Lawrence Bishnoi: ਕਾਲਾ ਹਿਰਨ ਨਹੀਂ, ਇਸ ਕਾਰਨ ਸਲਮਾਨ ਖਾਨ ਪਿੱਛੇ ਪਿਆ ਲਾਰੈਂਸ ਬਿਸ਼ਨੋਈ, ਦਿੱਲੀ ਪੁਲਿਸ ਸਾਹਮਣੇ ਕੀਤਾ ਕਬੂਲ
Lawrence Bishnoi Confession In Salman Khan Case: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਾਬਾ ਸਿੱਦੀਕੀ ਦੇ
Lawrence Bishnoi Confession In Salman Khan Case: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਗੈਂਗ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪਰਿਵਾਰ ਤੋਂ ਲੈ ਕੇ ਪ੍ਰਸ਼ਾਸਨ ਤੱਕ ਹਰ ਕੋਈ ਅਦਾਕਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਹੁਣ ਲਾਰੈਂਸ ਬਿਸ਼ਨੋਈ ਨੇ ਖੁਦ ਆਪਣੇ ਬਿਆਨ 'ਚ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਸਲਮਾਨ ਖਾਨ ਨੂੰ ਕਿਉਂ ਅਤੇ ਕਿਸ ਵਜ੍ਹਾ ਨਾਲ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਕਾਲਾ ਹਿਰਨ ਮਾਮਲੇ ਨੂੰ ਲੈ ਕੇ ਸਲਮਾਨ ਖਾਨ ਖਿਲਾਫ ਲਗਾਤਾਰ ਲੋਕ ਵੱਖ-ਵੱਖ ਬਿਆਨ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਸਲਮਾਨ ਖਾਨ ਨੂੰ ਇਸ ਮਾਮਲੇ 'ਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਤਾਂ ਕੋਈ ਇਹ ਵੀ ਕਹਿ ਰਿਹਾ ਹੈ ਕਿ ਦੋਵੇਂ ਟੀਆਰਪੀ ਲੈਣ ਲਈ ਅਜਿਹਾ ਕਰ ਰਹੇ ਹਨ। ਇਸ ਦੌਰਾਨ 'ਏਬੀਪੀ ਨਿਊਜ਼' ਕੋਲ ਲਾਰੈਂਸ ਬਿਸ਼ਨੋਈ ਦਾ ਬਿਆਨ ਹੈ ਜਿਸ 'ਚ ਉਨ੍ਹਾਂ ਨੇ ਖੁਦ ਦੱਸਿਆ ਹੈ ਕਿ ਉਹ ਧਮਕੀ ਕਿਉਂ ਦੇ ਰਹੇ ਹਨ।
ਕਾਲਾ ਹਿਰਨ ਨਹੀਂ, ਇਹ ਹੈ ਅਸਲ ਕਾਰਨ
ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਨੇ ਮੀਡੀਆ ਵਿੱਚ ਆਉਣ ਲਈ ਅਜਿਹਾ ਕੀਤਾ। ਇਸ ਤੋਂ ਇਲਾਵਾ, ਉਹ ਬਿਸ਼ਨੋਈ ਸਮਾਜ ਵਿੱਚ ਵੱਡਾ ਨਾਮ ਕਮਾਉਣਾ ਚਾਹੁੰਦਾ ਸੀ।
ਲਾਰੈਂਸ ਬਿਸ਼ਨੋਈ ਦਾ ਬਿਆਨ
'ਮੈਨੂੰ ਵਾਸ਼ੂਦੇਵ ਇਰਾਨੀ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੋਧਪੁਰ ਲਿਆਂਦਾ ਗਿਆ, ਜਿੱਥੇ ਮੈਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੋਰਟ ਤੋਂ ਬਾਹਰ ਆਉਂਦੇ ਸਮੇਂ ਸਲਮਾਨ ਖਾਨ ਵੀ ਇਸੇ ਕੋਰਟ 'ਚ ਡੇਟ 'ਤੇ ਆਏ ਸਨ। ਮੈਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਕਿਉਂਕਿ ਸਲਮਾਨ ਖਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ ਅਤੇ ਅਦਾਲਤ ਤੋਂ ਉਸ ਨੂੰ ਸਜ਼ਾ ਨਹੀਂ ਮਿਲ ਰਹੀ ਸੀ। ਮੈਂ ਸਿਰਫ ਮੀਡੀਆ 'ਚ ਆਉਣ ਲਈ ਅਤੇ ਬਿਸ਼ਨੋਈ ਭਾਈਚਾਰੇ 'ਚ ਆਪਣਾ ਨਾਂ ਬਣਾਉਣ ਲਈ ਅਜਿਹਾ ਕੀਤਾ ਸੀ। ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਵੀ ਮੈਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਲਾਰੇਂਸ ਬਿਸ਼ਨੋਈ ਨੇ ਇਹ ਬਿਆਨ 30 ਮਾਰਚ 2021 ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦਿੱਤਾ ਸੀ।
ਧਮਕੀਆਂ ਤੋਂ ਨਹੀਂ ਡਰਦੇ ਸਲਮਾਨ ਖਾਨ
ਕਿਹਾ ਜਾਂਦਾ ਹੈ ਕਿ 'ਸ਼ੋਅ ਮਸਟ ਗੋ ਆਨ...' ਤਾਂ ਅਜਿਹਾ ਹੀ ਸਲਮਾਨ ਖਾਨ ਨਾਲ ਵੀ ਅਜਿਹਾ ਹੋਇਆ ਹੈ। ਉਨ੍ਹਾਂ ਨੇ ਧਮਕੀਆਂ ਦੇ ਡਰੋਂ ਆਪਣਾ ਕੰਮ ਬੰਦ ਨਹੀਂ ਕੀਤਾ। ਪਿਛਲੇ ਹਫਤੇ ਉਹ ਬਿੱਗ ਬੌਸ ਦੀ ਮੇਜ਼ਬਾਨੀ ਕਰਦੇ ਵੀ ਨਜ਼ਰ ਆਏ ਸਨ। ਇਸ ਦੌਰਾਨ ਸਲਮਾਨ ਕਾਫੀ ਭਾਵੁਕ ਨਜ਼ਰ ਆਏ। ਸ਼ੋਅ ਦੀ ਪ੍ਰਤੀਯੋਗੀ ਸ਼ਿਲਪਾ ਸ਼ਿਰੋਡਕਰ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ- 'ਇਸ ਘਰ 'ਚ ਫੀਲਿੰਗ ਨਾਲ ਕੋਈ ਰਿਸ਼ਤਾ ਨਹੀਂ ਹੋਣਾ ਚਾਹੀਦਾ। ਜਿਵੇਂ ਕਿ ਅੱਜ ਮੇਰੀ ਇਹੀ ਫੀਲਿੰਗ ਹੈ ਕਿ ਮੈਨੂੰ ਅੱਜ ਇੱਥੇ ਆਉਣਾ ਹੀ ਨਹੀਂ ਚਾਹੀਦਾ ਸੀ। ਪਰ ਇਹ ਇੱਕ ਕਮਿਟਮੈਂਟ ਹੈ, ਤਾਂ ਇਸ ਲਈ ਮੈਂ ਇੱਥੇ ਆਇਆ ਹਾਂ। ਇੱਕ ਮੇਰਾ ਕੰਮ ਹੈ, ਕੰਮ ਕਰਨ ਆਇਆ ਹਾਂ। ਮੈਂ ਕਿਸੇ ਨੂੰ ਨਹੀਂ ਮਿਲਣਾ, ਮੈਂ ਤੁਹਾਨੂੰ ਲੋਕਾਂ ਨੂੰ ਵੀ ਨਹੀਂ ਮਿਲਣਾ।
ਭਾਰੀ ਸੁਰੱਖਿਆ ਵਿਚਕਾਰ ਕੰਮ ਕਰ ਰਹੇ ਸਲਮਾਨ
ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਸਿਕੰਦਰ' ਦੀ ਸ਼ੂਟਿੰਗ 'ਤੇ ਪਰਤ ਆਏ ਹਨ। ਇਸ ਤੋਂ ਇਲਾਵਾ ਉਹ ਜਲਦ ਹੀ ਫਿਲਮ 'ਸਿੰਘਮ ਅਗੇਨ' ਲਈ ਵੀ ਆਪਣਾ ਕੈਮਿਓ ਸ਼ੂਟ ਕਰਨਗੇ। 'ਸਿੰਘਮ ਅਗੇਨ' 'ਚ ਸਲਮਾਨ ਸੁਪਰਕੌਪ ਚੁਲਬੁਲ ਪਾਂਡੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਉਹ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇ ਤਹਿਤ ਕੰਮ ਕਰ ਰਹੇ ਹਨ।