Salman Khan: ਸਲਮਾਨ ਦੇ ਪਿਤਾ ਸਲੀਮ ਖਾਨ ਦੇ ਬਿਆਨ 'ਤੇ ਭੜਕਿਆ ਬਿਸ਼ਨੋਈ ਸਮਾਜ, ਬੋਲੇ- ਹੁਣ ਅਸੀਂ ਨਹੀਂ ਦੇਵਾਂਗੇ ਮਾਫ਼ੀ, ਕਿਉਂਕਿ...
Salman Khan Blackbuck Case: ਸਲਮਾਨ ਖਾਨ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਅਦਾਕਾਰ ਤੋਂ ਬਿਸ਼ਨੋਈ ਭਾਈਚਾਰਾ ਨਾਰਾਜ਼ ਹੈ। ਦਰਅਸਲ ਸਲਮਾਨ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਸੀ। ਅਤੇ ਬਿਸ਼ਨੋਈ ਭਾਈਚਾਰਾ
Salman Khan Blackbuck Case: ਸਲਮਾਨ ਖਾਨ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਅਦਾਕਾਰ ਤੋਂ ਬਿਸ਼ਨੋਈ ਭਾਈਚਾਰਾ ਨਾਰਾਜ਼ ਹੈ। ਦਰਅਸਲ ਸਲਮਾਨ 'ਤੇ ਕਾਲੇ ਹਿਰਨ ਨੂੰ ਮਾਰਨ ਦਾ ਦੋਸ਼ ਸੀ। ਅਤੇ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦੀ ਪੂਜਾ ਕਰਦਾ ਹੈ। ਇਸ ਕਾਰਨ ਬਿਸ਼ਨੋਈ ਭਾਈਚਾਰਾ ਚਾਹੁੰਦਾ ਸੀ ਕਿ ਸਲਮਾਨ ਖਾਨ ਉਨ੍ਹਾਂ ਦੇ ਮੰਦਰ ਜਾ ਕੇ ਮੁਆਫੀ ਮੰਗਣ।
ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਸਲਮਾਨ ਖਾਨ ਨੂੰ ਧਮਕੀ ਵੀ ਦਿੱਤੀ ਸੀ। ਉਨ੍ਹਾਂ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸੀ। ਇਸ ਸਭ ਦੇ ਵਿਚਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੇਕਰ ਸਲਮਾਨ ਨੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ ਹੈ ਤਾਂ ਉਹ ਮਾਫ਼ੀ ਕਿਉਂ ਮੰਗਣ। ਉਥੇ ਹੀ ਸਲਮਾਨ ਦੀ ਸਾਬਕਾ ਪ੍ਰੇਮਿਕਾ ਸੋਮੀ ਅਲੀ ਨੇ ਕਿਹਾ ਸੀ ਕਿ ਸਲਮਾਨ ਨੇ ਖੁਦ ਉਨ੍ਹਾਂ ਨੂੰ ਕਾਲਾ ਹਿਰਨ ਮਾਰਨ ਦੀ ਗੱਲ ਕਹੀ ਸੀ। ਹਾਲਾਂਕਿ ਸਲਮਾਨ ਨੂੰ ਇਹ ਨਹੀਂ ਪਤਾ ਸੀ ਕਿ ਬਿਸ਼ਨੋਈ ਭਾਈਚਾਰਾ ਕਾਲੇ ਹਿਰਨ ਦੀ ਪੂਜਾ ਕਰਦਾ ਹੈ।
ਦੇਵੇਂਦਰ ਬਿਸ਼ਨੋਈ ਨੇ ਇਹ ਗੱਲ ਕਹੀ
ਇਸ ਸਭ ਦੇ ਵਿਚਕਾਰ ਬਿਸ਼ਨੋਈ ਸਮਾਜ ਦੇ ਪ੍ਰਧਾਨ ਦੇਵੇਂਦਰ ਬਿਸ਼ਨੋਈ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ 'ਚ ਕਿਹਾ ਸੀ- ਸਭ ਤੋਂ ਪਹਿਲਾਂ ਮੈਂ ਸਪੱਸ਼ਟ ਕਰਦਾ ਹਾਂ ਕਿ ਸੋਮੀ ਅਲੀ ਮੇਰੇ ਸੰਪਰਕ 'ਚ ਨਹੀਂ ਹੈ। ਦੂਸਰਾ, ਜੇਕਰ ਕੋਈ ਕਿਸੇ ਦੀ ਤਰਫੋਂ ਮਾਫ਼ੀ ਮੰਗਦਾ ਹੈ ਜਾਂ ਪੂਜਾ ਕਰਦਾ ਹੈ ਤਾਂ ਸਮਾਜ ਇਸ ਦੀ ਇਜਾਜ਼ਤ ਨਹੀਂ ਦਿੰਦਾ। ਗੁਨਾਹ ਕਰਨ ਵਾਲੇ ਨੂੰ ਮਾਫ਼ੀ ਮੰਗਣੀ ਪੈਂਦੀ ਹੈ। ਪਛਤਾਵਾ ਵੀ ਉਸੇ ਨੂੰ ਹੀ ਕਰਨਾ ਪੈਂਦਾ ਹੈ। ਜਿੱਥੋਂ ਤੱਕ ਮਾਫੀ ਦੀ ਗੱਲ ਹੈ ਤਾਂ ਹੁਣ ਸਲਮਾਨ ਦੇ ਪਿਤਾ ਨੇ ਝੂਠ ਬੋਲਿਆ ਕਿ ਸਲਮਾਨ ਨੇ ਅਜਿਹਾ ਕੁਝ ਨਹੀਂ ਕੀਤਾ ਹੈ, ਇਸ ਲਈ ਹੁਣ ਸਲਮਾਨ ਨੂੰ ਮਾਫ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਅੱਗੇ ਕਿਹਾ- ਤੁਸੀਂ ਝੂਠ ਬੋਲ ਕੇ ਬਚ ਨਹੀਂ ਸਕਦੇ ਹੋ। ਸੱਚ ਦੱਸ ਕੇ ਬਚਾਇਆ ਜਾ ਸਕਦਾ ਹੈ ਕਿ ਗਲਤੀ ਹੋ ਗਈ ਮਾਫ਼ ਕਰ ਦਿਓ, ਬਾਕੀ ਅਦਾਲਤ ਦਾ ਕੇਸ ਹੈ, ਉੱਥੇ ਚੱਲ ਰਿਹਾ ਹੈ। ਹੁਣ ਅਸੀਂ ਇਸ ਨੂੰ ਮਾਫ਼ੀ ਵੀ ਨਹੀਂ ਦੇਵਾਂਗੇ, ਕਿਉਂਕਿ ਇਹ ਲੋਕ ਝੂਠ ਤੋਂ ਬਾਅਦ ਝੂਠ ਬੋਲ ਰਹੇ ਹਨ। ਪਹਿਲਾਂ ਪੈਸੇ ਲੈਣ ਦਾ ਇਲਜ਼ਾਮ ਲਗਾਇਆ ਸੀ, ਉਹ ਸਾਡਾ ਦੋਸ਼ੀ ਹੈ। ਮੈਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕਾਨੂੰਨ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਕੇ ਸਲਮਾਨ ਨੂੰ ਸਜ਼ਾ ਦਿਵਾਈ ਜਾਵੇ।