਨ ਦੇਖ ਰਹੇ ਹਨ ਤੇ ਪੋਰਨ ਸਟਾਰ ਅਦਾਕਾਰ ਬਣ ਰਹੇ ਹਨ।"
ਕਪਿਲ ਸ਼ੋਅ ਦਾ ਵੀ ਇੱਕ ਵੀਡੀਓ ਹੋ ਰਿਹਾ ਵਾਇਰਲ
ਰਾਜ ਕੁੰਦਰਾ ਦੇ ਇਨ੍ਹਾਂ ਟਵੀਟ ਤੋਂ ਇਲਾਵਾ ਮਸ਼ਹੂਰ ਜੋੜੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਨੇ ਰਾਜ ਕੁੰਦਰਾ ਨੂੰ ਉਸ ਦੀ ਕਮਾਈ ਬਾਰੇ ਪੁੱਛਿਆ ਤੇ ਦੋਵੇਂ ਪ੍ਰਤਿਸ਼ਠਾ ਇਸ ਸਵਾਲ ਨੂੰ ਸੁਣ ਕੇ ਖੁੱਲ੍ਹ ਕੇ ਹੱਸ ਪਏ।
ਦੱਸ ਦੇਈਏ ਕਿ ਫਿਲਹਾਲ ਇਨ੍ਹਾਂ ਦੋਸ਼ਾਂ 'ਤੇ ਰਾਜ ਕੁੰਦਰਾ ਜਾਂ ਸ਼ਿਲਪਾ ਸ਼ੈੱਟੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਰਾਜ ਕੁੰਦਰਾ ਨੂੰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਬਰਦਸਤ ਟ੍ਰੋਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Farmers Protest: ਸਿੱਖ ਫਾਰ ਜਸਟਿਸ ਵੱਲੋਂ ਕਿਸਾਨਾਂ ਦੇ ਸੰਸਦ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਧਮਕੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904