Amitabh bachchan-Rekha: ਰੇਖਾ-ਅਮਿਤਾਭ ਦਾ ਕਿਉਂ ਟੁੱਟਿਆ ਰਿਸ਼ਤਾ? ਅਦਾਕਾਰਾ ਦੀ ਦੋਸਤ ਨੇ ਸਾਲਾਂ ਬਾਅਦ ਖੋਲ੍ਹੇ ਡੂੰਘੇ ਰਾਜ਼...
Amitabh bachchan-Rekha Love Story: ਬਾਲੀਵੁੱਡ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੀਆਂ ਫਿਲਮਾਂ ਦੇ ਨਾਲ-ਨਾਲ ਪ੍ਰਸ਼ੰਸਕ ਅਕਸਰ ਨਿੱਜੀ ਲਾਈਫ ਨਾਲ ਜੁੜੀਆਂ ਗੱਲਾਂ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ। ਅੱਜ ਅਸੀ ਤੁਹਾਨੂੰ...

Amitabh bachchan-Rekha Love Story: ਬਾਲੀਵੁੱਡ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੀਆਂ ਫਿਲਮਾਂ ਦੇ ਨਾਲ-ਨਾਲ ਪ੍ਰਸ਼ੰਸਕ ਅਕਸਰ ਨਿੱਜੀ ਲਾਈਫ ਨਾਲ ਜੁੜੀਆਂ ਗੱਲਾਂ ਜਾਣਨ ਵਿੱਚ ਦਿਲਚਸਪੀ ਰੱਖਦੇ ਹਨ। ਅੱਜ ਅਸੀ ਤੁਹਾਨੂੰ ਸਦਾਬਹਾਰ ਅਦਾਕਾਰਾ ਰੇਖਾ ਅਤੇ ਅਮਿਤਾਭ ਬੱਚਨ ਦੇ ਰਿਸ਼ਤੇ ਬਾਰੇ ਕੁਝ ਅਜਿਹਾ ਦੱਸਣ ਜਾ ਰਹੇ ਹਾਂ, ਜਿਸ ਤੋਂ ਸ਼ਾਇਦ ਕੁਝ ਲੋਕ ਹੀ ਜਾਣੂ ਹੋਣਗੇ। ਫਿਲਮਾਂ ਦੌਰਾਨ ਅਤੇ ਬਾਅਦ ਵਿੱਚ ਵੀ ਪ੍ਰਸ਼ੰਸਕ ਇਸ ਜੋੜੀ ਬਾਰੇ ਸਵਾਲ ਕਰਦੇ ਰਹੇ ਹਨ। ਹਾਲ ਹੀ ਵਿੱਚ, ਰੇਖਾ ਦੀ ਕਰੀਬੀ ਦੋਸਤ ਬੀਨਾ ਰਮਾਨੀ ਨੇ ਉਨ੍ਹਾਂ ਦੇ ਰਿਸ਼ਤੇ ਦੇ ਟੁੱਟਣ ਦੇ ਕਾਰਨ ਦਾ ਖੁਲਾਸਾ ਕੀਤਾ ਹੈ।
ਇਸ ਕਾਰਨ ਟੁੱਟਿਆ ਰੇਖਾ-ਅਮਿਤਾਭ ਦਾ ਰਿਸ਼ਤਾ
ਬੀਨਾ ਰਮਾਨੀ ਦੇ ਅਨੁਸਾਰ, ਰੇਖਾ ਚਾਹੁੰਦੀ ਸੀ ਕਿ ਅਮਿਤਾਭ ਬੱਚਨ ਉਨ੍ਹਾਂ ਦੇ ਰਿਸ਼ਤੇ ਨੂੰ ਖੁੱਲ੍ਹੇਆਮ ਸਭ ਦੇ ਸਾਹਮਣੇ ਸਵੀਕਾਰ ਕਰਨ। ਰੇਖਾ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦਾ ਰਿਸ਼ਤਾ ਲੁਕਿਆ ਰਹੇ। ਹਾਲਾਂਕਿ, ਉਸ ਸਮੇਂ ਅਮਿਤਾਭ ਬੱਚਨ ਦਾ ਵਿਆਹ ਜਯਾ ਬੱਚਨ ਨਾਲ ਹੋ ਚੁੱਕਾ ਸੀ ਅਤੇ ਉਹ ਰਾਜਨੀਤੀ ਵਿੱਚ ਵੀ ਸਰਗਰਮ ਸਨ। ਬਿਗ ਬੀ ਦੇ ਸਿਆਸੀ ਕਰੀਅਰ ਨੇ ਉਨ੍ਹਾਂ ਨੂੰ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਰੋਕ ਦਿੱਤਾ।
ਅਮਿਤਾਭ ਦੇ ਆਲੇ-ਦੁਆਲੇ ਘੁੰਮਦੀ ਸੀ ਰੇਖਾ ਦੀ ਜ਼ਿੰਦਗੀ
ਇਸਦੇ ਨਾਲ ਹੀ ਬੀਨਾ ਰਮਾਨੀ ਨੇ ਦੱਸਿਆ ਕਿ ਜਦੋਂ ਉਹ ਰੇਖਾ ਨੂੰ ਮਿਲੀ, ਤਾਂ ਉਨ੍ਹਾਂ ਦੀ ਸਾਰੀ ਜ਼ਿੰਦਗੀ ਅਮਿਤਾਭ ਬੱਚਨ ਦੇ ਆਲੇ-ਦੁਆਲੇ ਘੁੰਮਦੀ ਪ੍ਰਤੀਤ ਹੁੰਦੀ ਸੀ। ਜਦੋਂ ਅਮਿਤਾਭ ਰਾਜਨੀਤੀ ਵਿੱਚ ਆ ਗਏ, ਤਾਂ ਰੇਖਾ ਇੱਕ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਸੀ। ਬੀਨਾ ਰਮਾਨੀ ਅਨੁਸਾਰ ਸ਼ਾਇਦ ਅਮਿਤਾਭ ਨੇ ਰੇਖਾ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਕਦੇ ਵੀ ਅਧਿਕਾਰਤ ਰੂਪ ਵਿੱਚ ਸਵੀਕਾਰ ਨਹੀਂ ਹੋਵੇਗਾ।
ਰੇਖਾ ਦਾ ਬਚਪਨ ਅਤੇ ਮਾਸੂਮੀਅਤ
ਬੀਨਾ ਰਮਾਨੀ ਨੇ ਰੇਖਾ ਦੇ ਨਿੱਜੀ ਜੀਵਨ ਅਤੇ ਜਜ਼ਬਾਤਾਂ 'ਤੇ ਵੀ ਚਾਨਣਾ ਪਾਇਆ ਹੈ। ਰੇਖਾ ਜੇਮਿਨੀ ਗਣੇਸ਼ਨ ਦੀ ਨਾਜਾਇਜ਼ ਸੰਤਾਨ ਵਜੋਂ ਵੱਡੀ ਹੋਈ ਅਤੇ ਉਨ੍ਹਾਂ ਨੂੰ ਸਥਿਰ ਪਰਿਵਾਰਕ ਢਾਂਚੇ ਦਾ ਤਜਰਬਾ ਨਹੀਂ ਮਿਲਿਆ। ਪਿਆਰ ਦੀ ਕਮੀ ਕਾਰਨ ਉਨ੍ਹਾਂ ਦਾ ਬਚਪਨ ਅਧੂਰਾ ਰਹਿ ਗਿਆ, ਕਿਉਂਕਿ ਉਨ੍ਹਾਂ ਨੇ ਸਿਰਫ 13-14 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਫਿਲਮਾਂ ਵਿੱਚ ਯਾਦਗਾਰ ਕੈਮਿਸਟਰੀ
ਇਸ ਸਭ ਦੇ ਬਾਵਜੂਦ, ਰੇਖਾ ਅਤੇ ਅਮਿਤਾਭ ਦੀ ਆਨ-ਸਕ੍ਰੀਨ ਕੈਮਿਸਟਰੀ ਹਮੇਸ਼ਾ ਪ੍ਰਸ਼ੰਸਕਾਂ ਲਈ ਖਿੱਚ ਦਾ ਵਿਸ਼ਾ ਰਹੀ ਹੈ। ਖਾਸ ਕਰਕੇ ਫਿਲਮ 'ਸਿਲਸਿਲਾ' (1981) ਵਿੱਚ ਉਨ੍ਹਾਂ ਦੀ ਜੋੜੀ ਨੇ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ 'ਮੁਕੱਦਰ ਕਾ ਸਿਕੰਦਰ' (1978), 'ਮਿਸਟਰ ਨਵਤਰਲਾਲ' (1979), 'ਸੁਹਾਗ' (1979), 'ਦੋ ਅਣਜਾਣੇ' (1976), ਅਤੇ 'ਰਾਮ ਬਲਰਾਮ' (1980) ਵਰਗੀਆਂ ਕਈ ਹੋਰ ਫਿਲਮਾਂ ਵਿੱਚ ਵੀ ਇਕੱਠੇ ਕੰਮ ਕੀਤਾ ਹੈ।






















