ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੀ ਅਸਲ ਵਜ੍ਹਾ ਆਈ ਸਾਹਮਣੇ, ਮੁੰਬਈ ਪੁਲਿਸ ਨੇ ਕੀਤਾ ਵੱਡਾ ਖੁਲਾਸਾ
Salman Khan House Firing Case: ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਮਾਮਲੇ ਨੂੰ ਲੈ ਕੇ 1700 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਹੁਣ ਪੁਲਿਸ ਨੇ ਗੋਲੀਬਾਰੀ ਦੇ ਅਸਲ ਕਾਰਨ ਦਾ ਖੁਲਾਸਾ ਕੀਤਾ ਹੈ।
Salman Khan House Firing Case: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ 'ਚ ਦਾਇਰ ਚਾਰਜਸ਼ੀਟ 'ਤੇ ਪਹਿਲੀ ਵਾਰ ਮੁੰਬਈ ਪੁਲਿਸ ਦੇ ਕਿਸੇ ਅਧਿਕਾਰੀ ਨੇ 'ਏਬੀਪੀ ਨਿਊਜ਼' ਨਾਲ ਗੱਲ ਕੀਤੀ ਹੈ। ਇਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਦੀ ਚਾਰਜਸ਼ੀਟ ਵਿੱਚ ਕੀ ਲਿਖਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ ਨੇ ਕਿਹਾ ਕਿ ਇਹ ਚਾਰਜਸ਼ੀਟ 1700 ਤੋਂ ਵੱਧ ਪੰਨਿਆਂ ਦੀ ਹੈ।
ਡੀਸੀਪੀ ਦੱਤਾ ਨਲਾਵੜੇ ਮੁਤਾਬਕ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਦਾਇਰ ਇਸ ਚਾਰਜਸ਼ੀਟ 'ਚ ਸਲਮਾਨ ਅਤੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਦੇ ਬਿਆਨ ਵੀ ਦਰਜ ਹਨ। ਨਾਲਾਵੜੇ ਨੇ ਅੱਗੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਦਾ ਗੈਂਗ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਨੇ ਅੱਗੇ ਖੁਲਾਸਾ ਕੀਤਾ ਕਿ ਇਹ ਲੋਕ ਕਿਵੇਂ ਦੂਜੇ ਲੋਕਾਂ ਨੂੰ ਆਪਣੇ ਗੈਂਗ ਵਿੱਚ ਸ਼ਾਮਲ ਕਰਦੇ ਹਨ ਅਤੇ ਆਖਿਰ ਉਹ ਸਲਮਾਨ ਖਾਨ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਸਨ।
ਮੁੰਬਈ ਪੁਲਿਸ ਦੇ ਅਧਿਕਾਰੀ ਡੀਸੀਪੀ ਦੱਤਾ ਨਾਲਾਵੜੇ ਨੇ ਕਿਹਾ ਕਿ ਲਾਰੇਂਸ ਬਿਸ਼ਨੋਈ ਮੁੰਬਈ ਦੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਡਰ ਪੈਦਾ ਕਰਨਾ ਚਾਹੁੰਦਾ ਸੀ। ਇਸੇ ਲਈ ਉਸ ਨੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੀ ਸਾਜ਼ਿਸ਼ ਰਚੀ ਅਤੇ ਗੋਲੀਬਾਰੀ ਕਰਵਾਉਣ ਲਈ ਆਪਣੇ ਸ਼ੂਟਰ ਭੇਜੇ। ਨਾਲਾਵੜੇ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਉਨ੍ਹਾਂ ਲੋਕਾਂ ਨੂੰ ਭਰਤੀ ਕਰਦਾ ਹੈ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੇ ਗੈਂਗ ਦੇ ਲੋਕਾਂ ਨੂੰ ਮਿਲਦੇ ਹਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਛੋਟਾ ਅਤੇ ਫਿਰ ਵੱਡਾ ਟਾਸਕ ਦਿੱਤਾ ਜਾਂਦਾ ਹੈ। ਬਿਸ਼ਨੋਈ ਆਪਣੇ ਗੈਂਗ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਉਹ ਉਨ੍ਹਾਂ ਨੂੰ ਵੱਡਾ ਨਾਂ ਦੇਵੇਗਾ ਅਤੇ ਜੇਕਰ ਉਹ ਕਿਤੇ ਮੁਸੀਬਤ ਵਿੱਚ ਫਸਦੇ ਹਨ ਉਹ ਉਨ੍ਹਾਂ ਨੂੰ ਵਕੀਲ ਵੀ ਮੁਹੱਈਆ ਕਰਵਾਏਗਾ।
ਤੁਹਾਨੂੰ ਦੱਸ ਦਈਏ ਕਿ ਇਸ ਸਾਲ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਦੋ ਮੋਟਰਸਾਈਕਲ ਸਵਾਰਾਂ ਨੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਵਿੱਚ ਅਨੁਜ ਥਾਪਨ ਨਾਂ ਦਾ ਇੱਕ ਮੁਲਜ਼ਮ ਵੀ ਸ਼ਾਮਲ ਸੀ ਜਿਸ ਨੇ 1 ਮਈ ਨੂੰ ਪੁਲਿਸ ਹਿਰਾਸਤ ਵਿੱਚ ਫਾਹਾ ਲਾ ਲਿਆ ਸੀ।