ਪੜਚੋਲ ਕਰੋ
Advertisement
ਵਿਆਹ ਦੇ ਬੰਧਨ 'ਚ ਬੰਨ੍ਹੇ ਜਾਣਗੇ ਰਾਣਾ ਦੱਗੂਬਾਤੀ ਤੇ ਮਿਹਿਕਾ ਬਜਾਜ, ਤੇਲਗੂ ਅਤੇ ਮਾਰਵਾੜੀ ਰੀਤਾਂ ਮੁਤਾਬਕ ਹੋਏਗਾ ਵਿਆਹ
ਤੇਲਗੂ ਐਕਟਰ ਅਤੇ ਬਾਹੂਬਲੀ ਫੇਮ ਰਾਣਾ ਦੱਗੂਬਾਤੀ ਅੱਜ ਆਪਣੀ ਗਰਲਫ੍ਰੈਂਡ ਮਿਹਿਕਾ ਬਜਾਜ ਨਾਲ ਵਿਆਹ ਕਰਨ ਜਾ ਰਹੇ ਹਨ। ਮਿਹਿਕਾ ਬਜਾਜ ਦੀ ਮਾਂ ਬੰਟੀ ਬਜਾਜ ਇਸ ਵਿਆਹ ਦਾ ਐਲਾਨ ਕਰ ਰਹੀ ਹੈ। ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਕੋਵਿਡ-19 ਟੈਸਟ ਵੀ ਹੋਵੇਗਾ।
ਮੁੰਬਈ: ਬਾਲੀਵੁੱਡ ਤੇ ਟੌਲੀਨੁੱਡ 'ਐਕਟਿੰਗ ਦਾ ਲੌਹਾ ਮੰਨਵਾ ਚੁੱਕੇ ਐਕਟਰ ਰਾਣਾ ਦੱਗੂਬਾਤੀ ਅਤੇ ਉਸ ਦੀ ਗਰਲਫ੍ਰੈਂਡ ਮਿਹਿਕਾ ਬਜਾਜ ਦਾ 8 ਅਗਸਤ ਨੂੰ ਵਿਆਹ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਹਲਦੀ ਅਤੇ ਮਹਿੰਦੀ ਦੀ ਰਸਮ ਕੀਤੀ ਗਈ। ਕੋਰੋਨਾਵਾਇਰਸ ਮਹਾਮਾਰੀ ਦੇ ਵਿਚਕਾਰ ਰਾਣਾ ਅਤੇ ਮਿਹਿਕਾ ਦਾ ਵਿਆਹ ਟਾਲੀਵੁੱਡ ਵਿੱਚ ਹਾਈ ਪ੍ਰੋਫਾਈਲ ਵਿਆਹ ਬਣਨ ਜਾ ਰਿਹਾ ਹੈ। ਰਾਣਾ ਨੇ ਵਿਆਹ ਬਾਰੇ ਕਿਹਾ ਸੀ, "ਮੈਨੂੰ ਵਿਆਹ ਕਰਾਉਣ ਦਾ ਸਭ ਤੋਂ ਅਜੀਬ ਸਮਾਂ ਮਿਲਿਆ।"
ਅੱਜ 8 ਅਗਸਤ ਨੂੰ ਰਾਣਾ ਦੱਗੂਬਾਤੀ ਅਤੇ ਮਿਹਿਕਾ ਬਜਾਜ ਦਾ ਵਿਆਹ ਹੈਦਰਾਬਾਦ ਦੇ ਰਮਾਨਾਇਡੂ ਸਟੂਡੀਓ ਵਿੱਚ ਹੋਵੇਗਾ। ਵਿਆਹ ਵਿਚ ਸਿਰਫ ਪਰਿਵਾਰ ਦੇ ਮੈਂਬਰ ਅਤੇ ਕੁਝ ਨੇੜਲੇ ਲੋਕ ਸ਼ਾਮਲ ਹੋਣਗੇ। ਰਾਣਾ-ਮਿਹਿਕਾ ਦਾ ਵਿਆਹ ਤੇਲਗੂ ਅਤੇ ਮਾਰਵਾੜੀ ਪਰੰਪਰਾ ਮੁਤਾਬਕ ਹੋਵੇਗਾ। ਇੱਥੇ ਵੇਖੋ ਰਾਣਾ ਦੱਗੂਬਾਤੀ ਦਾ ਟਵੀਟ:View this post on Instagram
ਵਿਆਹ ਦਾ ਜਸ਼ਨਾਂ ਦੀ ਸ਼ੁਰੂਆਤ ਜੁਬਿਲੀ ਹਿੱਲਜ਼ ਸਥਿਤ ਮਿਹਿਕਾ ਬਜਾਜ ਦੇ ਘਰ ਤੇ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਨਾਲ ਹੋਈ। ਇਸ ਵਿਚ ਸਿਰਫ ਪਰਿਵਾਰਕ ਲੋਕਾਂ ਨੇ ਹਿੱਸਾ ਲਿਆ। ਐਕਟਰਸ ਸਮਾਂਥਾ ਅਕਿਨੈਨੀ ਵੀ ਸ਼ਾਮਲ ਹੋਈ। ਪੈੱਲੀ ਕੋਡੁਕੁ ਵਰਗੀ ਰਸਮ ਰਾਣਾ ਦੱਗੂਬਾਤੀ ਦੇ ਘਰ 'ਤੇ ਹੋਏਗੀ। ਦੱਸ ਦੇਈਏ ਕਿ ਰਾਣਾ-ਮਿਹਿਕਾ ਦੇ ਵਿਆਹ ‘ਚ ਸਾਊਥ ਦੇ ਕਈ ਵੱਡੇ ਕਲਾਕਾਰ ਸਮਾਂਥਾ ਅਕਿਨੈਨੀ, ਕਾਜਲ ਅਗਰਵਾਲ, ਖੁਸ਼ਬੂ ਸੁੰਦਰ, ਅਮਲਾ ਪੌਲ ਸ਼ਾਮਲ ਹੋਣਗੇ।And life moves fwd in smiles :) Thank you ❤️ pic.twitter.com/HYLUNel1E9
— Rana Daggubati (@RanaDaggubati) August 6, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement